ਅਮਰੀਕਾ ਦੀ ਹੈਰਿਸ ਕਾਉਂਟੀ ਮੈਟਰੋ ਦੇ ਚੇਅਰਮੈਨ ਹੋਣਗੇ ਭਾਰਤੀ ਇੰਜੀਨੀਅਰ ਸੰਜੇ ਰਾਮਭਦਰਨ

Saturday, Feb 19, 2022 - 04:30 PM (IST)

ਹਿਊਸਟਨ (ਭਾਸ਼ਾ)- ਭਾਰਤੀ ਮੂਲ ਦੇ ਇੰਜੀਨੀਅਰ ਸੰਜੇ ਰਾਮਭਦਰਨ ਅਮਰੀਕਾ ਦੀ ਹੈਰਿਸ ਕਾਉਂਟੀ ਦੇ ਮੈਟਰੋਪੋਲੀਟਨ ਟਰਾਂਜ਼ਿਟ ਅਥਾਰਟੀ ਦੇ ਅਗਲੇ ਚੇਅਰਮੈਨ ਦੇ ਰੂਪ ਵਿਚ ਨਾਮਜ਼ਦ ਕੀਤੇ ਗਏ ਹਨ। ਰਾਮਭਦਰਨ ਅਮਰੀਕਾ ਦੇ ਟੈਕਸਾਸ ਸੂਬੇ ਦੀ ਇਸ ਪ੍ਰਮੁਖ ਜਨਤਕ ਟਰਾਂਸਪੋਰਟ ਏਜੰਸੀ ਦੇ ਮੁਖੀ ਬਣਨ ਵਾਲੇ ਭਾਰਤੀ ਭਾਈਚਾਰੇ ਦੇ ਪਹਿਲੇ ਵਿਅਕਤੀ ਹੋਣਗੇ।

ਇਹ ਵੀ ਪੜ੍ਹੋ: ਆਸਮਾਨ ਤੋਂ ਡਿੱਗਿਆ ਪੰਛੀਆਂ ਦਾ ਝੁੰਡ ਅਤੇ ਡਿੱਗਦੇ ਹੀ ਹੋਈ ਰਹੱਸਮਈ ਮੌਤ, ਵੇਖੋ ਵੀਡੀਓ

ਉਹ ਸਾਲ 2015 ਤੋਂ ਹੀ ਮੈਟਰੋ ਦੇ ਬੋਰਡ ਵਿਚ ਸ਼ਾਮਲ ਸਨ ਅਤੇ ਇਸ ਸਮੇਂ ਵਿੱਤ ਅਤੇ ਲੇਖਾ ਕਮੇਟੀ ਦੇ ਮੈਂਬਰ ਵਜੋਂ ਕੰਮ ਕਰ ਰਹੇ ਸਨ। BITS ਪਿਲਾਨੀ ਤੋਂ ਇੰਜੀਨੀਅਰਿੰਗ ਗ੍ਰੈਜੂਏਟ ਅਤੇ ਫਿਰ ਟੈਕਸਾਸ A&M ਯੂਨੀਵਰਸਿਟੀ ਤੋਂ ਉੱਚ ਸਿੱਖਿਆ ਲੈਣ ਵਾਲੇ ਰਾਮਭਦਰਨ ਨੂੰ ਵੀਰਵਾਰ ਨੂੰ ਹਿਊਸਟਨ ਦੇ ਮੇਅਰ ਸਿਲਵੇਸਟਰ ਟਰਨਰ ਨੇ ਹਿਊਸਟਨ ਮੈਟਰੋ ਦੇ ਅਗਲੇ ਚੇਅਰਮੈਨ ਵਜੋਂ ਨਾਮਜ਼ਦ ਕੀਤਾ।

ਇਹ ਵੀ ਪੜ੍ਹੋ: Omicron ਅਤੇ Delta ਤੋਂ ਬਾਅਦ ਆਇਆ ਕੋਰੋਨਾ ਦਾ ਨਵਾਂ ਵੇਰੀਐਂਟ Deltacron, ਇਸ ਦੇਸ਼ 'ਚ ਮਿਲੇ ਮਾਮਲੇ

ਰਾਮਭਦਰਨ ਮੈਟਰੋ ਦੀ ਪਹਿਲੀ ਮਹਿਲਾ ਚੇਅਰਪਰਸਨ ਪੈਟਮੈਨ ਦੀ ਥਾਂ ਲੈਣਗੇ। ਮੈਟਰੋਪੋਲੀਟਨ ਟਰਾਂਜ਼ਿਟ ਅਥਾਰਟੀ ਟੈਕਸਾਸ ਦੀ ਹੈਰਿਸ ਕਾਉਂਟੀ ਵਿਚ ਬੱਸ, ਲਾਈਟ ਰੇਲ, ਬੱਸ ਰੈਪਿਡ ਟਰਾਂਜ਼ਿਟ ਅਤੇ ਪੈਰਾਟ੍ਰਾਂਜ਼ਿਟ ਸੇਵਾਵਾਂ ਦਾ ਸੰਚਾਲਨ ਕਰਦੀ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਕਾਲਜ ਬੰਦ ਹੋਣ ਕਾਰਨ ਪ੍ਰਭਾਵਿਤ ਭਾਰਤੀ ਵਿਦਿਆਰਥੀਆਂ ਲਈ ਜਾਰੀ ਹੋਈ ਐਡਵਾਈਜ਼ਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News