ਬਲੋਚਿਸਤਾਨ ਨੂੰ ਛੱਡ ਕੇ ਭੱਜ ਗਈ ਪਾਕਿ ਫ਼ੌਜ ! ਬਲੋਚ ਸਮਰਥਕ ਨੇ ਵੀਡੀਓ ਸ਼ੇਅਰ ਕਰ ਕੀਤਾ ਦਾਅਵਾ
Sunday, Nov 01, 2026 - 10:29 AM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਗੁਆਂਢੀ ਮੁਲਕ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਾਕਿਸਤਾਨੀ ਫੌਜ ਬਲੋਚਿਸਤਾਨ ਨੂੰ ਉਸ ਦੇ ਭਰੋਸੇ ਛੱਡ ਕੇ ਭੱਜ ਚੁੱਕੀ ਹੈ। ਇਹ ਦਾਅਵਾ ਪਾਕਿਸਤਾਨ ਦੇ ਇਕ ਬਲੋਚ ਸਮਰਥਕ ਸ਼ਹਿਜ਼ਾਦ ਕਾਜ਼ੀ ਨੇ ਕੀਤਾ ਹੈ। ਉਸ ਨੇ ਕਰਾਚੀ ਨੂੰ ਕੁਏਟਾ ਨਾਲ ਜੋੜਨ ਵਾਲੀ ਇਕ ਵੱਡੀ ਸੜਕ ’ਤੇ ਰਿਕਾਰਡ ਕੀਤੀ ਇਕ ਵੀਡੀਓ ਸਾਂਝੀ ਕੀਤੀ ਹੈ ਅਤੇ ਕਿਹਾ ਹੈ ਕਿ ਸੜਕ ’ਤੇ ਸਾਰੇ ਵੱਡੇ ਪੁਲ ਤਬਾਹ ਹੋ ਗਏ ਹਨ।
ਉਸ ਨੇ ਇਹ ਵੀ ਦਾਅਵਾ ਕੀਤਾ ਕਿ ਬਲੋਚਿਸਤਾਨ ’ਚ ਇਸ ਵੱਡੀ ਸੜਕ ’ਤੇ ਪਾਕਿਸਤਾਨੀ ਫੌਜ, ਫਰੰਟੀਅਰ ਕੋਰ ਜਾਂ ਰੇਂਜਰਾਂ ਦਾ ਕੋਈ ਵੀ ਕਰਮਚਾਰੀ ਕਿਤੇ ਵੀ ਮੌਜੂਦ ਨਹੀਂ ਹੈ। ਸ਼ਹਿਜ਼ਾਦ ਕਾਜ਼ੀ ਨੇ ਬਲੋਚਿਸਤਾਨ ’ਚ ਸੁਰੱਖਿਆ ਸਥਿਤੀ ਬਾਰੇ ਪਾਕਿਸਤਾਨ ਦੇ ਦਾਅਵਿਆਂ ’ਤੇ ਵੀ ਸਵਾਲ ਉਠਾਏ।
ਸ਼ਹਿਜ਼ਾਦ ਕਾਜ਼ੀ ਨੇ ਕਿਹਾ, ‘‘ਮੈਂ ਇਹ ਵੀਡੀਓ ਖਾਸ ਤੌਰ ’ਤੇ ਇਕ ਦੋਸਤ ਲਈ ਰਿਕਾਰਡ ਕੀਤੀ ਹੈ। ਇਸ ਨੂੰ 29 ਅਕਤੂਬਰ ਨੂੰ ਸ਼ੂਟ ਕੀਤਾ ਗਿਆ ਸੀ। ਇਹ ਬਲੋਚਿਸਤਾਨ ਦਾ ਇਕ ਮੇਨ ਹਾਈਵੇਅ ਹੈ, ਜਿਸ ਦੀ ਵਰਤੋਂ ਕਰਾਚੀ ਤੋਂ ਕੁਏਟਾ ਜਾਣ ਵਾਲੇ ਲੋਕ ਕਰਦੇ ਹਨ। ਜੇ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋ, ਤਾਂ ਪਾਓਗੇ ਕਿ ਇਸ ਸੜਕ ’ਤੇ ਮੌਜੂਦ ਜ਼ਿਆਦਾਤਰ ਪੁਲ ਤਬਾਹ ਹੋ ਚੁੱਕੇ ਹਨ। ਇਸ ਤੋਂ ਇਲਾਵਾ, ਇੱਥੇ ਤੁਹਾਨੂੰ ਪੁਲਸ, ਫੌਜ ਜਾਂ ਫਰੰਟੀਅਰ ਕਾਰਪਸ ਦਾ ਇਕ ਵੀ ਜਵਾਨ ਨਜ਼ਰ ਨਹੀਂ ਆਵੇਗਾ। ਇਸ ਨਾਲ ਬਲੋਚਿਸਤਾਨ ਦੀ ਕਠਪੁਤਲੀ ਸਰਕਾਰ ਅਤੇ ਖੁਦ ਰਾਜ ਦੇ ਉਨ੍ਹਾਂ ਦਾਅਵਿਆਂ ਦੀ ਸੱਚਾਈ ਸਾਹਮਣੇ ਆਉਂਦੀ ਹੈ, ਜਿਨ੍ਹਾਂ ਵਿਚ ਕਿਹਾ ਜਾਂਦਾ ਹੈ ਕਿ ਇਸ ਇਲਾਕੇ ’ਤੇ ਉਨ੍ਹਾਂ ਦਾ ਕੰਟਰੋਲ ਹੈ।’’
ਇਹ ਵੀ ਪੜ੍ਹੋ- ਸਕੂਲ 'ਚ ਕੁੜੀ ਦੀ ਕੁੱਟਮਾਰ ਦੇ ਮਾਮਲੇ 'ਚ 2 ਅਧਿਆਪਕ ਸਸਪੈਂਡ ! ਪੁਲਸ ਨੇ ਮੈਨੇਜਮੈਂਟ ਖ਼ਿਲਾਫ਼ ਕੀਤੀ FIR
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
