ਕੈਨੇਡਾ ਤੋਂ ਅਮਰੀਕਾ ''ਚ ਗੈਰ-ਕਾਨੂੰਨੀ ਘੁਸਪੈਠ: 22 ਸਾਲਾ ਭਾਰਤੀ ਨੌਜਵਾਨ ''ਤੇ ਨਿਊਯਾਰਕ ਅਦਾਲਤ ''ਚ ਚੱਲੇਗਾ ਮੁਕੱਦਮਾ
Friday, Jan 30, 2026 - 01:03 PM (IST)
ਨਿਊਯਾਰਕ (ਏਜੰਸੀ) : ਕੈਨੇਡਾ ਦੇ ਰਸਤੇ ਅਮਰੀਕਾ ਵਿੱਚ ਭਾਰਤੀ ਨਾਗਰਿਕਾਂ ਦੀ ਗੈਰ-ਕਾਨੂੰਨੀ ਤਸਕਰੀ ਕਰਨ ਦੇ ਮਾਮਲੇ ਵਿੱਚ ਇੱਕ 22 ਸਾਲਾ ਭਾਰਤੀ ਨੌਜਵਾਨ 'ਤੇ ਮੁਕੱਦਮਾ ਚਲਾਇਆ ਗਿਆ ਹੈ। ਸ਼ਿਵਮ ਨਾਮ ਦੇ ਇਸ ਨੌਜਵਾਨ 'ਤੇ ਨਿਊਯਾਰਕ ਦੀ ਸੰਘੀ ਅਦਾਲਤ ਵਿੱਚ ਮਨੁੱਖੀ ਤਸਕਰੀ ਦੀ ਸਾਜ਼ਿਸ਼ ਰਚਣ ਅਤੇ ਵਿੱਤੀ ਲਾਭ ਲਈ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਵਾਉਣ ਦੇ ਦੋਸ਼ ਤੈਅ ਕੀਤੇ ਗਏ ਹਨ।
ਕਿਵੇਂ ਖੁੱਲ੍ਹਿਆ ਸਾਜ਼ਿਸ਼ ਦਾ ਭੇਤ?
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਇਹ ਸਾਰਾ ਮਾਮਲਾ ਜਨਵਰੀ ਤੋਂ ਜੂਨ 2025 ਦੇ ਵਿਚਕਾਰ ਦਾ ਹੈ। ਸ਼ਿਵਮ ਨਿਊਯਾਰਕ ਦੇ ਕਲਿੰਟਨ ਕਾਊਂਟੀ ਇਲਾਕੇ ਵਿੱਚ ਕੈਨੇਡਾ-ਅਮਰੀਕਾ ਸਰਹੱਦ ਰਾਹੀਂ ਲੋਕਾਂ ਨੂੰ ਅਮਰੀਕਾ ਵਾੜਨ ਦਾ ਕੰਮ ਕਰਦਾ ਸੀ। ਜਨਵਰੀ 2025 ਵਿੱਚ ਅਮਰੀਕੀ ਸਰਹੱਦ ਸੁਰੱਖਿਆ ਬਲ (CBP) ਨੇ ਦੋ ਸ਼ੱਕੀ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਦੋਹਾਂ ਗੱਡੀਆਂ ਦੇ ਡਰਾਈਵਰਾਂ ਨੇ ਏਜੰਟਾਂ ਤੋਂ ਬਚਣ ਲਈ ਰਫ਼ਤਾਰ ਵਧਾ ਦਿੱਤੀ ਪਰ ਪਿੱਛਾ ਕਰਕੇ ਜਦੋਂ ਉਨ੍ਹਾਂ ਨੂੰ ਫੜਿਆ ਗਿਆ ਤਾਂ ਉਨ੍ਹਾਂ ਵਿੱਚੋਂ 12 ਅਜਿਹੇ ਭਾਰਤੀ ਮਿਲੇ ਜਿਨ੍ਹਾਂ ਕੋਲ ਅਮਰੀਕਾ ਦੇ ਕੋਈ ਜਾਇਜ਼ ਦਸਤਾਵੇਜ਼ ਨਹੀਂ ਸਨ।
ਇਹ ਵੀ ਪੜ੍ਹੋ: ਕੈਨੇਡਾ 'ਚ ਕੁੜੀਆਂ ਨਾਲ ਗਲਤ ਕੰਮ ਕਰਨ ਵਾਲਾ ਪੰਜਾਬੀ ਗ੍ਰਿਫਤਾਰ, ਸ਼ਰਮ ਨਾਲ ਝੁਕਾ 'ਤਾ ਸਿਰ
ਹੋ ਸਕਦੀ ਹੈ 10 ਸਾਲ ਦੀ ਸਜ਼ਾ
ਸ਼ਿਵਮ 'ਤੇ ਦੋਸ਼ ਹੈ ਕਿ ਉਹ ਨਿੱਜੀ ਫਾਇਦੇ ਲਈ ਮਾਸੂਮ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪਾ ਕੇ ਉਨ੍ਹਾਂ ਨੂੰ ਸਰਹੱਦ ਪਾਰ ਕਰਵਾ ਰਿਹਾ ਸੀ। ਜੇਕਰ ਅਦਾਲਤ ਵਿੱਚ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਸ਼ਿਵਮ ਨੂੰ ਹਰੇਕ ਦੋਸ਼ ਲਈ ਵੱਧ ਤੋਂ ਵੱਧ 10 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਇਹ ਵੀ ਪੜ੍ਹੋ: ਅਮਰੀਕਾ ਦੀ ਵੱਡੀ ਕਾਰਵਾਈ: 149 ਹੋਰ ਭਾਰਤੀ ਬੇੜੀਆਂ 'ਚ ਬੰਨ੍ਹ ਕੇ ਕੀਤੇ ਡਿਪੋਰਟ
ਉੱਤਰੀ ਸਰਹੱਦ ਬਣੀ 'ਡੋਂਕੀ' ਦਾ ਨਵਾਂ ਗੜ੍ਹ
ਪਿਛਲੇ ਕੁਝ ਸਮੇਂ ਤੋਂ ਮੈਕਸੀਕੋ ਸਰਹੱਦ 'ਤੇ ਸਖ਼ਤੀ ਵਧਣ ਕਾਰਨ ਤਸਕਰਾਂ ਨੇ ਹੁਣ ਕੈਨੇਡਾ ਵਾਲੇ ਪਾਸਿਓਂ (ਉੱਤਰੀ ਸਰਹੱਦ) ਘੁਸਪੈਠ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਏਜੰਸੀਆਂ ਹੁਣ ਇਸ ਰੂਟ 'ਤੇ ਵੀ ਤਿੱਖੀ ਨਜ਼ਰ ਰੱਖ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
