ਅਮਰੀਕਾ 'ਚ ਕਈ ਵਾਹਨਾਂ ਦੀ ਹੋਈ ਆਪਸੀ ਟੱਕਰ, ਭਾਰਤੀ ਮੂਲ ਦੇ 26 ਸਾਲਾ ਗੱਭਰੂ ਦੀ ਮੌਤ

Wednesday, Dec 28, 2022 - 09:18 AM (IST)

ਅਮਰੀਕਾ 'ਚ ਕਈ ਵਾਹਨਾਂ ਦੀ ਹੋਈ ਆਪਸੀ ਟੱਕਰ, ਭਾਰਤੀ ਮੂਲ ਦੇ 26 ਸਾਲਾ ਗੱਭਰੂ ਦੀ ਮੌਤ

ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੇ ਕਲੇਰੀਅਨ ਟਾਊਨਸ਼ਿਪ ਵਿੱਚ ਇੱਕ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਕਲੇਰੀਅਨ ਕਾਉਂਟੀ ਦੇ ਸ਼ੈਰਿਫ ਡੈਨ ਸ਼ਿੰਗਲੇਡੇਕਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਿਊਯਾਰਕ ਦੇ ਕੁਈਨਜ਼ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਅਲਵਿਦਾ 2022: ਵਿਦੇਸ਼ ’ਚ ਰਚੀਆਂ ਗਈਆਂ ਸਾਜ਼ਿਸ਼ਾਂ, ਪੰਜਾਬ ’ਚ ਵਹਿਆ ਖੂਨ

ਨਿਊਜ਼ ਪੋਰਟਲ 'ਐਕਸਪਲੋਰ ਕਲੇਰੀਅਨ' ਮੁਤਾਬਕ ਇਹ ਹਾਦਸਾ 24 ਦਸੰਬਰ ਨੂੰ ਕਲੇਰੀਅਨ ਟਾਊਨਸ਼ਿਪ 'ਚ ਉਸ ਸਮੇਂ ਵਾਪਰਿਆ, ਜਦੋਂ ਕਈ ਵਾਹਨ ਆਪਸ 'ਚ ਟਕਰਾ ਗਏ। ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ: ਬਰਫ਼ੀਲੇ ਤੂਫਾਨ 'ਚ ਘਿਰਿਆ ਅਮਰੀਕਾ, ਬਾਈਡੇਨ ਨੇ ਕੀਤਾ ਨਿਊਯਾਰਕ 'ਚ ਐਮਰਜੈਂਸੀ ਦਾ ਐਲਾਨ


author

cherry

Content Editor

Related News