ਆਸਟ੍ਰੇਲੀਆ ''ਚ ਸੜਕ ''ਤੇ ਭਾਰਤੀ ਡਰਾਈਵਰ ਨਾਲ ਕੁੱਟਮਾਰ

Monday, Jun 26, 2017 - 03:39 PM (IST)

ਆਸਟ੍ਰੇਲੀਆ ''ਚ ਸੜਕ ''ਤੇ ਭਾਰਤੀ ਡਰਾਈਵਰ ਨਾਲ ਕੁੱਟਮਾਰ

ਮੈਲਬੌਰਨ— ਆਸਟ੍ਰੇਲੀਆ ਦੇ ਮੈਲਬੌਰਨ ਵਿਖੇ ਭਾਰਤੀ ਡਰਾਈਵਰ ਨਾਲ ਕੁੱਟਮਾਰ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। 28 ਸਾਲਾ ਅਲੀ ਅਲ ਖਲੀਦੀ ਰੁਝੇਵਿਆਂ ਭਰੀ ਸੜਕ 'ਤੇ 40 ਦੀ ਸਪੀਡ ਨਾਲ ਜਾ ਰਿਹਾ ਸੀ। ਇਸ ਮੌਕੇ ਜਦੋਂ ਉਹ ਟਰੈਫਿਕ ਲਾਈਟਾਂ 'ਤੇ ਰੁਕਿਆ ਤਾਂ ਟਰੱਕ 'ਚੋਂ ਦੋ ਵਿਅਕਤੀ ਬਾਹਰ ਨਿਕਲੇ ਅਤੇ ਉਸ 'ਤੇ ਨਸਲੀ ਟਿੱਪਣੀਆਂ ਕਰਦੇ ਹੋਏ ਹਮਲਾ ਕਰ ਦਿੱਤਾ। ਉਨ੍ਹਾਂ ਨੇ ਅਲੀ ਨੂੰ ਭਾਰਤੀ ਕਹਿ ਕੇ ਗਾਲ੍ਹਾਂ ਕੱਢਦੇ ਹੋਏ ਦੇ ਸਿਰ 'ਤੇ ਮੁੱਕੇ ਮਾਰੇ। ਇਕ ਵਿਅਕਤੀ ਨੇ ਉਸ ਦੀ ਸਾਈਡ ਦੀ ਖਿੜਕੀ 'ਤੇ ਵੀ ਕਿੱਕ ਮਾਰੀ। 
ਇਹ ਸਾਰੀ ਘਟਨਾ ਸੜਕ ਦੇ ਵਿਚਕਾਰ ਵਾਪਰੀ। ਪਿੱਛੇ ਇਕ ਵਾਹਨ ਦੇ ਡੈਸ਼ਬੋਰਡ ਕੈਮਰੇ ਵਿਚ ਇਹ ਸਾਰੀ ਵੀਡੀਓ ਰਿਕਾਰਡ ਹੋਈ ਹੈ। ਟਰੱਕ ਦੇ ਰਜਿਸਟ੍ਰੇਸ਼ਨ ਨੰਬਰ ਬਾਰੇ ਪੁਲਸ ਨੇ ਉਸ ਨੂੰ ਦੱਸ ਦਿੱਤਾ ਹੈ। ਦੋਸ਼ੀਆਂ ਨੂੰ ਅਜੇ ਤੱਕ ਫੜਿਆ ਨਹੀਂ ਜਾ ਸਕਿਆ ਹੈ।


author

Kulvinder Mahi

News Editor

Related News