ਦੁਬਈ ''ਚ ਔਰਤ ਨਾਲ ਛੇੜਛਾੜ ''ਤੇ ਭਾਰਤੀ ਵਿਅਕਤੀ ਖਿਲਾਫ ਮੁਕੱਦਮਾ ਦਰਜ

Saturday, Dec 28, 2019 - 04:52 PM (IST)

ਦੁਬਈ ''ਚ ਔਰਤ ਨਾਲ ਛੇੜਛਾੜ ''ਤੇ ਭਾਰਤੀ ਵਿਅਕਤੀ ਖਿਲਾਫ ਮੁਕੱਦਮਾ ਦਰਜ

ਦੁਬਈ(ਆਈ.ਏ.ਐਨ.ਐਸ.)- ਦੁਬਈ ਵਿਚ ਇਕ ਭਾਰਤੀ ਵਿਅਕਤੀ 'ਤੇ ਇਕ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਮੁਕੱਦਮਾ ਚਲਾਇਆ ਗਿਆ ਹੈ। ਭਾਰਤੀ ਵਿਅਕਤੀ 'ਤੇ ਦੋਸ਼ ਹੈ ਕਿ ਉਸ ਨੇ ਦੁਬਈਜ਼ ਡ੍ਰੈਗਨ ਮਾਲ ਵਿਚ ਇਕ ਔਰਤ ਨੂੰ ਗਲਤ ਕਰੀਕੇ ਨਾਲ ਛੋਹਿਆ ਸੀ।

ਗਲਫ ਨਿਊਜ਼ ਨੇ ਸ਼ਨੀਵਾਰ ਨੂੰ ਦੱਸਿਆ ਕਿ 35 ਸਾਲਾ ਸੀਰੀਅਨ ਔਰਤ ਨੇ ਗਵਾਹੀ ਦਿੱਤੀ ਕਿ ਉਹ ਅਗਸਤ ਮਹੀਨੇ ਡ੍ਰੈਗਨ ਮਾਰਟ ਵਿਚ ਸੀ, ਜਦੋਂ 33 ਸਾਲਾ ਦੋਸ਼ੀ ਨੇ ਉਸ ਦਾ ਪਿੱਛਾ ਕੀਤਾ। ਔਰਤ ਨੇ ਕਿਹਾ ਕਿ ਮੈਂ ਆਪਣੇ ਬੱਚਿਆਂ ਨਾਲ ਕੁਝ ਖਿਡੌਣੇ ਖਰੀਦ ਰਹੀ ਸੀ ਜਦੋਂ ਮੈਂ ਉਸ ਨੂੰ ਦੇਖਿਆ। ਉਹ ਮੈਨੂੰ ਘੂਰਦਾ ਰਿਹਾ, ਜਿਸ ਨਾਲ ਮੈਂ ਡਰ ਗਈ। ਉਹ ਮੇਰੇ ਪਿੱਛੇ ਖੜ੍ਹਾ ਸੀ ਤੇ ਉਸ ਨੇ ਮੈਨੂੰ ਗਲਤ ਤਰੀਕੇ ਨਾਲ ਛੋਹਿਆ। ਜਦੋਂ ਦੋਸ਼ੀ ਨੇ ਔਰਤ ਨੂੰ ਛੋਹਿਆ ਤਾਂ ਉਸ ਨੇ ਚੀਕ ਮਾਰ ਦਿੱਤੀ। ਦੁਕਾਨਦਾਰ ਤੇ ਹੋਰ ਲੋਕਾਂ ਨੇ ਦੋਸ਼ੀ ਨੂੰ ਉਥੇ ਹੀ ਰੋਕ ਲਿਆ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਨੇ ਔਰਤ ਨੂੰ ਛੋਹਣ ਦੀ ਗੱਲ ਕਬੂਲ ਕੀਤੀ ਹੈ। ਦੁਬਈ ਪਬਲਿਕ ਪ੍ਰੋਸੀਕਿਊਸ਼ਨ ਨੇ ਦੋਸ਼ੀ 'ਤੇ ਪੀੜਤ ਲੜਕੀ ਦਾ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ।


author

Baljit Singh

Content Editor

Related News