ਅਮਰੀਕੀ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ ''ਚ ਭਾਰਤੀ ਵਿਅਕਤੀ ''ਤੇ ਚੱਲੇਗਾ ਮੁਕੱਦਮਾ

Tuesday, Nov 19, 2019 - 07:15 PM (IST)

ਅਮਰੀਕੀ ਔਰਤ ਨਾਲ ਜਬਰ-ਜ਼ਨਾਹ ਦੇ ਦੋਸ਼ ''ਚ ਭਾਰਤੀ ਵਿਅਕਤੀ ''ਤੇ ਚੱਲੇਗਾ ਮੁਕੱਦਮਾ

ਵਾਸ਼ਿੰਗਟਨ— ਅਫਗਾਨਿਸਤਾਨ 'ਚ ਇਕ ਅਮਰੀਕੀ ਫੌਜੀ ਠੇਕੇਦਾਰ ਲਈ ਕੰਮ ਕਰ ਰਹੇ 35 ਸਾਲਾ ਇਕ ਭਾਰਤੀ ਵਿਅਕਤੀ ਨੂੰ ਇਕ ਅਮਰੀਕੀ ਔਰਤ ਦਾ ਬਲਾਤਕਾਰ ਕਰਨ ਦੇ ਮਾਮਲੇ 'ਚ ਮੁਕੱਦਮਾ ਚਲਾਏ ਜਾਣ ਲਈ ਅਮਰੀਕਾ ਲਿਆਂਦਾ ਗਿਆ ਹੈ। ਅਮਰੀਕੀ ਨਿਆ ਵਿਭਾਗ ਦੇ ਅਪਰਾਧਿਕ ਡਿਵੀਜ਼ਨ 'ਚ ਸਹਾਇਕ ਐਡਵੋਕੇਟ ਜਨਰਲ ਬ੍ਰਾਇਨ ਬ੍ਰੇਂਜਕੋਵਸਕੀ ਨੇ ਦੱਸਿਆ ਕਿ ਯੌਨ ਹਿੰਸਾ ਨਾਲ ਜੁੜੇ ਤਿੰਨ ਮਾਮਲਿਆਂ 'ਚ ਡਿਸਟ੍ਰਿਕਟ ਆਫ ਕੋਲੰਬੀਆ ਦੀ ਅਦਾਲਤ 'ਚ 6 ਨਵੰਬਰ ਨੂੰ ਲੋਕੇਸ਼ ਨਾਇਕ ਦੇ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਗਿਆ ਸੀ।

ਅਮਰੀਕੀ ਫੌਜੀ ਅਧਿਕਾਰੀਆਂ ਨੇ ਨਾਇਕ ਨੂੰ 8 ਨਵੰਬਰ ਨੂੰ ਅਫਗਾਨਿਸਤਾਨ ਤੋਂ ਗ੍ਰਿਫਤਾਰ ਕੀਤਾ ਤੇ ਮੈਜਿਸਟ੍ਰੇਟ ਜੱਜ ਹਾਰਵੇ ਦੇ ਸਾਹਮਣੇ ਉਸ ਨੂੰ ਪਹਿਲੀ ਵਾਰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ। ਜੱਜ ਨੇ ਮਿਲਟ੍ਰੀ ਐਸਟ੍ਰਾ ਟੈਰਟੋਰੀਅਲ ਜਿਊਰਿਸਡਿਕਸ਼ਨ ਐਕਟ ਦੇ ਤਹਿਤ ਮੁਕੱਦਮਾ ਚਲਾਉਣ ਲਈ ਨਾਇਕ ਨੂੰ ਹਿਰਾਸਤ 'ਚ ਲੈਣ ਦਾ ਹੁਕਮ ਦਿੱਤਾ। ਪ੍ਰੋਸੀਕਿਊਸ਼ਨ ਪੱਖ ਦੇ ਮੁਤਾਬਕ ਅਫਗਾਨਿਸਤਾਨ 'ਚ ਆਪ੍ਰੇਟਿੰਗ ਬੇਸ ਫੇਂਟੀ 'ਤੇ ਫੌਜੀ ਠੇਕੇਦਾਰ ਦੇ ਕਰਮਚਾਰੀ ਦੇ ਰੂਪ 'ਚ ਅਗਸਤ ਮਹੀਨੇ ਕਥਿਤ ਤੌਰ 'ਤੇ ਨਾਇਕ 24 ਸਾਲ ਦੀ ਇਕ ਅਮਰੀਕੀ ਔਰਤ ਦੇ ਕਮਰੇ 'ਚ ਦਾਖਲ ਹੋਇਆ ਸੀ ਤੇ ਉਸ 'ਤੇ ਯੌਨ ਹਮਲਾ ਕੀਤਾ ਸੀ।


author

Baljit Singh

Content Editor

Related News