ਭਾਰਤੀ ਮੂਲ ਦੇ ਕਾਰ ਚੋਰ ''ਤੇ 13 ਲੱਖ ਪਾਊਂਡ ਤੋਂ ਜ਼ਿਆਦਾ ਦਾ ਜ਼ੁਰਮਾਨਾ

12/02/2019 11:17:15 PM

ਲੰਡਨ - ਭਾਰਤੀ ਮੂਲ ਦੇ ਇਕ ਵਿਅਕਤੀ, ਜਿਸ ਨੂੰ ਪਿਛਲੇ ਸਾਲ ਚੋਰੀ ਦੇ ਵਾਹਨਾਂ ਦੀ ਹੇਰਾਫੇਰੀ ਕਰਨ 'ਚ ਦੋਸ਼ੀ ਪਾਏ 'ਤੇ 8 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ, ਉਸ ਨੂੰ ਹੁਣ ਇਸ ਮਾਮਲੇ 'ਚ ਸਜ਼ਾ ਦੇ ਨਾਲ ਹੀ ਜ਼ੁਰਮਾਨੇ ਦੇ ਰੂਪ 'ਚ 13.69 ਲੱਖ ਪਾਊਂਡ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਚਿਰਾਗ ਪਟੇਲ 'ਤੇ ਚੋਰੀ ਦੀਆਂ ਮਹਿੰਗੀਆਂ ਗੱਡੀਆਂ ਦੇ ਕਾਰੋਬਾਰ 'ਚ ਵੱਡੇ ਪੈਮਾਨੇ 'ਤੇ ਸ਼ਾਮਲ ਹੋਣ ਦੇ ਦੋਸ਼ਾਂ ਦੀ ਲੰਬੇ ਸਮੇਂ ਤੱਕ ਪੁਲਸ ਜਾਂਚ ਚਲੀ। ਇਸ ਤੋਂ ਬਾਅਦ ਉਸ ਨੂੰ ਪਿਛਲੇ 8 ਸਾਲ ਕੈਦ ਦੀ ਸਜ਼ਾ ਪਾਇਆ ਗਿਆ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 13.69 ਲੱਖ ਪਾਊਂਡ ਬਤੌਰ ਜ਼ੁਰਮਾਨਾ ਦੇਣ ਦਾ ਆਦੇਸ਼ ਦਿੱਤਾ ਅਤੇ ਆਖਿਆ ਕਿ ਅਜਿਹਾ ਨਾ ਕਰਨ 'ਤੇ ਉਸ ਨੂੰ 10 ਸਾਲ ਦੀ ਹੋਰ ਸਜ਼ਾ ਭੁਗਤਣੀ ਹੋਵੇਗੀ।


Khushdeep Jassi

Content Editor

Related News