ਇਸ ਸਾਲ ਬਰਬਾਦ ਹੋ ਸਕਦੇ ਹਨ ਕਰੀਬ 1 ਲੱਖ ਗ੍ਰੀਨ ਕਾਰਡ, ਭਾਰਤੀ ਆਈ.ਟੀ. ਪੇਸ਼ੇਵਰਾਂ ’ਚ ਨਾਰਾਜ਼ਗੀ

Friday, Aug 06, 2021 - 01:20 PM (IST)

ਇਸ ਸਾਲ ਬਰਬਾਦ ਹੋ ਸਕਦੇ ਹਨ ਕਰੀਬ 1 ਲੱਖ ਗ੍ਰੀਨ ਕਾਰਡ, ਭਾਰਤੀ ਆਈ.ਟੀ. ਪੇਸ਼ੇਵਰਾਂ ’ਚ ਨਾਰਾਜ਼ਗੀ

ਵਾਸ਼ਿੰਗਟਨ (ਭਾਸ਼ਾ) : ਰੋਜ਼ਗਾਰ ਆਧਾਰਿਤ ਕਰੀਬ 1 ਲੱਖ ਗ੍ਰੀਨ ਕਾਰਡ ਦੇ 2 ਮਹੀਨਿਆਂ ਦੇ ਅੰਦਰ ਬਰਬਾਦ ਹੋਣ ਦਾ ਖ਼ਤਰਾ ਹੈ, ਜਿਸ ਨਾਲ ਭਾਰਤੀ ਆਈ.ਟੀ. ਪੇਸ਼ੇਵਰਾਂ ਵਿਚ ਨਾਰਾਜ਼ਗੀ ਹੈ, ਜਿਨ੍ਹਾਂ ਦਾ ਕਾਨੂੰਨੀ ਸਥਾਈ ਨਿਵਾਸ ਦਾ ਇੰਤਜ਼ਾਰ ਹੁਣ ਦਹਾਕਿਆਂ ਤੱਕ ਲਈ ਵੱਧ ਗਿਆ ਹੈ। ਅਧਿਕਾਰਤ ਤੌਰ ’ਤੇ ਸਥਾਈ ਨਿਵਾਸ ਕਾਰਡ ਵਜੋਂ ਜਾਣਿਆ ਜਾਂਦਾ ਗ੍ਰੀਨ ਕਾਰਡ ਅਪ੍ਰਵਾਸੀਆਂ ਨੂੰ ਸਬੂਤ ਦੇ ਤੌਰ ’ਤੇ ਜਾਰੀ ਇਕ ਦਸਤਾਵੇਜ਼ ਹੈ ਕਿ ਧਾਰਕ ਨੂੰ ਅਮਰੀਕਾ ਵਿਚ ਸਥਾਈ ਰੂਪ ਨਾਲ ਨਿਵਾਸ ਕਰਨ ਦੀ ਸੁਵਿਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: 7 ਅਗਸਤ ਤੋਂ ਸ਼ੁਰੂ ਹੋਣਗੀਆਂ ਭਾਰਤ ਦੇ ਇਨ੍ਹਾਂ ਸ਼ਹਿਰਾਂ ਤੋਂ UAE ਲਈ ਉਡਾਣਾਂ

ਭਾਰਤੀ ਪੇਸ਼ੇਵਾਰ ਸੰਦੀਪ ਪਵਾਰ ਨੇ ਦੱਸਿਆ ਕਿ ਇਸ ਸਾਲ ਅਪ੍ਰਵਾਸੀਆਂ ਲਈ ਰੋਜ਼ਗਾਰ ਆਧਾਰਿਤ ਕੋਟਾ 2,61,500 ਹੈ ਜੋ 1,40,000 ਦੇ ਆਮ ਕੋਟੇ ਤੋਂ ਕਾਫ਼ੀ ਜ਼ਿਆਦਾ ਹੈ। ਉਨ੍ਹਾਂ ਕਿਹਾ, ‘ਬਦਕਿਸਮਤੀ ਨਾਲ, ਕਾਨੂੰਨ ਤਹਿਤ ਜੇਕਰ ਇਹ ਵੀਜ਼ੇ 30 ਸਤੰਬਰ ਤੱਕ ਜਾਰੀ ਕੀਤੇ ਜਾਂਦੇ ਤਾਂ ਇਹ ਹਮੇਸ਼ਾ ਲਈ ਬਰਬਾਦ ਹੋ ਜਾਣਗੇ।’

