ਅਸੀਂ ਸੀਰੀਆ ''ਚ ਸ਼ੱਕੀ ਰਸਾਇਣਕ ਹਥਿਆਰਾਂ ਦੇ ਟਿਕਾਣਿਆਂ ''ਤੇ ਹਮਲਾ ਕਰ ਕੀਤਾ ਨਸ਼ਟ : ਇਜ਼ਰਾਈਲ
Monday, Dec 09, 2024 - 02:48 PM (IST)
ਯੇਰੂਸ਼ਲਮ (ਏਜੰਸੀ)- ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਇਜ਼ਰਾਈਲੀ ਬਲਾਂ ਨੇ ਸੀਰੀਆ ‘ਚ ਰਸਾਇਣਕ ਹਥਿਆਰਾਂ ਦੇ ਸ਼ੱਕੀ ਟਿਕਾਣਿਆਂ ਅਤੇ ਲੰਬੀ ਦੂਰੀ ਦੇ ਰਾਕੇਟਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਹੈ ਤਾਂ ਜੋ ਉਹ ਦੁਸ਼ਮਣਾਂ ਦੇ ਹੱਥ ਨਾ ਲੱਗ ਸਕਣ। ਵਿਦੇਸ਼ ਮੰਤਰੀ ਗਿਡੀਓਨ ਸਾਰ ਨੇ ਕਿਹਾ, 'ਸਾਡਾ ਇੱਕੋ ਇੱਕ ਹਿੱਤ ਇਜ਼ਰਾਈਲ ਅਤੇ ਉਸਦੇ ਨਾਗਰਿਕਾਂ ਦੀ ਸੁਰੱਖਿਆ ਹੈ।'
ਇਹ ਵੀ ਪੜ੍ਹੋ : ਆ ਗਈ ਹਿਊਮਨ ਵਾਸ਼ਿੰਗ ਮਸ਼ੀਨ, 15 ਮਿੰਟਾਂ 'ਚ ਸਰੀਰ ਦੀ ਗੰਦਗੀ ਕਰੇਗੀ ਸਾਫ
ਉਨ੍ਹਾਂ ਕਿਹਾ ਕਿ ਇਜ਼ਰਾਈਲੀ ਬਲਾਂ ਨੇ ਹਮਲਾ ਕਰਕੇ ਇਨ੍ਹਾਂ ਹਥਿਆਰਾਂ ਨੂੰ ਨਸ਼ਟ ਕਰ ਦਿੱਤਾ ਤਾਂ ਜੋ ਇਹ ਕੱਟੜਪੰਥੀਆਂ ਦੇ ਹੱਥ ਨਾ ਲੱਗ ਸਕਣ। ਸਾਰ ਨੇ ਇਹ ਗੱਲ ਸੀਰੀਆ ਦੇ ਵਿਦਰੋਹੀਆਂ ਵੱਲੋਂ ਹਫਤੇ ਦੇ ਅੰਤ 'ਚ ਦਮਿਸ਼ਕ ਪਹੁੰਚਣ ਅਤੇ ਲਗਭਗ 14 ਸਾਲਾਂ ਦੇ ਗ੍ਰਹਿ ਯੁੱਧ ਤੋਂ ਬਾਅਦ ਰਾਸ਼ਟਰਪਤੀ ਬਸ਼ਰ ਅਸਦ ਦੀ ਸਰਕਾਰ ਦੇ ਤਖਤਾ ਪਲਟ ਤੋਂ ਬਾਅਦ ਕਹੀ ਹੈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਯੂਨ ਆਪਣੇ ਦੇਸ਼ 'ਚ ਹੋਣਗੇ ਕੈਦ! ਵਿਦੇਸ਼ ਯਾਤਰਾ 'ਤੇ ਲੱਗੀ ਪਾਬੰਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8