ਨੇਪਾਲ ''ਚ ਦੋ ਬੱਚਿਆਂ ਨੂੰ ਅਗਵਾ ਕਰਨ ਦੇ ਦੋਸ਼ ''ਚ ਭਾਰਤੀ ਨਾਗਰਿਕ ਗ੍ਰਿਫ਼ਤਾਰ
Monday, Aug 21, 2023 - 05:29 PM (IST)
ਕਾਠਮੰਡੂ (ਭਾਸ਼ਾ)- ਇੱਕ ਭਾਰਤੀ ਨਾਗਰਿਕ ਨੂੰ ਇੱਕ ਨਵਜੰਮੇ ਬੱਚੇ ਸਮੇਤ ਦੋ ਨੇਪਾਲੀ ਬੱਚਿਆਂ ਨੂੰ ਬੋਰੀਆਂ ਵਿੱਚ ਭਾਰਤ ਲਿਜਾਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਆਰਮਡ ਪੁਲਸ ਦੇ ਸੀਨੀਅਰ ਸੁਪਰਡੈਂਟ ਰਾਜੇਂਦਰ ਖੜਕਾ ਅਨੁਸਾਰ ਬਿਹਾਰ ਦੇ ਰਹਿਣ ਵਾਲੇ ਤਬਰੇਜ਼ ਆਲਮ (22) ਨੂੰ ਪੁਲਸ ਨੇ ਐਤਵਾਰ ਨੂੰ ਉਸ ਸਮੇਂ ਫੜ ਲਿਆ, ਜਦੋਂ ਉਹ ਨੌਂ ਮਹੀਨੇ ਦੀ ਬੱਚੀ ਅਤੇ ਦੋ ਸਾਲ ਦੇ ਲੜਕੇ ਨੂੰ ਭਾਰਤ ਲੈ ਕੇ ਜਾ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਲੰਬੀ ਦੂਰੀ ਦੀ ਸਟ੍ਰਾਈਕ ਸਮਰੱਥਾ ਵਧਾਉਣ ਲਈ ਅਮਰੀਕਾ ਤੋਂ ਖਰੀਦੇਗਾ 'ਟੋਮਾਹਾਕ' ਮਿਜ਼ਾਈਲਾਂ
ਖੜਕਾ ਨੇ ਦੱਸਿਆ ਕਿ ਆਲਮ ਨੇਪਾਲ-ਭਾਰਤ ਸਰਹੱਦ 'ਤੇ ਸਥਿਤ ਬਾਰਾ ਜ਼ਿਲੇ ਦੇ ਦੇਵਤਾਲ ਗ੍ਰਾਮੀਣ ਨਗਰ ਪਾਲਿਕਾ ਤੋਂ ਬੱਚਿਆਂ ਨੂੰ ਬੋਰੀਆਂ 'ਚ ਭਾਰਤ ਲਿਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਭਾਰਤੀ ਨਾਗਰਿਕ ਨੂੰ ਦਿਹਾਤੀ ਨਗਰ ਪਾਲਿਕਾ ਦੇ ਅਮਵਾ ਪਿੰਡ ਤੋਂ ਦੋ ਬੱਚਿਆਂ ਨੂੰ ਅਗਵਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਫੋਰਸ ਦੀ ਟੀਮ ਨੇ ਬੋਰੀ ਦੇ ਅੰਦਰੋਂ ਬੱਚਿਆਂ ਦੀਆਂ ਚੀਕਾਂ ਸੁਣਨ ਤੋਂ ਬਾਅਦ ਆਲਮ ਨੂੰ ਫੜ ਲਿਆ। ਖੜਕਾ ਅਨੁਸਾਰ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਆਲਮ ਨੂੰ ਅਗਲੇਰੀ ਜਾਂਚ ਲਈ ਜ਼ਿਲ੍ਹਾ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।