ਧਰਮ ਦੇ ਨਾਂ ''ਤੇ ਕਤਲ, ਕੁਹਾੜੀ ਨਾਲ ਵੱਢ ''ਤਾ ਵਿਅਕਤੀ
Friday, Dec 06, 2024 - 05:17 PM (IST)
ਲਾਹੌਰ (ਏਜੰਸੀ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਅਹਿਮਦੀ ਘੱਟਗਿਣਤੀ ਭਾਈਚਾਰੇ ਨਾਲ ਸਬੰਧਤ ਇਕ ਵਪਾਰੀ ਦਾ ਕਥਿਤ ਤੌਰ 'ਤੇ ਉਸ ਦੇ ਧਰਮ ਕਾਰਨ ਕੁਹਾੜੀ ਨਾਲ ਕਤਲ ਕਰ ਦਿੱਤਾ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਤੈਯਬ ਅਹਿਮਦ (40) ਲਾਹੌਰ ਤੋਂ ਕਰੀਬ 275 ਕਿਲੋਮੀਟਰ ਦੂਰ ਰਾਵਲਪਿੰਡੀ ਸ਼ਹਿਰ ਵਿਚ ਆਪਣੇ ਭਰਾ ਦੀ ਦੁਕਾਨ 'ਤੇ ਮੌਜੂਦ ਸੀ, ਜਦੋਂ ਇਕ ਅਣਪਛਾਤੇ ਵਿਅਕਤੀ ਨੇ ਉਸ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਇਸ ਹਮਲ ਮਗਰੋਂ ਅਹਿਮਦ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ: ਹੁਣ ਟੀਵੀ 'ਤੇ ਨਹੀਂ ਦਿਖਣਗੇ ਬਰਗਰ ਤੇ ਕੋਲਡ ਡ੍ਰਿੰਕ ਦੇ ADD, ਸਰਕਾਰ ਦਾ ਵੱਡਾ ਫੈਸਲਾ
ਪੁਲਸ ਨੇ ਸ਼ੁਰੂਆਤੀ ਜਾਂਚ ਦੌਰਾਨ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅਹਿਮਦ ਨੂੰ ਉਸ ਦੇ ਧਰਮ ਕਾਰਨ ਮਾਰਿਆ ਗਿਆ। ਚਸ਼ਮਦੀਦਾਂ ਦੇ ਹਵਾਲੇ ਨਾਲ ਪੁਲਸ ਨੇ ਇਹ ਜਾਣਕਾਰੀ ਦਿੱਤੀ। ਹਮਲੇ ਦੇ ਦੌਰਾਨ ਹਮਲਾਵਰ ਲਗਾਤਾਰ ਇਹ ਕਹਿ ਰਿਹਾ ਸੀ ਕਿ "ਮੈਂ ਤੁਹਾਨੂੰ ਅਹਿਮਦੀਆਂ ਨੂੰ ਇਹ ਜਗ੍ਹਾ ਛੱਡਣ ਦੀ ਚੇਤਾਵਨੀ ਦਿੱਤੀ ਹੈ। ਅਹਿਮਦ ਦੇ ਭਰਾ ਤਾਹਿਰ ਕਮਰ ਮੁਤਾਬਕ ਕੁਝ ਦਿਨ ਪਹਿਲਾਂ ਧਾਰਮਿਕ ਕੱਟੜਪੰਥੀਆਂ ਦੇ ਇਕ ਸਮੂਹ ਨੇ ਉਸ ਦੀ ਦੁਕਾਨ 'ਤੇ ਪੱਥਰ ਸੁੱਟ ਕੇ ਹਮਲਾ ਕੀਤਾ ਸੀ ਅਤੇ ਉਸ ਨੂੰ ਅਹਿਮਦੀ ਹੋਣ ਕਾਰਨ ਇਹ ਥਾਂ ਛੱਡਣ ਦੀ ਚਿਤਾਵਨੀ ਦਿੱਤੀ ਸੀ।
ਇਹ ਵੀ ਪੜ੍ਹੋ: ਇਸ ਦੇਸ਼ 'ਚ ਫੈਲੀ ਰਹੱਸਮਈ ਬੀਮਾਰੀ, 150 ਲੋਕਾਂ ਦੀ ਮੌਤ, ਇਹ ਹਨ ਲੱਛਣ
ਮ੍ਰਿਤਕ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਕੱਟੜਪੰਥੀ ਇਸਲਾਮੀ, ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐੱਲਪੀ) ਦੇ ਤੱਤ ਇਸ ਘਿਨਾਉਣੇ ਕਾਰੇ ਦੇ ਪਿੱਛੇ ਹੋ ਸਕਦੇ ਹਨ। ਟੀਐੱਲਪੀ ਨੇ ਦੇਸ਼ ਭਰ ਵਿੱਚ ਅਹਿਮਦੀ ਭਾਈਚਾਰੇ ਦੇ ਵਿਰੁੱਧ ਇੱਕ ਵਿਸ਼ਾਲ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਉਨ੍ਹਾਂ ਦੇ ਪੂਜਾ ਸਥਾਨਾਂ ਨੂੰ ਇਸ ਬਹਾਨੇ ਤਬਾਹ ਕਰ ਰਹੇ ਹਨ ਕਿ ਉਹ ਮਸਜਿਦ ਦੀ ਤਰਜ਼ 'ਤੇ ਬਣਾਏ ਗਏ ਹਨ। ਜਮਾਤ-ਏ-ਅਹਿਮਦੀਆ ਪਾਕਿਸਤਾਨ ਦੇ ਬੁਲਾਰੇ ਆਮਿਰ ਮਹਿਮੂਦ ਨੇ ਕਿਹਾ ਕਿ ਅਹਿਮਦੀਆ ਨੂੰ ਕੱਟੜਪੰਥੀਆਂ ਦੇ ਹੱਥੋਂ ਹਿੰਸਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ ਜਾਰਜੀਆ ਦੇ ਸਾਬਕਾ ਸੈਨੇਟਰ ਡੇਵਿਡ ਪਰਡਿਊ ਨੂੰ ਚੀਨ ਦੇ ਰਾਜਦੂਤ ਵਜੋਂ ਕੀਤਾ ਨਾਮਜ਼ਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8