ਪਿਤਾ ''ਤੇ ਹਮਲਾ ਕਰਨ ਤੇ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ''ਚ ਭਾਰਤੀ ਵਿਅਕਤੀ ਨੂੰ ਮਿਲੀ ਸਜ਼ਾ

Saturday, Dec 21, 2024 - 01:31 PM (IST)

ਪਿਤਾ ''ਤੇ ਹਮਲਾ ਕਰਨ ਤੇ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ''ਚ ਭਾਰਤੀ ਵਿਅਕਤੀ ਨੂੰ ਮਿਲੀ ਸਜ਼ਾ

ਸਿੰਗਾਪੁਰ (ਏਜੰਸੀ)- ਸਿੰਗਾਪੁਰ ਵਿਚ ਭਾਰਤੀ ਮੂਲ ਦੇ 25 ਸਾਲਾ ਵਿਅਕਤੀ ਨੂੰ ਆਪਣੇ ਪਿਤਾ 'ਤੇ ਹਮਲਾ ਕਰਨ ਅਤੇ ਇਕ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਡੇਢ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਅਖਬਾਰ 'ਦਿ ਸਟਰੇਟਸ ਟਾਈਮਜ਼' ਦੀ ਖਬਰ ਮੁਤਾਬਕ ਅਰਜੁਨ ਰਵੀ ਨੇ 10 ਮਈ ਨੂੰ ਆਪਣੇ 64 ਸਾਲਾ ਪਿਤਾ 'ਤੇ ਹਮਲਾ ਕੀਤਾ ਸੀ। ਇਸ ਦੌਰਾਨ ਉਥੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਅਰਜੁਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੇ ਪਿਤਾ ਨੂੰ ਹਸਪਤਾਲ ਲੈ ਗਏ।

ਇਹ ਵੀ ਪੜ੍ਹੋ: ਇਸ ਦੇਸ਼ 'ਚ ਫੈਲਿਆ 'ਡਿੰਗਾ ਡਿੰਗਾ' ਵਾਇਰਸ, ਸੰਕਰਮਣ ਨਾਲ ਨੱਚਣ ਲੱਗਦੇ ਨੇ ਲੋਕ!

ਇੱਕ ਹੋਰ ਘਟਨਾ ਵਿੱਚ, ਅਰਜੁਨ ਨੇ ਨਵੰਬਰ 2023 ਵਿੱਚ ਲਿਟਲ ਇੰਡੀਆ ਐਨਕਲੇਵ ਵਿੱਚ ਇੱਕ 24 ਸਾਲਾ ਔਰਤ ਨਾਲ ਛੇੜਛਾੜ ਕੀਤੀ ਸੀ। ਡਿਪਟੀ ਪਬਲਿਕ ਪ੍ਰੋਸੀਕਿਊਟਰ (ਡੀਪੀਪੀ) ਝੂ ਯਾਂਗ ਨੇ ਅਦਾਲਤ ਨੂੰ ਦੱਸਿਆ ਕਿ 10 ਨਵੰਬਰ 2023 ਨੂੰ ਰਾਤ ਕਰੀਬ 9 ਵਜੇ ਅਰਜੁਨ ਨੇ ਬਫੇਲੋ ਰੋਡ 'ਤੇ ਔਰਤ ਨਾਲ ਛੇੜਛਾੜ ਕੀਤੀ ਸੀ। ਅਰਜੁਨ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ ਗਈ।

ਇਹ ਵੀ ਪੜ੍ਹੋ: ਟਰੰਪ ਦੇ ਅਹੁੱਦਾ ਸੰਭਾਲਣ ਤੋਂ ਪਹਿਲਾਂ ਦੇਸ਼ ਮੁੜ ਆਉਣ ਅੰਤਰਰਾਸ਼ਟਰੀ ਵਿਦਿਆਰਥੀ, ਨਹੀਂ ਤਾਂ....

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News