ਇਟਾਲੀਅਨਾਂ ਨੂੰ ਭਾਰਤੀ ਸੱਭਿਆਚਾਰ ਨਾਲ ਜੋੜਨ ਲਈ ਭਾਰਤੀ ਕੌਂਸਲੇਟ ਮਿਲਾਨ ਦਿਖਾਏਗਾ ਮੁਫਤ ਫਿਲਮਾਂ

Wednesday, Dec 11, 2024 - 12:48 PM (IST)

ਇਟਾਲੀਅਨਾਂ ਨੂੰ ਭਾਰਤੀ ਸੱਭਿਆਚਾਰ ਨਾਲ ਜੋੜਨ ਲਈ ਭਾਰਤੀ ਕੌਂਸਲੇਟ ਮਿਲਾਨ ਦਿਖਾਏਗਾ ਮੁਫਤ ਫਿਲਮਾਂ

ਰੋਮ/ਮਿਲਾਨ(ਕੈਂਥ,ਚੀਨੀਆ)- ਇਟਾਲੀਅਨਾਂ ਨੂੰ ਭਾਰਤੀ ਸੱਭਿਆਚਾਰ ਨਾਲ ਜੋੜਨ ਲਈ ਇਟਲੀ ਵਿੱਚ ਭਾਰਤੀ ਕੌਂਸਲੇਟ ਮਿਲਾਨ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਭਾਰਤੀ ਕੌਂਸਲੇਟ ਨੇ ਇਟਲੀ ਦੇ ਲੋਕਾਂ ਨੂੰ ਮੁਫ਼ਤ ਭਾਰਤੀ ਫਿਲਮਾਂ ਦਿਖਾਉਣ ਦੀ ਯੋਜਨਾ ਬਣਾਈ ਹੈ, ਜਿਸਦੀ ਸ਼ੁਰੂਆਤ ਇਟਲੀ ਦੇ ਸ਼ਹਿਰ ਪਾਦੋਵਾ ਤੋਂ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ: ਪਾਇਲਟ ਦੀ ਬਹਾਦਰੀ ਕਾਰਨ ਮੌਤ ਨੂੰ ਛੂਹ ਕੇ ਵਾਪਸ ਆਇਆ ਜਹਾਜ਼, ਵਾਲ-ਵਾਲ ਬਚੇ ਸੈਂਕੜੇ ਯਾਤਰੀ (ਵੀਡੀਓ)

ਜਾਣਕਾਰੀ ਦਿੰਦਿਆਂ ਭਾਰਤੀ ਕੌਂਸਲੇਟ ਮਿਲਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ 13 ਅਤੇ 14 ਦਸੰਬਰ 2 ਫਿਲਮਾਂ ਬਿਲਕੁਲ ਮੁਫਤ  ਦਿਖਾਈਆਂ ਜਾਣਗੀਆਂ। 13 ਦਸੰਬਰ ਨੂੰ ਪਾਦੋਵਾ ਵਿਖੇ ਫਿਲਮ 83 ਹਿੰਦੀ ਭਾਸ਼ਾ ਦੇ ਨਾਲ-ਨਾਲ ਇਟਾਲੀਅਨ ਉਪਸਿਰਲੇਖ ਨਾਲ ਦਿਖਾਈ ਜਾਵੇਗੀ ਅਤੇ 14 ਦਸੰਬਰ ਨੂੰ ਫਿਲਮ ਵਿਕਰਮ ਤਾਮਿਲ ਭਾਸ਼ਾ ਦੇ ਨਾਲ ਇਟਾਲੀਅਨ ਉਪਸਿਰਲੇਖ ਨਾਲ ਦਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਫਿਲਮਾਂ ਨੂੰ ਦੇਖਣ ਲਈ ਭਾਰਤੀ, ਇਟਾਲੀਅਨ ਅਤੇ ਹੋਰਨਾਂ ਮੂਲ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ: ਟਰੰਪ ਨੇ ਮੁੜ ਉਡਾਇਆ ਜਸਟਿਨ ਟਰੂਡੋ ਦਾ ਮਜ਼ਾਕ, ਹੁਣ ਇਹ ਆਖ ਕੀਤਾ ਸੰਬੋਧਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News