ਬ੍ਰਿਟੇਨ ਦੀ ਸੰਸਦ ’ਚ ਕਿਸਾਨ ਅੰਦੋਲਨ ਨੂੰ ਲੈ ਕੇ ਹੋਈ ਚਰਚਾ 'ਤੇ ਭਾਰਤ ਵੱਲੋਂ ਤਿੱਖੀ ਪ੍ਰਤੀਕਿਰਿਆ

03/09/2021 10:28:56 AM

ਲੰਡਨ (ਭਾਸ਼ਾ) : ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਨੇ ਭਾਰਤ ਵਿਚ 3 ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਵਿਚਾਲੇ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰਨ ਦੇ ਅਧਿਕਾਰ ਅਤੇ ਪ੍ਰੈਸ ਦੀ ਆਜ਼ਾਦੀ ਦੇ ਮੁੱਦੇ ਨੂੰ ਲੈ ਕੇ ਇਕ ‘ਈ-ਪਟੀਸ਼ਨ’ ’ਤੇ ਕੁੱਝ ਸਾਂਸਦਾਂ ਵਿਚਾਲੇ ਹੋਈ ਚਰਚਾ ਦੀ ਨਿੰਦਾ ਕੀਤੀ ਹੈ।

ਇਹ ਵੀ ਪੜ੍ਹੋ: 8 ਲੋਕਾਂ ਨੂੰ ਮੁਫ਼ਤ ’ਚ ਚੰਨ ਦੀ ਸੈਰ ਕਰਾਏਗਾ ਇਹ ਅਰਬਪਤੀ, ਅਪਲਾਈ ਕਰਨ ਵਾਲਿਆਂ ’ਚ ਭਾਰਤੀ ਮੋਹਰੀ

ਹਾਈ ਕਮਿਸ਼ਨ ਨੇ ਸੋਮਵਾਰ ਸ਼ਾਮ ਨੂੰ ਬ੍ਰਿਟੇਨ ਦੇ ਸੰਸਦ ਕੰਪਲੈਕਸ ਵਿਚ ਹੋਈ ਚਰਚਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ‘ਇਕ ਪਾਸੜ ਚਰਚਾ ਵਿਚ ਝੂਠੇ ਦਾਅਵੇ’ ਕੀਤੇ ਗਏ ਹਨ। ਹਾਈ ਕਮਿਸ਼ਨ ਨੇ ਇਕ ਬਿਆਨ ਵਿਚ ਕਿਹਾ, ‘ਬੇਹੱਦ ਅਫਸੋਸ ਹੈ ਕਿ ਇਕ ਸੰਤੁਲਿਤ ਬਹਿਸ ਦੀ ਬਜਾਏ ਬਿਨਾਂ ਕਿਸੇ ਠੋਸ ਆਧਾਰ ਦੇ ਝੂਠੇ ਦਾਅਵੇ ਕੀਤੇ ਗਏ...ਇਸ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿਚੋਂ ਇਕ ਅਤੇ ਉਸ ਦੇ ਸੰਸਥਾਨਾਂ ’ਤੇ ਸਵਾਲ ਖੜ੍ਹੇ ਕੀਤੇ ਹਨ।’

ਇਹ ਵੀ ਪੜ੍ਹੋ: ਵੈਨੇਜ਼ੁਏਲਾ ਨੇ ਜਾਰੀ ਕੀਤਾ 10 ਲੱਖ ਰੁਪਏ ਦਾ ਨੋਟ, ਜਾਣੋ ਭਾਰਤੀ ਕਰੰਸੀ ਮੁਤਾਬਕ ਕਿੰਨੀ ਹੈ ਕੀਮਤ

ਇਹ ਚਰਚਾ ਇਕ ਲੱਖ ਤੋਂ ਜ਼ਿਆਦਾ ਲੋਕਾਂ ਦੇ ਦਸਤਖ਼ਤ ਵਾਲੀ ‘ਈ-ਪਟੀਸ਼ਨ’ ’ਤੇ ਕੀਤੀ ਗਈ। ਭਾਰਤੀ ਹਾਈ ਕਮਿਸ਼ਨ ਨੇ ਇਸ ਚਰਚਾ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਹਾਲਾਂਕਿ ਬ੍ਰਿਟੇਨ ਦੀ ਸਰਕਾਰ ਪਹਿਲਾਂ ਹੀ ਭਾਰਤ ਦੇ 3 ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਉਸ ਦਾ ‘ਘਰੇਲੂ ਮਾਮਲਾ’ ਦੱਸ ਚੁੱਕੀ ਹੈ। ਬ੍ਰਿਟਿਸ਼ ਸਰਕਾਰ ਨੇ ਭਾਰਤ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, ‘ਭਾਰਤ ਅਤੇ ਬ੍ਰਿਟੇਨ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਬਹਿਤਰੀ ਲਈ ਇਕ ਬੱਲ ਦੇ ਰੂਪ ਵਿਚ ਕੰਮ ਕਰਦੇ ਹਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਦੋ-ਪੱਖੀ ਸਹਿਯੋਗ ਕਈ ਗਲੋਬਲ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਮਦਦ ਕਰਦਾ ਹੈ।’ ਹਾਈ ਕਮਿਸ਼ਨ ਨੇ ਕਿਹਾ ਕਿ ਉਸ ਨੂੰ ਉਕਤ ਬਹਿਸ ’ਤੇ ਪ੍ਰਤੀਕਿਰਿਆ ਦੇਣੀ ਪਈ, ਕਿਉਂਕਿ ਉਸ ਵਿਚ ਭਾਰਤ ਨੂੰ ਲੈ ਕੇ ਸ਼ੱਕ ਪ੍ਰਗਟ ਕੀਤੇ ਗਏ ਸਨ।’

ਇਹ ਵੀ ਪੜ੍ਹੋ: ਰਾਫੇਲ ਬਣਾਉਣ ਵਾਲੀ ਕੰਪਨੀ ਦੇ ਮਾਲਕ ਓਲੀਵੀਅਰ ਦੀ ਹੈਲੀਕਾਪਟਰ ਹਾਦਸੇ ’ਚ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News