ਭਾਰਤੀ ਫ੍ਰੀਲਾਂਸ ਪੱਤਰਕਾਰ ਨੂੰ ਮਿਲਿਆ AFP ਦਾ ਕੇਟ ਵੈੱਬ ਪੁਰਸਕਾਰ

Thursday, Feb 20, 2020 - 07:28 PM (IST)

ਭਾਰਤੀ ਫ੍ਰੀਲਾਂਸ ਪੱਤਰਕਾਰ ਨੂੰ ਮਿਲਿਆ AFP ਦਾ ਕੇਟ ਵੈੱਬ ਪੁਰਸਕਾਰ

ਹਾਂਗਕਾਂਗ- ਭਾਰਤੀ ਫ੍ਰੀਲਾਂਸ ਪੱਤਰਕਾਰ ਅਹਿਮਰ ਖਾਨ ਨੂੰ ਵੀਰਵਾਰ ਨੂੰ ਏਜੰਸੀ ਫ੍ਰਾਂਸ-ਪ੍ਰੈੱਸ (ਏ.ਐਫ.ਪੀ.) ਦੇ ਕੇਟ ਵੈੱਬ ਪੁਰਸਕਾਰ 2019 ਦਾ ਜੇਤੂ ਐਲਾਨ ਕੀਤਾ ਗਿਆ ਹੈ। ਖਾਨ ਨੂੰ ਕਸ਼ਮੀਰ ਵਿਚ ਬੰਦ ਦੌਰਾਨ ਕੀਤੀ ਗਈ ਕਵਰੇਜ ਦੇ ਲਈ ਸਨਮਾਨਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਏ.ਐਫ.ਪੀ. ਨਿਊਜ਼ ਏਜੰਸੀ ਦੇ ਇਕ ਪ੍ਰਸਿੱਧ ਪੱਤਰਕਾਰ ਦੇ ਨਾਂ 'ਤੇ ਸ਼ੁਰੂ ਕੀਤੇ ਗਏ ਇਸ ਪੁਰਸਕਾਰ ਵਿਚ ਏਸ਼ੀਆ ਵਿਚ ਸਥਾਨਕ ਤੌਰ 'ਤੇ ਚੁਣੇ ਗਏ ਪੱਤਰਕਾਰਾਂ ਨੂੰ ਜੋਖਿਮ ਭਰੇ ਤੇ ਔਖੇ ਹਾਲਾਤਾਂ ਵਿਚ ਪੱਤਰਕਾਰੀ ਦੇ ਲਈ ਚੁਣਿਆ ਜਾਂਦਾ ਹੈ। ਖਾਨ ਨੂੰ ਵੀਡੀਓ ਦੀ ਇਕ ਲੜੀ ਤੇ ਲਿਖੀਆਂ ਗਈਆਂ ਰਿਪੋਰਟਾਂ ਦੇ ਲਈ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ ਜੋ ਜੰਮੂ-ਕਸ਼ਮੀਰ ਵਿਚ ਧਾਰਾ 370 ਦੇ ਕਾਨੂੰਨ ਹਟਾਉਣ ਤੋਂ ਬਾਅਦ ਖੇਤਰ ਵਿਚ ਸਥਾਨਕ ਲੋਕਾਂ 'ਤੇ ਪੈਣ ਵਾਲੇ ਅਸਰ ਨੂੰ ਦਰਸਾਉਂਦੀਆਂ ਹਨ। ਏ.ਐਫ.ਪੀ. ਦੇ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਨਿਰਦੇਸ਼ਕ ਫਿਲਪ ਮੈਸੋਨੇਟ ਨੇ ਕਿਹਾ ਕਿ ਇਸ ਵਾਰ ਕਸ਼ਮੀਰ ਤੋਂ ਰਿਪੋਰਟਿੰਗ ਕਰਨਾ ਸਥਾਨਕ ਵਿਦੇਸ਼ੀ ਮੀਡੀਆ ਸਣੇ ਸਾਰਿਆਂ ਲਈ ਚੁਣੌਤੀਪੂਰਨ ਸੀ।


author

Baljit Singh

Content Editor

Related News