ਫਰਾਂਸ ਦੇ ਸਨਸਨੀਖੇਜ਼ ਬਲਾਤਕਾਰ ਮਾਮਲੇ ''ਚ ਗਿਜ਼ੇਲ ਪੇਲੀਕੋਟ ਦੇ ਸਾਬਕਾ ਪਤੀ ਨੂੰ 20 ਸਾਲ ਦੀ ਸਜ਼ਾ
Thursday, Dec 19, 2024 - 04:00 PM (IST)
ਅਵਿਗਨਨ/ਫਰਾਂਸ (ਏਜੰਸੀ)- ਫਰਾਂਸ ਦੀ ਇਕ ਅਦਾਲਤ ਨੇ ਦੇਸ਼ ਦੇ ਸਨਸਨੀਖੇਜ਼ ਬਲਾਤਕਾਰ ਦੇ ਮਾਮਲੇ ਵਿਚ ਵੀਰਵਾਰ ਨੂੰ ਗਿਜ਼ੇਲ ਪੇਲੀਕੋਟ ਦੇ ਸਾਬਕਾ ਪਤੀ ਨੂੰ ਬਲਾਤਕਾਰ ਅਤੇ ਉਸ ਦੇ ਖਿਲਾਫ ਹੋਰ ਸਾਰੇ ਦੋਸ਼ਾਂ ਦਾ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ ਇਸ ਮਾਮਲੇ ਵਿੱਚ 50 ਹੋਰ ਮੁਲਜ਼ਮਾਂ ਨੂੰ ਵੀ ਗਿਜ਼ੇਲ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਇਆ ਹੈ।
ਇਹ ਵੀ ਪੜ੍ਹੋ: ਇੰਗਲੈਂਡ 'ਚ ਘਰ ਦੀ ਮਾਲਕੀ ਨੂੰ ਲੈ ਕੇ ਪੁੱਤ ਨੇ ਕੀਤਾ ਮਾਂ ਦਾ ਕਤਲ, ਅਦਾਲਤ ਨੇ ਸੁਣਾਈ ਉਮਰਕੈਦ ਦੀ ਸਜ਼ਾ
ਗਿਜ਼ੇਲ ਦੇ ਸਾਬਕਾ ਪਤੀ ਡੋਮਿਨਿਕ ਪੇਲੀਕੋਟ ਨੇ ਮੰਨਿਆ ਹੈ ਕਿ ਉਸਨੇ ਆਪਣੀ ਪਤਨੀ ਨੂੰ ਕਈ ਸਾਲਾਂ ਤੱਕ ਨਸ਼ੀਲੀਆਂ ਦਵਾਈਆਂ ਨਾਲ ਬੇਹੋਸ਼ੀ ਦੀ ਹਾਲਤ ਵਿੱਚ ਰੱਖਿਆ ਤਾਂ ਜੋ ਉਹ ਅਜਨਬੀਆਂ ਨੂੰ ਸੱਦ ਕੇ ਗਿਜ਼ੇਲ ਦਾ ਬਲਾਤਕਾਰ ਕਰਵਾ ਸਕੇ ਅਤੇ ਪੀੜਤਾ ਨਾਲ ਦੁਰਵਿਵਹਾਰ ਦੀ ਵੀਡੀਓ ਬਣਾ ਸਕੇ। ਇਸ ਤਰ੍ਹਾਂ ਗਿਜ਼ੇਲ ਨੂੰ ਲਗਭਗ ਇਕ ਦਹਾਕੇ ਤੱਕ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ। ਇਹ ਅਜਿਹਾ ਘਿਨਾਉਣਾ ਮਾਮਲਾ ਹੈ, ਜਿਸ ਨੇ ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਐਵੀਗਨਨ ਦੀ ਅਦਾਲਤ ਦੇ ਮੁੱਖ ਜੱਜ ਰੋਜਰ ਅਰਾਟਾ ਨੇ ਇਸ ਕੇਸ ਵਿੱਚ ਆਪਣਾ ਫੈਸਲਾ ਸੁਣਾਇਆ।
ਇਹ ਵੀ ਪੜ੍ਹੋ: ਕੈਨੇਡਾ 'ਚ 23 ਸਾਲਾ ਭਾਰਤੀ ਵਿਦਿਆਰਥਣ ਦਾ ਘਰ 'ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ
ਡੋਮਿਨਿਕ ਪੇਲੀਕੋਟ ਦੀ ਉਮਰ ਲਗਭਗ 72 ਸਾਲ ਹੈ, ਅਜਿਹੇ ਵਿਚ ਉਸ ਨੂੰ ਬਾਕੀ ਦੀ ਜ਼ਿੰਦਗੀ ਸਲਾਖਾਂ ਪਿੱਛੇ ਬਿਤਾਉਣੀ ਪੈ ਸਕਦੀ ਹੈ। ਜੱਜ ਨੇ ਇਕ ਤੋਂ ਬਾਅਦ ਇਕ ਫੈਸਲੇ ਦਿੰਦੇ ਹੋਏ ਪੈਲੀਕੋਟ ਤੋਂ ਇਲਾਵਾ 50 ਹੋਰ ਦੋਸ਼ੀਆਂ ਨੂੰ ਵੀ ਦੋਸ਼ੀ ਠਹਿਰਾਇਆ। ਇਸ ਦੌਰਾਨ ਗਿਜ਼ੇਲ ਵੀ ਕੋਰਟ ਰੂਮ 'ਚ ਮੌਜੂਦ ਰਹੀ। ਡੋਮਿਨਿਕ ਪੇਲੀਕੋਟ ਨੂੰ ਛੱਡ ਕੇ ਸਾਰੇ ਦੋਸ਼ੀਆਂ ਨੇ ਗਿਜ਼ੇਲ ਨਾਲ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਕੀਤਾ ਸੀ।
ਇਹ ਵੀ ਪੜ੍ਹੋ: ਟਰੰਪ ਦੀ ਧਮਕੀ ਤੋਂ ਡਰਿਆ ਕੈਨੇਡਾ, ਸਰਹੱਦ ਨੂੰ ਸੁਰੱਖਿਅਤ ਕਰਨ ਲਈ ਬਣਾ ਰਿਹੈ ਇਹ Plan
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8