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਦੁੱਖਭਰੀ ਖ਼ਬਰ, ਭਾਰਤੀ ਮੂਲ ਦੇ ਟਰੱਕ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ

ਉਨ੍ਹਾਂ ਕਿਹਾ ਕਿ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਜਾਂ ਯੂ.ਐਸ.ਸੀ.ਆਈ.ਐਸ. ਵੱਲੋਂ ਵੀਜ਼ਾ ਪ੍ਰਕਿਰਿਆ ਦੀ ਮੌਜੂਦਾ ਰਫ਼ਤਾਰ ਦੱਸਦੀ ਹੈ ਕਿ ਉਹ 1,00,000 ਤੋਂ ਜ਼ਿਆਦਾ ਗ੍ਰੀਨ ਕਾਰਡ ਬੇਕਾਰ ਕਰ ਦੇਣਗੇ। ਇਸ ਤੱਥ ਦੀ ਵੀਜ਼ਾ ਵਰਤੋਂ ਨਿਰਧਾਰਤ ਕਰਨ ਵਾਲੇ ਵਿਦੇਸ਼ ਮੰਤਰਾਲਾ ਦੇ ਮੁੱਖੀ ਨੇ ਹਾਲ ਹੀ ਵਿਚ ਪੁਸ਼ਟੀ ਕੀਤੀ ਸੀ। ਪਵਾਰ ਨੇ ਅਫ਼ਸੋਸ ਜਤਾਇਆ ਕਿ ਜੇਕਰ ਯੂ.ਐਸ.ਸੀ.ਆਈ.ਐਸ. ਜਾਂ ਬਾਈਡੇਨ ਪ੍ਰਸ਼ਾਸਨ ਕੋਈ ਕਦਮ ਨਹੀਂ ਚੁੱਕਦਾ ਹੈ ਤਾਂ ਇਸ ਸਾਲ ਉਪਬਲੱਧ ਵਾਧੂ 1,00,000 ਗ੍ਰੀਨ ਕਾਰਡ ਬਰਬਾਦ ਹੋ ਜਾਣਗੇ। ਇਸ ਸਬੰਧ ਵਿਚ ਪੁੱਛੇ ਗਏ ਸਵਾਲਾਂ ’ਤੇ ਵ੍ਹਾਈਟ ਹਾਊਸ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਦੌਰਾਨ ਅਮਰੀਕਾ ਵਿਚ ਰਹੇ ਰਹੇ 125 ਭਾਰਤੀਆਂ ਅਤੇ ਚੀਨੀ ਨਾਗਰਿਕਾਂ ਨੇ ਪ੍ਰਸ਼ਾਸਨ ਵੱਲੋਂ ਗ੍ਰੀਨ ਕਾਰਡ ਬਰਬਾਦ ਹੋਣ ਤੋਂ ਰੋਕਣ ਲਈ ਇਕ ਮੁਕੱਦਮਾ ਦਾਇਰ ਕੀਤਾ ਹੈ।

ਇਹ ਵੀ ਪੜ੍ਹੋ: ਚੀਨ ਨੇ ਬੀਤੇ ਸਾਲ ਵਾਇਰਸ ਮੁਕਤ ਹੋਣ ਦਾ ਕੀਤਾ ਸੀ ਦਾਅਵਾ, ਹੁਣ ਫਿਰ ਲਗਾਉਣਾ ਪਿਆ ਲਾਕਡਾਊਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News