ਹੁਣ ਬ੍ਰਿਟੇਨ ’ਚ ਸ਼ਿਵ ਮੰਦਰ ’ਚ ਭੰਨਤੋੜ, 15 ਗ੍ਰਿਫ਼ਤਾਰ, ਭਾਰਤੀ ਹਾਈ ਕਮਿਸ਼ਨ ਨੇ ਕੀਤੀ ਨਿੰਦਾ

Tuesday, Sep 20, 2022 - 10:43 AM (IST)

ਹੁਣ ਬ੍ਰਿਟੇਨ ’ਚ ਸ਼ਿਵ ਮੰਦਰ ’ਚ ਭੰਨਤੋੜ, 15 ਗ੍ਰਿਫ਼ਤਾਰ, ਭਾਰਤੀ ਹਾਈ ਕਮਿਸ਼ਨ ਨੇ ਕੀਤੀ ਨਿੰਦਾ

ਲੰਡਨ (ਏਜੰਸੀ)- ਬ੍ਰਿਟੇਨ ਦੇ ਸ਼ਹਿਰ ਲਿਸਟਰ ’ਚ ਦੋ ਭਾਈਚਾਰਿਆਂ ’ਚ ਤਣਾਅ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਹ ਤਣਾਅ ਸ਼ਿਵ ਮੰਦਰ ’ਚ ਭੰਨਤੋੜ ਤੋਂ ਬਾਅਦ ਹੋਰ ਵਧ ਗਿਆ ਹੈ। ਇਕ ਧਿਰ ਦੇ ਲੋਕਾਂ ਨੇ ਨਾ ਸਿਰਫ਼ ਮੰਦਰ ਦੇ ਬਾਹਰ ਹੰਗਾਮਾ ਕੀਤਾ ਸਗੋਂ ਉਥੇ ਲਾਇਆ ਭਗਵਾ ਝੰਡਾ ਵੀ ਲਾਹ ਕੇ ਸੁੱਟ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ 28 ਅਗਸਤ ਨੂੰ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੇ ਬਾਅਦ ਤੋਂ ਹੀ ਇਲਾਕੇ ਦੇ ਦੋ ਭਾਈਚਾਰਿਆਂ ’ਚ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ। ਇਸ ਮੈਚ ’ਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ ਸੀ, ਜਿਸ ਤੋਂ ਬਾਅਦ ਇਕ-ਦੂਜੇ ’ਤੇ ਤਾਅਨੇ ਅਤੇ ਟਿੱਪਣੀਆਂ ਨੇ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੂੰ ਹੋਰ ਜ਼ਿਆਦਾ ਭੜਕਾ ਦਿੱਤਾ, ਜਿਸ ਕਾਰਨ ਇਕ ਧਿਰ ਦੀ ਭੀੜ ਨੇ ਮੰਦਰ ’ਚ ਭੰਨਤੋੜ ਕੀਤੀ।

ਇਹ ਵੀ ਪੜ੍ਹੋ: ਅਲਵਿਦਾ ਮਹਾਰਾਣੀ : ਇਤਿਹਾਸਕ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ

ਇੰਨੇ ’ਚ ਹੀ ਇਕ ਨੌਜਵਾਨ ਮੰਦਰ ਦੀ ਬਾਹਰਲੀ ਕੰਧ ’ਤੇ ਚੜ੍ਹਿਆ ਅਤੇ ਉਥੇ ਲਾਏ ਭਗਵੇ ਝੰਡੇ ਨੂੰ ਉਤਾਰ ਦਿੱਤਾ। ਮਾਮਲੇ ਦਾ ਨੋਟਿਸ ਲੈਂਦਿਆਂ ਸਥਾਨਕ ਪੁਲਸ ਨੇ ਹੁਣ ਤੱਕ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਬਾਰੇ ਪੁਲਸ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ, ਨਾਲ ਹੀ ਘਟਨਾ ਦੀ ਵੀਡੀਓ ਦੀ ਵੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਈਰਾਨ: ਸਿਰ ਨਾ ਢਕਣ 'ਤੇ ਗ੍ਰਿਫ਼ਤਾਰ ਕੀਤੀ ਕੁੜੀ ਦੀ ਮੌਤ, ਵਿਰੋਧ 'ਚ ਹਿਜਾਬ ਉਤਾਰ ਸੜਕਾਂ 'ਤੇ ਆਈਆਂ ਔਰਤਾਂ

ਉਥੇ ਭਾਰਤ ਨੇ ਇੰਗਲੈਂਡ ’ਚ ਭਾਰਤੀ ਭਾਈਚਾਰੇ ਵਿਰੁੱਧ ਹਿੰਸਾ ਅਤੇ ਹਿੰਦੂ ਇਮਾਰਤਾਂ ਦੀ ਭੰਨਤੋੜ ਦੀ ਸਖ਼ਤ ਨਿਖੇਧੀ ਕਰਦਿਆਂ ਇਨ੍ਹਾਂ ਹਮਲਿਆਂ ’ਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤੀ ਹਾਈ ਕਮਿਸ਼ਨ ਨੇ ਇੱਥੇ ਇਕ ਬਿਆਨ ’ਚ ਕਿਹਾ ਕਿ ਉਸ ਨੇ ਇਸ ਮੁੱਦੇ ਨੂੰ ‘ਪੁਰਜ਼ੋਰ ਤਰੀਕੇ ਨਾਲ’ ਚੁੱਕਿਆ ਹੈ ਅਤੇ ਸ਼ਹਿਰ ’ਚ ਹਫ਼ਤੇ ਦੇ ਅੰਤ ’ਚ ਝੜਪਾਂ ਦੀਆਂ ਰਿਪੋਰਟਾਂ ਤੋਂ ਬਾਅਦ ਬ੍ਰਿਟੇਨ ਦੇ ਅਧਿਕਾਰੀਆਂ ਤੋਂ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਜ਼ੇਲੇਂਸਕੀ ਦਾ ਯੂਕ੍ਰੇਨ ਵਾਸੀਆਂ ਨਾਲ ਵਾਅਦਾ, ਰੂਸ ਖ਼ਿਲਾਫ਼ ਹਮਲਿਆਂ 'ਚ ਨਹੀਂ ਵਰਤਾਂਗੇ ਢਿੱਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News