ਭਾਰਤੀ ਮੂਲ ਦੇ ਕਾਰੋਬਾਰੀ ਸੁਨੀਲ ਚੋਪੜਾ UK 'ਚ ਦੂਜੀ ਵਾਰ ਚੁਣੇ ਗਏ ਮੇਅਰ

05/28/2022 1:57:40 PM

ਲੰਡਨ (ਏਜੰਸੀ)- ਭਾਰਤੀ ਮੂਲ ਦੇ ਕਾਰੋਬਾਰੀ ਸੁਨੀਲ ਚੋਪੜਾ ਦੂਜੀ ਵਾਰ 'ਲੰਡਨ ਬੋਰੋ ਆਫ ਸਾਊਥਵਾਰਕ' ਦੇ ਮੇਅਰ ਚੁਣੇ ਗਏ ਹਨ। ਦਿੱਲੀ 'ਚ ਜੰਮੇ ਚੋਪੜਾ ਨੇ ਬੀਤੇ ਦਿਨੀਂ 'ਸੈਂਟਰਲ ਲੰਡਨ' ਸਥਿਤ ਸਾਊਥਵਾਰਕ ਕੈਥੇਡ੍ਰਲ 'ਚ ਸਹੁੰ ਚੁੱਕੀ। ਉਹ 2014-15 ਵਿੱਚ 'ਲੰਡਨ ਬੋਰੋ ਆਫ ਸਾਊਥਵਾਰਕ' ਦੇ ਮੇਅਰ ਸਨ। ਉਹ 2013-14 ਵਿੱਚ ਇਸ ਦੇ ਡਿਪਟੀ ਮੇਅਰ ਸਨ। ਉਹ ਇਸ ਬੋਰੋ (ਪ੍ਰਸ਼ਾਸਕੀ ਸੈਕਸ਼ਨ) ਵਿੱਚ ਇਹ ਵੱਕਾਰੀ ਅਹੁਦਾ ਸੰਭਾਲਣ ਵਾਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ।

ਇਹ ਵੀ ਪੜ੍ਹੋ: ਦੁਨੀਆ ਦੇ 20 ਤੋਂ ਵੱਧ ਦੇਸ਼ਾਂ 'ਚ ਮੰਕੀਪਾਕਸ ਦੇ 200 ਤੋਂ ਵੱਧ ਮਾਮਲੇ, ਵਿਗਿਆਨੀਆਂ ਨੇ ਦਿੱਤੀ ਚਿਤਾਵਨੀ

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਚੋਪੜਾ ਦੀ ਅਗਵਾਈ ਵਾਲੀ ਲੰਡਨ ਬ੍ਰਿਜ ਅਤੇ ਵੈਸਟ ਬਰਮੰਡਸੇ ਸੀਟਾਂ 'ਤੇ ਲਿਬਰਲ ਡੈਮੋਕਰੇਟਸ ਨੂੰ ਹਰਾਇਆ। ਇਸ ਤੋਂ ਪਹਿਲਾਂ ਇਨ੍ਹਾਂ ਸੀਟਾਂ 'ਤੇ ਦਹਾਕਿਆਂ ਤੋਂ ਵਿਰੋਧੀ ਪਾਰਟੀ ਦਾ ਕਬਜ਼ਾ ਸੀ। ਚੋਪੜਾ ਦੀ ਜਿੱਤ ਮਾਇਨੇ ਰੱਖਦੀ ਹੈ, ਕਿਉਂਕਿ 'ਲੰਡਨ ਬੋਰੋ ਆਫ ਸਾਊਥਵਾਰਕ ਕੌਂਸਲ' ਵਿੱਚ ਭਾਰਤੀ ਮੂਲ ਦੇ ਸਿਰਫ਼ 2 ਫ਼ੀਸਦੀ ਲੋਕ ਹਨ। ਚੋਪੜਾ ਨੇ 2010 ਵਿੱਚ ਯੂਕੇ ਦੀ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਉਹ 2014 ਵਿੱਚ ਪਹਿਲੀ ਵਾਰ ਇਸ ਬੋਰੋ ਦੇ ਮੇਅਰ ਚੁਣੇ ਗਏ। ਉਹ ਤਿੰਨ ਵਾਰ ਡਿਪਟੀ ਮੇਅਰ ਵੀ ਰਹੇ। ਹਾਲਾਂਕਿ, ਉਨ੍ਹਾਂ ਦਾ ਸਿਆਸੀ ਸਫ਼ਰ 1970 ਦੇ ਦਹਾਕੇ ਵਿੱਚ ਦਿੱਲੀ ਤੋਂ ਹੀ ਸ਼ੁਰੂ ਹੋਇਆ ਸੀ। ਉਹ 1972 ਵਿੱਚ ਕਾਲਜ ਆਫ਼ ਵੋਕੇਸ਼ਨਲ ਸਟੱਡੀਜ਼, ਦਿੱਲੀ ਯੂਨੀਵਰਸਿਟੀ ਦੇ ਪਹਿਲੇ ਪ੍ਰਧਾਨ ਬਣੇ। ਉਨ੍ਹਾਂ 1973-74 ਵਿੱਚ ਐੱਲ.ਐੱਲ.ਬੀ. ਦੀ ਪੜ੍ਹਾਈ ਦੌਰਾਨ ਦਿੱਲੀ ਯੂਨੀਵਰਸਿਟੀ ਵਿੱਚ ਸੁਪਰੀਮ ਕਾਉਂਸਲਰ ਦਾ ਅਹੁਦਾ ਸੰਭਾਲਿਆ।

