ਬੰਗਲਾਦੇਸ਼ ''ਚ ਹਿੰਦੂਆਂ ਦੀ ਜਾਇਦਾਦ ਤੇ ਮੰਦਰ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ''ਚ 4 ਲੋਕ ਗ੍ਰਿਫਤਾਰ

Saturday, Dec 14, 2024 - 07:32 PM (IST)

ਢਾਕਾ (ਏਜੰਸੀ)- ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸ਼ਨੀਵਾਰ ਨੂੰ ਉੱਤਰੀ ਬੰਗਲਾਦੇਸ਼ ਦੇ ਸੁਨਾਮਗੰਜ ਜ਼ਿਲ੍ਹੇ ਵਿਚ ਹਿੰਦੂ ਭਾਈਚਾਰੇ ਦੇ ਘਰਾਂ ਅਤੇ ਦੁਕਾਨਾਂ ਅਤੇ ਸਥਾਨਕ ਲੋਕਨਾਥ ਮੰਦਰ ਵਿਚ ਭੰਨਤੋੜ ਕਰਕੇ ਉਸ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ 12 ਨਮਜ਼ਦ ਵਿਅਕਤੀਆਂ ਸਮੇਤ 150 ਤੋਂ 170 ਵਿਅਕਤੀਆਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਹੈ। ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਦੇ ਦਫ਼ਤਰ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ, ਇਸ ਮਹੀਨੇ ਦੀ ਸ਼ੁਰੂਆਤ ਵਿਚ ਸੁਨਾਮਗੰਜ ਜ਼ਿਲ੍ਹੇ ਦੇ ਦੋਰਾਬਾਜ਼ਾਰ ਇਲਾਕੇ ਵਿਚ ਭੰਨ-ਤੋੜ ਕਰਨ ਦੇ ਦੋਸ਼ ਵਿਚ ਅਲੀਮ ਹੁਸੈਨ (19), ਸੁਲਤਾਨ ਅਹਿਮਦ ਰਾਜੂ (20), ਇਮਰਾਨ ਹੁਸੈਨ (31) ਅਤੇ ਸ਼ਾਹਜਹਾਂ ਹੁਸੈਨ (20) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਘਰ 'ਚ ਸੁੱਤਾ ਪਿਆ ਸੀ ਪਤੀ, ਪਤਨੀ ਨੇ ਗੁਆਂਢੀ ਨਾਲ ਮਿਲ ਸਿਰ 'ਚ ਇੱਟਾਂ ਮਾਰ ਕੀਤਾ ਕਤਲ

ਸਰਕਾਰੀ ਸਮਾਚਾਰ ਏਜੰਸੀ ਬੰਗਲਾਦੇਸ਼ ਸੰਬਾਦ ਸੰਸਥਾ (ਬੀ.ਐੱਸ.ਐੱਸ.) ਨੇ ਇੱਕ ਪ੍ਰੈਸ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਸੁਨਾਮਗੰਜ ਜ਼ਿਲ੍ਹੇ ਦੇ ਵਸਨੀਕ ਆਕਾਸ਼ ਦਾਸ ਨੇ 3 ਦਸੰਬਰ ਨੂੰ ਫੇਸਬੁੱਕ 'ਤੇ ਇੱਕ ਪੋਸਟ ਕੀਤੀ, ਜਿਸ ਨਾਲ ਜ਼ਿਲ੍ਹੇ ਵਿੱਚ ਤਣਾਅ ਪੈਦਾ ਹੋ ਗਿਆ। ਹਾਲਾਂਕਿ ਉਸਨੇ ਪੋਸਟ ਨੂੰ ਹਟਾ ਦਿੱਤਾ ਪਰ ਇਸਦੇ 'ਸਕ੍ਰੀਨਸ਼ਾਟ' ਵਿਆਪਕ ਤੌਰ 'ਤੇ ਪ੍ਰਸਾਰਿਤ ਕੀਤੇ ਗਏ, ਜਿਸ ਨਾਲ ਖੇਤਰ ਵਿੱਚ ਹਿੰਸਾ ਫੈਲ ਗਈ। ਪ੍ਰੈਸ ਬਿਆਨ ਅਨੁਸਾਰ ਸਥਾਨਕ ਪੁਲਸ ਨੇ ਦਾਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਪਰ ਉਸਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਸਨੂੰ ਕਿਸੇ ਹੋਰ ਥਾਣੇ ਵਿੱਚ ਤਬਦੀਲ ਕਰ ਦਿੱਤਾ ਗਿਆ। ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਉਸੇ ਦਿਨ ਭੀੜ ਨੇ ਹਿੰਦੂ ਭਾਈਚਾਰੇ ਦੇ ਘਰਾਂ, ਦੁਕਾਨਾਂ ਅਤੇ ਸਥਾਨਕ ਲੋਕਨਾਥ ਮੰਦਰ ਵਿੱਚ ਭੰਨ-ਤੋੜ ਕੀਤੀ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ। ਜ਼ਿਲ੍ਹਾ ਪੁਲਸ ਮੁਖੀ, ਡਿਪਟੀ ਕਮਿਸ਼ਨਰ ਅਤੇ ਫ਼ੌਜ ਦੇ ਜਵਾਨ ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ। ਬੀ.ਐੱਸ.ਐੱਸ. ਦੀ ਖ਼ਬਰ ਮੁਤਾਬਕ ਪੁਲਸ ਨੇ ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਸ਼ਨੀਵਾਰ ਨੂੰ 12 ਲੋਕਾਂ ਨੂੰ ਨਾਮਜ਼ਦ ਕਰਦੇ ਹੋਏ 150 ਤੋਂ 170 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ।

ਇਹ ਵੀ ਪੜ੍ਹੋ: ਅਮਰੀਕਾ 'ਚ 18 ਹਜ਼ਾਰ ਭਾਰਤੀਆਂ 'ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News