ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਮਿਲਿਆ ਕਵੀਨ ਐਲਿਜ਼ਾਬੈਥ ਐਵਾਰਡ
Monday, Sep 26, 2022 - 11:19 AM (IST)
ਲੰਡਨ (ਏਜੰਸੀ) : ਬਰਤਾਨੀਆ ਵਿਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਇੱਥੇ ਇੱਕ ਸਮਾਰੋਹ ਦੌਰਾਨ ਮਹਾਰਾਣੀ ਐਲਿਜ਼ਾਬੈਥ ਦੂਜੀ ‘ਵੂਮੈਨ ਆਫ ਦਿ ਈਅਰ’ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਸ਼੍ਰੇਣੀ ਵਿੱਚ ਇਹ ਪਹਿਲਾ ਪੁਰਸਕਾਰ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟਰਸ ਦੀ ਕੈਬਨਿਟ ਵਿੱਚ ਇਸ ਮਹੀਨੇ ਸ਼ਾਮਲ ਕੀਤੀ ਗਈ ਬ੍ਰੇਵਰਮੈਨ (42) ਨੇ ਕਿਹਾ ਕਿ ਮਰਹੂਮ ਮਹਾਰਾਣੀ ਨੂੰ ਸਮਰਪਿਤ ਏਸ਼ੀਅਨ ਅਚੀਵਰਜ਼ ਐਵਾਰਡਜ਼ 2022 ਵਿੱਚ ਨਵੀਂ ਭੂਮਿਕਾ ਨਿਭਾਉਣ ਲਈ ਇਹ ਸਨਮਾਨ ਮਿਲਿਆ ਹੈ।
ਇਹ ਵੀ ਪੜ੍ਹੋ: ਜਵਾਲਾਮੁਖੀ ਉਪਰ ਨੰਗੇ ਪੈਰ ਤੁਰੇ ਐਡਵੈਂਚਰ ਲਵਰਜ਼, 856 ਫੁੱਟ ਉੱਪਰ ਰੱਸੀ ’ਤੇ ਕੀਤਾ ਸਟੰਟ (ਵੀਡੀਓ)
ਤਾਮਿਲ ਮੂਲ ਦੀ ਉਮਾ ਅਤੇ ਗੋਆ ਮੂਲ ਦੇ ਕ੍ਰਿਸਟੀ ਫਰਨਾਂਡੀਜ਼ ਦੀ ਧੀ ਬ੍ਰੇਵਰਮੈਨ ਨੇ ਸਮਾਰੋਹ ਵਿੱਚ ਇੱਕ ਰਿਕਾਰਡ ਕੀਤਾ ਹੋਇਆ ਸੰਦੇਸ਼ ਭੇਜਿਆ, ਜਿੱਥੇ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਤਰਫੋਂ ਇਹ ਪੁਰਸਕਾਰ ਪ੍ਰਾਪਤ ਕੀਤਾ। ਬ੍ਰੇਵਰਮੈਨ ਨੇ ਆਪਣੇ ਸੰਦੇਸ਼ 'ਚ ਕਿਹਾ, 'ਮੇਰੀ ਮਾਂ ਅਤੇ ਪਿਤਾ ਕੀਨੀਆ ਅਤੇ ਮਾਰੀਸ਼ਸ ਤੋਂ 1960 ਦੇ ਦਹਾਕੇ 'ਚ ਆਏ ਸਨ। ਉਹ ਸਾਡੇ ਏਸ਼ੀਅਨ ਭਾਈਚਾਰੇ ਦੇ ਮਾਣਮੱਤੇ ਮੈਂਬਰ ਹਨ ਅਤੇ ਮੇਰਾ ਜਨਮ ਵੈਂਬਲੇ ਵਿੱਚ ਹੋਇਆ, ਜੋ ਏਸ਼ੀਅਨ ਭਾਈਚਾਰੇ ਦਾ ਕੇਂਦਰੀ ਸਥਾਨ ਹੈ।" ਉਨ੍ਹਾਂ ਕਿਹਾ, 'ਗ੍ਰਹਿ ਮੰਤਰੀ ਦਾ ਅਹੁਦਾ ਮਿਲਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਮੈਂ ਤੁਹਾਨੂੰ ਮਾਣ ਮਹਿਸੂਸ ਕਰਵਾਂਗੀ।” ਇਨ੍ਹਾਂ ਪੁਰਸਕਾਰਾਂ ਦਾ ਇਹ 20ਵਾਂ ਸਾਲ ਹੈ। ਇਹ ਬ੍ਰਿਟੇਨ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ ਦੇ ਵਿਅਕਤੀਆਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੰਦਾ ਹੈ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਦੁਖਦਾਇਕ ਖ਼ਬਰ, ਭਿਆਨਕ ਹਾਦਸੇ 'ਚ ਭਾਰਤੀ ਪਰਿਵਾਰ ਦੇ 4 ਜੀਆਂ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।