ਇਹ ਵੀ ਪੜ੍ਹੋ: ਬ੍ਰਾਜ਼ੀਲ ’ਚ ਹਵਾਈ ਅੱਡੇ ’ਤੇ ਲੱਗੀ ਡਿਸਪਲੇਅ ਸਕਰੀਨ ਹੈਕ, ਚੱਲਣ ਲੱਗੀ ਅਸ਼ਲੀਲ ਫਿਲਮ

ਬਾਅਦ ਵਿੱਚ, ਉਹ NSUI (ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ) ਦੀ ਨਵੀਂ ਦਿੱਲੀ ਇਕਾਈ ਦੇ ਪ੍ਰਧਾਨ ਵੀ ਰਹੇ। ਉਹ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਲੰਡਨ ਵਿੱਚ ਰਹਿ ਰਹੇ ਹਨ। ਚੋਪੜਾ ਨੇ 1979 ਵਿੱਚ ਯੂਕੇ ਜਾਣ ਤੋਂ ਬਾਅਦ ਇੱਕ ਪ੍ਰਚੂਨ ਦੁਕਾਨ ਸ਼ੁਰੂ ਕੀਤੀ, ਜਿਸ ਤੋਂ ਬਾਅਦ ਬੱਚਿਆਂ ਦੇ ਕੱਪੜਿਆਂ ਅਤੇ ਬੱਚਿਆਂ ਦੇ ਉਤਪਾਦਾਂ ਦਾ ਥੋਕ ਕਾਰੋਬਾਰ ਕਰਨਾ ਸ਼ੁਰੂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਲਈ ਕਈ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਅਤੇ ਕਮਿਊਨਿਟੀ ਕੰਮ ਕੀਤੇ। ਉਨ੍ਹਾਂ ਨੇ ਇਲਾਕੇ ਵਿੱਚ ਭਾਰਤੀ ਭਾਈਚਾਰੇ ਲਈ ‘ਸਾਊਥਵਾਰਕ ਹਿੰਦੂ ਸੈਂਟਰ’ ਦੀ ਸਥਾਪਨਾ ਕੀਤੀ। ਚੋਪੜਾ ਬ੍ਰਿਟੇਨ ਅਤੇ ਭਾਰਤ ਵਿਚਾਲੇ ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ​​ਕਰਨ ਦੇ ਪੱਖ 'ਚ ਹਨ।

ਇਹ ਵੀ ਪੜ੍ਹੋ: ਗੁੰਮਨਾਮ ਵਿਅਕਤੀ ਨੇ ਟੈਕਸਾਸ ਗੋਲੀਬਾਰੀ ਪੀੜਤਾਂ ਦੇ ਅੰਤਿਮ ਸੰਸਕਾਰ ਲਈ ਦਾਨ ਕੀਤੇ ਪੌਣੇ 2 ਲੱਖ ਡਾਲਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News