ਇਟਲੀ ਗਏ ਨੌਜਵਾਨ ਨੇ ਪ੍ਰੇਮਿਕਾ ਨਾਲ ਮਿਲ ਕੇ ਮਾਂ-ਬਾਪ ਦਾ ਕੀਤਾ ਅਜਿਹਾ ਹਾਲ ਤੇ ਹੁਣ...

07/04/2017 12:41:12 PM

ਰੋਮ ,(ਕੈਂਥ)— ਭਾਰਤ ਤੋਂ ਕਮਾਈ ਕਰਨ ਲਈ ਇਟਲੀ ਜਾ ਕੇ ਵੱਸੇ ਨੌਜਵਾਨ ਨੇ ਅਜਿਹੀ ਹਰਕਤ ਕੀਤੀ ਕਿ ਇਸ ਕਾਰਨ ਸਭ ਦਾ ਸਿਰ ਸ਼ਰਮ ਨਾਲ ਝੁੱਕ ਜਾਵੇਗਾ। ਇਟਲੀ ਦੇ ਸੂਬੇ ਰੋਮਾਨੋ ਦੀ ਲੌਂਬਾਰਦੀਆ (ਬੈਰਗਾਮੋ) ਦੀ ਪੁਲਸ ਯੂਨਿਟ ਕਾਰਾਬਿਨੇਰੀ ਨੇ ਦੱਸਿਆ ਕਿ ਟੀ.ਵੀ. ਸ਼ੋਅ 'ਗਰਾਂਦੇ ਫਰਾਤੇਲੋ 12' ਵਿਚ ਭਾਗ ਲੈ ਚੁੱਕੇ ਕਿਰਨ ਮਾਕਾਲੀ ਨੂੰ ਪਰਿਵਾਰਕ ਹਿੰਸਾ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। 
ਕਿਰਨ ਨੇ ਆਪਣੇ ਮਾਤਾ-ਪਿਤਾ ਗਲਤ ਵਿਵਹਾਰ ਕੀਤਾ ਤੇ ਉਨ੍ਹਾਂ ਨਾਲ ਕੁੱਟ-ਮਾਰ ਵੀ ਕੀਤੀ । 30 ਸਾਲਾ ਭਾਰਤੀ ਕਿਰਨ ਬੇਰਗਾਮਾਸਕਾ ਦਾ ਰਹਿਣ ਵਾਲਾ ਹੈ। ਜਦ ਉਹ ਹਿੰਸਾ ਕਰਨ ਤੋਂ ਨਾ ਹਟਿਆ ਤਾਂ ਉਸ ਦੀ ਮਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਫੋਨ ਕਰ ਕੇ ਦਿੱਤੀ।
ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ, ਜਿੱਥੇ ਉਨ੍ਹਾਂ ਨੇ 30 ਸਾਲਾ ਨੌਜਵਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਉਸ ਸਮੇਂ ਹਿੰਸਕ ਅਤੇ ਅਸਹਿਜ ਲੱਗ ਰਿਹਾ ਸੀ। ਪੁਲਸ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਸਮੇਂ ਉੱਥੇ ਮੌਜੂਦ ਉਸ ਦੀ ਸਾਬਕਾ ਗਰਲ ਫਰੈਂਡ ਵੀ ਲੜਾਈ ਵਿਚ ਜ਼ੋਰ-ਸ਼ੋਰ ਨਾਲ ਸ਼ਾਮਲ ਸੀ। ਇਨ੍ਹਾਂ ਨੇ ਪੁਲਸ ਨਾਲ ਵੀ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਸ ਨੂੰ ਹੋਰ ਪੁਲਸ ਮਦਦ ਲਈ ਬੁਲਾਉਣੀ ਪਈ ਅਤੇ ਕਿਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਹਿੰਸਕ ਲੜਾਈ ਕਾਰਨ ਕੁੱਝ ਪੁਲਸ ਅਧਿਕਾਰੀ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।


Related News