ਕ੍ਰੋਏਸ਼ੀਆ ''ਚ ਵਿਦਿਆਰਥੀ ਨੇ ਚਾਕੂ ਨਾਲ ਹਮਲਾ ਕਰ ਕਈ ਵਿਦਿਆਰਥੀਆਂ ਤੇ ਅਧਿਆਪਕ ਨੂੰ ਕੀਤਾ ਜ਼ਖਮੀ
Friday, Dec 20, 2024 - 04:59 PM (IST)
ਜ਼ਗਰੇਬ/ਕ੍ਰੋਏਸ਼ੀਆ (ਏਜੰਸੀ)- ਕ੍ਰੋਏਸ਼ੀਆ ਦੇ ਰਾਜਧਾਨੀ ਜ਼ਗਰੇਬ ‘ਚ ਇਕ ਵਿਦਿਆਰਥੀ ਨੇ ਆਪਣੇ ਸਕੂਲ ਵਿਚ ਚਾਕੂ ਨਾਲ ਹਮਲਾ ਕਰਕੇ ਆਪਣੇ ਅਧਿਆਪਕ ਅਤੇ ਕਈ ਹੋਰ ਵਿਦਿਆਰਥੀਆਂ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਮਲਾ ਸਵੇਰੇ 9.50 ਵਜੇ ਪ੍ਰੇਕੋ ਇਲਾਕੇ ਦੇ ਇੱਕ ਸਕੂਲ ਵਿੱਚ ਹੋਇਆ।
ਇਹ ਵੀ ਪੜ੍ਹੋ: ਜੋਅ ਬਾਈਡਨ ਨੇ ਲਾ 'ਤੀ ਪੰਜਾਬੀਆਂ ਦੀ ਲਾਟਰੀ, ਅਹੁਦਾ ਛੱਡਣ ਤੋਂ ਪਹਿਲਾਂ ਕਰ 'ਤਾ ਆਹ ਕੰਮ
ਪੁਲਸ ਨੇ ਦੱਸਿਆ ਕਿ ਹਮਲਾਵਰ ਕਿਸ਼ੋਰ ਵਿਦਿਆਰਥੀ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਹਾਲਾਂਕਿ ਪੁਲਸ ਨੇ ਮੀਡੀਆ ਵਿਚ ਆਈਆਂ ਉਨ੍ਹਾਂ ਖ਼ਬਰਾਂ ਦੀ ਪੁਸ਼ਟੀ ਨਹੀਂ ਕੀਤੀ, ਜਿਨ੍ਹਾਂ ਵਿਚ ਇਕ ਵਿਦਿਆਰਥੀ ਦੀ ਮੌਤ ਦੀ ਗੱਲ ਕਹੀ ਗਈ ਹੈ। ਕ੍ਰੋਏਸ਼ੀਅਨ ਮੀਡੀਆ ਦੁਆਰਾ ਪ੍ਰਸਾਰਿਤ ਵੀਡੀਓ ਫੁਟੇਜ ਵਿੱਚ ਵਿਦਿਆਰਥੀ ਸਕੂਲ ਦੀ ਇਮਾਰਤ ਤੋਂ ਬਾਹਰ ਭੱਜਦੇ ਹੋਏ ਦਿਖਾਈ ਦਿੱਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8