ਸਿੰਗਾਪੁਰ ''ਚ ਕਾਰਪੋਰੇਟ ਕਾਰਡ ਧੋਖਾਧੜੀ ਦੇ ਦੋਸ਼ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ
Wednesday, Oct 30, 2024 - 06:16 PM (IST)
ਸਿੰਗਾਪੁਰ (ਏਜੰਸੀ)- ਸਿੰਗਾਪੁਰ ਵਿਚ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਕਾਰਪੋਰੇਟ ਕ੍ਰੈਡਿਟ ਕਾਰਡ 'ਤੇ ਨਿੱਜੀ ਲੈਣ-ਦੇਣ ਕਰਕੇ ਅਪਰਾਧਿਕ ਵਿਸ਼ਵਾਸਘਾਤ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਬੁੱਧਵਾਰ ਨੂੰ 4 ਮਹੀਨੇ ਦੀ ਸਜ਼ਾ ਸੁਣਾਈ ਗਈ। ਰਾਉਲ ਰੰਧਾਵਾ (44) ਇੱਕ ਬੀਮਾ ਕੰਪਨੀ ਵਿੱਚ ਜੋਖਮ ਅਤੇ ਨਿਯੰਤਰਣ ਅਧਿਕਾਰੀ ਸੀ। ਉਸ ਦੀ ਮਹੀਨਾਵਾਰ ਤਨਖਾਹ 11,000 ਸਿੰਗਾਪੁਰ ਡਾਲਰ (ਕਰੀਬ 7 ਲੱਖ ਰੁਪਏ) ਤੋਂ ਵੱਧ ਸੀ।
ਇਹ ਵੀ ਪੜ੍ਹੋ: ਤੁਰਕੀ ਦੇ ਰਾਸ਼ਟਰਪਤੀ ਨੇ ਖਾਧੀ ਸਹੁੰ, ਕਿਹਾ- ਮਿਟਾ ਕੇ ਰਹਾਂਗੇ ਅੱਤਵਾਦ
ਰੰਧਾਵਾ ਨੇ ਨਿੱਜੀ ਖਰਚਿਆਂ ਦਾ ਭੁਗਤਾਨ ਕਰਨ ਲਈ ਕੰਪਨੀ ਦੇ ਕਾਰਪੋਰੇਟ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੀ ਅਤੇ ਕੁੱਲ 29,674 ,ਸਿੰਗਾਪੁਰ ਡਾਲਰ (ਲਗਭਗ 18.8 ਲੱਖ ਰੁਪਏ) ਦੇ 27 ਅਣਅਧਿਕਾਰਤ ਲੈਣ-ਦੇਣ ਕੀਤੇ। ਹਾਲਾਂਕਿ ਉਸ ਨੇ ਕ੍ਰੈਡਿਟ ਕਾਰਡ ਰਾਹੀਂ ਪੂਰੀ ਰਕਮ ਦਾ ਭੁਗਤਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਰਾਸ਼ਟਰਪਤੀ ਚੋਣ: ਕਮਲਾ ਹੈਰਿਸ ਜਾਂ ਡੋਨਾਲਡ ਟਰੰਪ, ਜਾਣੋ ਕਿਸਨੂੰ ਜਿਤਾਉਣਾ ਚਾਹੁੰਦੇ ਹਨ ਭਾਰਤੀ-ਅਮਰੀਕੀ
'ਦਿ ਸਟਰੇਟ ਟਾਈਮਜ਼' ਦੀ ਖ਼ਬਰ ਮੁਤਾਬਕ, ਰੰਧਾਵਾ ਦੀ ਜ਼ਮਾਨਤ ਦੀ ਰਕਮ 10,000 ਸਿੰਗਾਪੁਰ ਡਾਲਰ ਰੱਖੀ ਗਈ ਹੈ ਅਤੇ ਉਸ ਦੀ ਸਜ਼ਾ 13 ਨਵੰਬਰ ਨੂੰ ਸ਼ੁਰੂ ਹੋਣ ਦੀ ਸੰਭਾਵਨਾ ਹੈ। ਖ਼ਬਰ ਅਨੁਸਾਰ, ਰੰਧਾਵਾ ਨੇ ਬੀਮਾ ਕੰਪਨੀ ਦੀ ਨੌਕਰੀ ਸ਼ੁਰੂ ਕਰਦੇ ਸਮੇਂ ਇਕ ਫਾਰਮ 'ਤੇ ਦਸਤਖ਼ਤ ਕੀਤੇ ਸਨ, ਜਿਸ ਵਿਚ ਕਿਹਾ ਗਿਆ ਸੀ ਕਿ ਉਹ ਸਿਟੀਬੈਂਕ ਕ੍ਰੈਡਿਟ ਕਾਰਡ ਦਾ ਇਸਤੇਮਾਲ ਸਿਰਫ਼ ਕੰਪਨੀ ਨਾਲ ਸਬੰਧਤ ਕਾਰੋਬਾਰ ਲਈ ਕਰੇਗਾ।
ਇਹ ਵੀ ਪੜ੍ਹੋ: ਭਾਰਤ ਖ਼ਿਲਾਫ਼ ਕੈਨੇਡਾ ਦੀ ਸਾਜ਼ਿਸ਼, ਟਰੂਡੋ ਦੇ ਮੰਤਰੀਆਂ ਦਾ ਵੱਡਾ ਕਬੂਲਨਾਮਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8