ਕਿਡਨੈਪ ਹੋ ਗਿਆ ''ਕਲਾਤ'' ਦਾ ਪ੍ਰਿੰਸ ! ਹਮਲਾਵਰਾਂ ਨੇ ਗੰਨਮੈਨਾਂ ਨੂੰ ਵੀ ਨਾ ਛੱਡਿਆ, ਗੱਡੀ ਰੋਕ ਕੇ...

Wednesday, Oct 28, 2026 - 12:05 PM (IST)

ਕਿਡਨੈਪ ਹੋ ਗਿਆ ''ਕਲਾਤ'' ਦਾ ਪ੍ਰਿੰਸ ! ਹਮਲਾਵਰਾਂ ਨੇ ਗੰਨਮੈਨਾਂ ਨੂੰ ਵੀ ਨਾ ਛੱਡਿਆ, ਗੱਡੀ ਰੋਕ ਕੇ...

ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ 'ਚ ਕਲਾਤ ਦੇ ਮੌਜੂਦਾ 'ਖ਼ਾਨ ਆਫ਼ ਕਲਾਤ' ਸੁਲੇਮਾਨ ਖ਼ਾਨ ਦਾਊਦ ਦੇ ਪੁੱਤਰ ਸ਼ਹਿਜ਼ਾਦਾ ਮੁਹੰਮਦ ਖ਼ਾਨ ਅਹਿਮਦਜ਼ਈ ਅਤੇ ਉਨ੍ਹਾਂ ਦੇ ਤਿੰਨ ਗੰਨਮੈਨਾਂ ਨੂੰ ਅਗਵਾ ਕਰ ਲਿਆ ਗਿਆ ਹੈ।

ਕੁਏਟਾ ਸਥਿਤ ਪੁਲਸ ਹੈੱਡਕੁਆਰਟਰ ਵੱਲੋਂ ਜਾਰੀ ਜਾਂਚ ਕੀਤੀ ਗਈ ਰਿਪੋਰਟ ਅਨੁਸਾਰ, ਸੋਮਵਾਰ ਰਾਤ ਜਦੋਂ ਪ੍ਰਿੰਸ ਅਹਿਮਦਜ਼ਈ ਆਪਣੀ ਗੱਡੀ 'ਚ ਸਵਾਰ ਹੋ ਕੇ ਖੁੱਜ਼ਦਾਰ ਤੋਂ ਕਲਾਤ ਵੱਲ ਜਾ ਰਹੇ ਸਨ, ਤਾਂ ਹਾਈਵੇਅ 'ਤੇ ਹਥਿਆਰਬੰਦ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ ਤੇ ਸ਼ਹਿਜ਼ਾਦਾ ਮੁਹੰਮਦ ਖ਼ਾਨ ਅਹਿਮਦਜ਼ਈ ਅਤੇ ਉਨ੍ਹਾਂ ਦੇ ਨਾਲ ਮੌਜੂਦ ਤਿੰਨ ਗੰਨਮੈਨਾਂ ਨੂੰ ਕਿਸੇ ਅਣਪਛਾਤੀ ਜਗ੍ਹਾ 'ਤੇ ਲੈ ਗਏ ਹਨ। ਫਿਲਹਾਲ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਦੀ ਭਾਲ ਲਈ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਖੁੱਸ ਜਾਵੇਗੀ ਨੇਤਨਯਾਹੂ ਦੀ ਕੁਰਸੀ ! ਕਿਸੇ ਵੀ ਪਾਰਟੀ ਨੂੰ ਨਹੀਂ ਮਿਲ ਰਿਹਾ ਸਪੱਸ਼ਟ ਬਹੁਮਤ

ਜ਼ਿਕਰਯੋਗ ਹੈ ਕਿ 'ਖ਼ਾਨ ਆਫ਼ ਕਲਾਤ' ਮੌਜੂਦਾ ਪਾਕਿਸਤਾਨੀ ਬਲੋਚਿਸਤਾਨ 'ਚ ਪੁਰਾਣੀ ਕਲਾਤ ਰਿਆਸਤ ਦੇ ਸ਼ਾਸਕਾਂ ਦਾ ਇਤਿਹਾਸਕ ਅਹੁਦਾ ਹੈ। ਬਲੋਚਿਸਤਾਨ ਦੇ ਲੋਕਾਂ 'ਚ ਕਲਾਤ ਦੇ ਇਸ ਸ਼ਾਹੀ ਪਰਿਵਾਰ ਦਾ ਬਹੁਤ ਵੱਡਾ ਸਤਿਕਾਰ ਹੈ, ਕਿਉਂਕਿ ਉਨ੍ਹਾਂ ਨੇ ਬਲੋਚ ਸੱਭਿਆਚਾਰਕ ਪਛਾਣ, ਆਜ਼ਾਦ ਵਜੂਦ ਅਤੇ ਰਾਜਨੀਤਕ ਏਕਤਾ 'ਚ ਅਹਿਮ ਭੂਮਿਕਾ ਨਿਭਾਈ ਸੀ। ਮੌਜੂਦਾ 'ਖ਼ਾਨ ਆਫ਼ ਕਲਾਤ' ਮੀਰ ਸੁਲੇਮਾਨ ਦਾਊਦ ਜਾਨ ਅਹਿਮਦਜ਼ਈ ਦੇਸ਼ ਨਿਕਾਲੇ ਕਾਰਨ ਪਿਛਲੇ ਲੰਬੇ ਸਮੇਂ ਤੋਂ UK 'ਚ ਰਹਿ ਰਹੇ ਹਨ।

ਇਹ ਵੀ ਪੜ੍ਹੋ- ਹਜ਼ਾਰਾਂ ਭਾਰਤੀਆਂ ਨੂੰ ਵਰਕ ਵੀਜ਼ਾ ਦੇਵੇਗਾ ਨਿਊਜ਼ੀਲੈਂਡ ! FTA ਲਾਗੂ ਹੋਣ ਮਗਰੋਂ ਹੋਇਆ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News