ਸਿੰਗਾਪੁਰ ''ਚ ਨਾਬਾਲਗ ਕੁੜੀ ਦੋ ਯੌਨ ਸ਼ੋਸ਼ਣ ਦੇ ਦੋਸ਼ੀ ਭਾਰਤੀ ਨਾਗਰਿਕ ਨੂੰ ਜੇਲ੍ਹ

Friday, Feb 18, 2022 - 04:36 PM (IST)

ਸਿੰਗਾਪੁਰ ''ਚ ਨਾਬਾਲਗ ਕੁੜੀ ਦੋ ਯੌਨ ਸ਼ੋਸ਼ਣ ਦੇ ਦੋਸ਼ੀ ਭਾਰਤੀ ਨਾਗਰਿਕ ਨੂੰ ਜੇਲ੍ਹ

ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਇਕ ਨਾਬਾਲਗ ਕੁੜੀ ਦੇ ਯੌਨ ਸ਼ੋਸ਼ਣ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ 30 ਸਾਲ ਦੇ ਇਕ ਭਾਰਤੀ ਨਾਗਰਿਕ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ। ਮੀਡੀਆ ਵਿਚ ਪ੍ਰਕਾਸ਼ਿਤ ਇਕ ਖ਼ਬਰ ਵਿਚ ਇਹ ਜਾਣਕਾਰੀ ਸਾਹਮਣੇ ਆਈ। ਅਦਾਲਤ ਨੇ ਪਿਛਲੇ ਸਾਲ 11 ਸਾਲ ਦੀ ਇਕ ਕੁੜੀ ਦਾ ਯੌਨ ਸ਼ੋਸ਼ਣ ਕਰਨ ਦੇ ਇਕ ਮਾਮਲੇ ਵਿਚ ਜੀਵਨੰਦਨ ਗੋਵਿੰਦਨ ਨੂੰ ਦੋਸ਼ੀ ਪਾਇਆ। 

ਪੜ੍ਹੋ ਇਹ ਅਹਿਮ ਖ਼ਬਰ- ਸਾਊਦੀ ਅਰਬ 'ਚ ਔਰਤਾਂ ਚਲਾਉਣਗੀਆਂ ਰੇਲਗੱਡੀ, ਮੱਕਾ-ਮਦੀਨਾ ਤੱਕ ਲਿਜਾਣਗੀਆਂ ਯਾਤਰੀ

ਟੁਡੇ ਅਖ਼ਬਾਰ ਵਿਚ ਪ੍ਰਕਾਸ਼ਿਤ ਖ਼ਬਰ ਮੁਤਾਬਕ ਅਦਾਲਤ ਨੇ ਦੋਸ਼ੀ ਨੂੰ ਤਿੰਨ ਵਾਰ ਬੇਂਤ ਮਾਰਨ ਦੀ ਵੀ ਸਜ਼ਾ ਸੁਣਾਈ। ਜੱਜ ਕ੍ਰਿਸਟੋਫਰ ਗੋਹ ਨੇ ਕਿਹਾ ਕਿ ਉਹਨਾਂ ਨੇ ਬੈਂਤ ਤੋਂ ਮਾਰਨ ਦੀ ਸਜ਼ਾ ਸਿਰਫ ਇਸ ਲਈ ਨਹੀਂ ਦਿੱਤੀ ਕਿ ਦੋਸ਼ੀ ਨੇ ਕੁੜੀ ਦਾ ਜਿਨਸੀ ਸੋਸ਼ਣ ਕੀਤਾ ਸਗੋਂ ਇਸ ਲਈ ਵੀ ਦਿੱਤੀ ਕਿਉਂਕਿ ਪੀੜਤਾ ਦੀ ਉਮਰ ਬਹੁਤ ਘੱਟ ਹੈ। ਅਦਾਲਤ ਤੋਂ ਪ੍ਰਾਪਤ ਵੇਰਵੇ ਮੁਤਾਬਕ ਗੋਵਿੰਦਨ ਪੇਸ਼ੇ ਤੋਂ ਇੰਜੀਨੀਅਰ ਹੈ ਅਤੇ ਪਿਛਲੇ ਸਾਲ 23 ਫਰਵਰੀ ਨੂੰ ਉਸ ਨੇ ਨਸ਼ੇ ਦੀਹਾਲਤ ਵਿਚ ਪੀੜਤਾ ਦਾ ਪਿੱਛਾ ਕੀਤਾ ਅਤੇ ਉਸ ਦੀ ਜਿਨਸੀ ਸ਼ੋਸ਼ਣ ਕੀਤਾ।


author

Vandana

Content Editor

Related News