ਭਾਰਤੀ ਮੂਲ ਦੀ ਬ੍ਰਿਟਿਸ਼ ਮਹਿਲਾ ਅਧਿਕਾਰੀ ਨੇ ਸਕਾਟਲੈਂਡ ਯਾਰਡ ਕੀਤਾ ਮੁਕੱਦਮਾ
Saturday, Jul 06, 2019 - 07:48 PM (IST)

ਲੰਡਨ - ਬ੍ਰਿਟੇਨ 'ਚ ਭਾਰਤੀ ਮੂਲ ਦੀ ਇਕ ਉੱਚ ਮਹਿਲਾ ਅਧਿਕਾਰੀ ਨੇ ਦੇਸ਼ ਦੀ ਸਭ ਤੋਂ ਵੱਡੀ ਪੁਲਸ ਫੋਰਸ ਦੇ ਅੰਦਰ ਨਸਲਵਾਦ ਅਤੇ ਲਿੰਗ ਵਿਤਕਰੇ ਨੂੰ ਲੈ ਕੇ ਸਕਾਟਲੈਂਡ ਯਾਰਡ ਖਿਲਾਫਾ ਕਾਨੂੰਨੀ ਲੜਾਈ ਛੇੜੀ ਹੈ।
ਮੈਟਰੋਪੋਲੀਟਨ ਪੁਲਸ 'ਚ ਅਸਥਾਈ ਮੁੱਖ ਸੁਪਰਡੈਂਟ ਪਾਰਮ ਸੰਧੂ ਨੇ ਦਾਅਵਾ ਕੀਤਾ ਕਿ ਨਸਲ ਅਤੇ ਲਿੰਗ ਕਾਰਨ ਉਨ੍ਹਾਂ ਦੀ ਤਰੱਕੀ ਅਤੇ ਕੰਮ ਦੇ ਮੌਕਿਆਂ ਨੂੰ ਰੋਕਿਆ ਗਿਆ। ਉਨ੍ਹਾਂ ਦੇ ਮਾਮਲੇ 'ਚ ਪਹਿਲੀ ਸੁਣਵਾਈ ਅਗਲੇ ਹਫਤੇ ਰੁਜ਼ਗਾਰ ਟ੍ਰਿਬਿਊਨਲ 'ਚ ਹੋ ਸਕਦੀ ਹੈ। ਮੈਟਰੋਪੋਲੀਟਨ ਪੁਲਸ ਨੇ ਇਕ ਬਿਆਨ 'ਚ ਆਖਿਆ ਕਿ ਸ਼ੁਰੂਆਤੀ ਪੜਾਅ 'ਤੇ ਅਸੀਂ ਇਸ ਦਾਅਵੇ ਦਾ ਬਚਾਅ ਕਰਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰ ਸਕਦੇ। ਦੱਸ ਦਈਏ ਕਿ ਮੈਟਰੋਪੋਲੀਟਨ ਬਲੈਕ ਪੁਲਸ ਐਸੋਸੀਏਸ਼ਨ ਨੇ ਸੰਧੂ ਦਾ ਸਮਰਥਨ ਕੀਤਾ ਹੈ।