ਭਾਰਤੀ ਮੂਲ ਦੀ ਉੱਦਮੀ ਅੰਜਲੀ ਸੂਦ ''ਟੂਬੀ'' ਦੀ ਨਵੀਂ CEO ਨਿਯੁਕਤ

Wednesday, Jul 19, 2023 - 05:20 PM (IST)

ਭਾਰਤੀ ਮੂਲ ਦੀ ਉੱਦਮੀ ਅੰਜਲੀ ਸੂਦ ''ਟੂਬੀ'' ਦੀ ਨਵੀਂ CEO ਨਿਯੁਕਤ

ਨਿਊਯਾਰਕ (ਭਾਸ਼ਾ)- ਭਾਰਤੀ ਮੂਲ ਦੀ ਉੱਦਮੀ ਅੰਜਲੀ ਸੂਦ 'ਟੂਬੀ' ਦੀ ਨਵੀਂ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਹੋਵੇਗੀ। ਉਹ ਇਸ ਅਹੁਦੇ 'ਤੇ ਕੰਪਨੀ ਦੇ ਸੰਸਥਾਪਕ ਅਤੇ ਮੌਜੂਦਾ ਸੀ.ਈ.ਓ. ਫਰਹਾਦ ਮਸੂਦੀ ਦੀ ਜਗ੍ਹਾ ਲਵੇਗੀ। ਟੂਬੀ 'ਫਾਕਸ ਕਾਰਪੋਰੇਸ਼ਨ' ਦੀ ਸਟ੍ਰੀਮਿੰਗ ਟੈਲੀਵਿਜ਼ਨ ਸੇਵਾ ਹੈ, ਜਿਸ 'ਤੇ ਉਪਲੱਬਧ ਸਮੱਗਰੀ ਨੂੰ ਲੋਕ ਮੁਫ਼ਤ ਦੇਖ ਸਕਦੇ ਹਨ ਪਰ ਇਸ 'ਤੇ ਵਿਗਿਆਪਨ ਆਉਂਦੇ ਹਨ। ਕੰਪਨੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸੂਦ 1 ਸਤੰਬਰ ਨੂੰ ਅਹੁਦਾ ਸੰਭਾਲੇਗੀ। 

ਇਹ ਵੀ ਪੜ੍ਹੋ : ਭਿਆਨਕ ਹਾਦਸਾ, ਕਾਰ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਅੱਗ, 32 ਲੋਕਾਂ ਦੀ ਦਰਦਨਾਕ ਮੌਤ

'ਟੂਬੀ ਮੀਡੀਆ ਗਰੁੱਪ' ਦੇ ਸੀ.ਈ.ਓ. ਪੌਲ ਚੀਸਬਰੋ ਨੇ ਕਿਹਾ ਕਿ ਅੰਜਲੀ ਟੈਕਨਾਲੋਜੀ ਅਤੇ ਮੀਡੀਆ ਉਦਯੋਗ ਦੀ ਇਕ ਬੇਹੱਦ ਨਿਪੁੰਨ ਮੈਂਬਰ ਹੈ। ਉਨ੍ਹਾਂ ਕਿਹਾ ਕਿ ਉਹ ਕੰਮ ਪ੍ਰਤੀ ਬੇਹੱਦ ਜੁਨੂੰਨੀ ਹੈ ਅਤੇ ਉਨ੍ਹਾਂ ਦਾ ਕੁਸ਼ਲ ਲੀਡਰਸ਼ਿਪ ਦਾ ਰਿਕਾਰਡ ਰਿਹਾ ਹੈ।' ਉਥੇ ਹੀ ਸੂਦ ਨੇ ਆਪਣੀ ਨਿਯੁਕਤੀ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ,  'ਮੈਂ ਦਰਸ਼ਕਾਂ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਨਵੇਂ ਸਫ਼ਰ ਦੀ ਸ਼ੁਰੂਆਤ ਨੂੰ ਲੈ ਕੇ ਉਤਸ਼ਾਹਿਤ ਹਾਂ...ਟੂਬੀ ਟੀਮ ਵਿਚ ਮੈਂ ਤੁਹਾਡੇ ਨਾਲ ਜੁੜਨ ਅਤੇ ਮਨੋਰੰਜਨ ਦੀ ਦੁਨੀਆ ਦੇ ਭਵਿੱਖ ਨੂੰ ਆਕਾਰ ਦੇਣ ਲਈ ਉਤਸ਼ਾਹਿਤ ਹਾਂ।' ਸੂਦ ਵੀਡੀਓ ਐਪ 'Vimeo' ਦੀ ਮੌਜੂਦਾ ਸੀ.ਈ.ਓ. ਹੈ।

ਇਹ ਵੀ ਪੜ੍ਹੋ: ਫਰੀਦਕੋਟ ਦੇ ਪੰਜਾਬ ਮੂਲ ਦੇ ਡਾਕਟਰ ਬਿਮਲਜੀਤ ਸਿੰਘ ਸੰਧੂ ਨੂੰ ਅਮਰੀਕਾ 'ਚ ਮਿਲੀ ਵੱਡੀ ਜ਼ਿੰਮੇਵਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News