ਪਹਿਲੇ ਹੀ ਟੈਸਟ ''ਚ ਨਾਕਾਮ ਹੋ ਗਿਆ ਮੱਕਾ ਪੈਕਟ ! ਪਾਕਿਮਗਰੋਂ ਤੁਰਕੀ ਨੇ ਵੀ ਸਾਊਦੀ ਦੀ ਮਦਦ ਤੋਂ ਕੀਤਾ ਇਨਕਾਰ

Sunday, Oct 25, 2026 - 05:34 PM (IST)

ਪਹਿਲੇ ਹੀ ਟੈਸਟ ''ਚ ਨਾਕਾਮ ਹੋ ਗਿਆ ਮੱਕਾ ਪੈਕਟ ! ਪਾਕਿਮਗਰੋਂ ਤੁਰਕੀ ਨੇ ਵੀ ਸਾਊਦੀ ਦੀ ਮਦਦ ਤੋਂ ਕੀਤਾ ਇਨਕਾਰ

ਇੰਟਰਨੈਸ਼ਨਲ ਡੈਸਕ- ਤੁਰਕੀ ਦੇ ਰੱਖਿਆ ਮੰਤਰੀ ਯਾਸਰ ਗੁਲਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਹੂਤੀ ਬਾਗੀਆਂ ਦੇ ਖਿਲਾਫ ਲੜਾਈ ਵਿਚ ਸ਼ਾਮਲ ਨਹੀਂ ਹੋਵੇਗਾ। ਗੁਲਰ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਤੁਰਕੀ ਦਾ ਮਕਸਦ ਸਾਊਦੀ ਅਰਬ ਦੀ ਸੁਰੱਖਿਆ ਮਜ਼ਬੂਤ ਕਰਨਾ ਅਤੇ ਦੁਸ਼ਮਣਾਂ ਨੂੰ ਹਮਲਾ ਕਰਨ ਤੋਂ ਰੋਕਣਾ ਹੋਵੇਗਾ।

ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਗਸਤ ’ਚ ਹੀ ਤੁਰਕੀ, ਸਾਊਦੀ ਅਰਬ ਅਤੇ ਪਾਕਿਸਤਾਨ ਨੇ ਮੱਕਾ ਰੱਖਿਆ ਸਮਝੌਤੇ ’ਤੇ ਦਸਤਖਤ ਕੀਤੇ ਸਨ। ਇਸ ਦੇ ਤਹਿਤ ਇਕ ’ਤੇ ਹਮਲਾ ਤਿੰਨਾਂ ’ਤੇ ਮੰਨਿਆ ਜਾਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਅਮਰੀਕਾ ਵੀ ਸਾਊਦੀ ਨੂੰ ਮਦਦ ਦੇਣ ਤੋਂ ਇਨਕਾਰ ਕਰ ਚੁੱਕੇ ਹਨ। 

ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਮੁਤਾਬਕ, ਪਾਕਿਸਤਾਨ ਨੇ ਕਿਹਾ ਸੀ ਕਿ ਉਸ ਦੀ ਫੌਜ ਕਿਸੇ ਦੂਜੇ ਦੇਸ਼ ਦੀ ਜ਼ਮੀਨ ’ਤੇ ਜੰਗ ਵਿਚ ਸ਼ਾਮਲ ਨਹੀਂ ਹੋਵੇਗੀ। ਸਾਊਦੀ ਅਰਬ ਨੇ ਸਿੱਧੇ ਅਮਰੀਕੀ ਫੌਜੀ ਹਮਲੇ ਦੀ ਮੰਗ ਕੀਤੀ ਸੀ ਪਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵੀ ਇਸ ਤੋਂ ਇਨਕਾਰ ਕਰ ਦਿੱਤਾ। ਇਕ ਰਿਪੋਰਟ ਮੁਤਾਬਕ ਅਮਰੀਕਾ ਨੇ ਯਮਨ ਦੇ ਹੂਤੀ ਬਾਗੀਆਂ ਨਾਲ ਸੀਕਰੇਟ ਡੀਲ ਕੀਤੀ ਹੈ। ਇਸ ਡੀਲ ਦੇ ਤਹਿਤ ਹੂਤੀਆਂ ਨੇ ਅਮਰੀਕਾ ਨੂੰ ਭਰੋਸਾ ਦਿੱਤਾ ਹੈ ਕਿ ਉਹ ਲਾਲ ਸਾਗਰ ਵਿਚ ਅਮਰੀਕੀ ਅਤੇ ਅੰਤਰਰਾਸ਼ਟਰੀ ਜਹਾਜ਼ਾਂ ਨੂੰ ਨਿਸ਼ਾਨਾ ਨਹੀਂ ਬਣਾਉਣਗੇ।


author

Harpreet SIngh

Content Editor

Related News