ਸਿੰਗਾਪੁਰ 'ਚ ਭਾਰਤੀ ਸ਼ੈੱਫ ਦੋ ਕੁੜੀਆਂ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ

06/24/2023 5:44:07 PM

ਸਿੰਗਾਪੁਰ (ਏਜੰਸੀ)- ਸਿੰਗਾਪੁਰ 'ਚ ਇਕ 44 ਸਾਲਾ ਭਾਰਤੀ ਸ਼ੈੱਫ ਨੂੰ ਇਕ ਨਾਬਾਲਗ ਸਮੇਤ ਦੋ ਲੜਕੀਆਂ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਤਿੰਨ ਮਹੀਨੇ ਅਤੇ ਚਾਰ ਹਫ਼ਤਿਆਂ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ  ਸੁਸ਼ੀਲ ਕੁਮਾਰ ਨੇ ਦੋ ਲੜਕੀਆਂ ਨਾਲ ਛੇੜਛਾੜ ਕਰਨ ਦਾ ਜ਼ੁਰਮ ਕਬੂਲ ਕਰ ਲਿਆ ਹੈ। ਅਦਾਲਤ ਦੀ ਸੁਣਵਾਈ ਅਨੁਸਾਰ ਪਿਛਲੇ ਸਾਲ 2 ਅਗਸਤ ਨੂੰ ਕੁਮਾਰ ਨੇ ਬੂਨ ਕੇਂਗ ਰੇਲਵੇ ਸਟੇਸ਼ਨ 'ਤੇ 14 ਸਾਲਾ ਕੁੜੀ ਨਾਲ ਛੇੜਛਾੜ ਕੀਤੀ। ਡਿਪਟੀ ਪਬਲਿਕ ਪ੍ਰੌਸੀਕਿਊਟਰ (ਡੀਪੀਪੀ) ਡੇਲੀਸੀਆ ਟੈਨ ਨੇ ਕਿਹਾ ਕਿ ਇਸ ਤੋਂ ਬਾਅਦ ਉਸ ਨੇ ਕੁੜੀ ਦਾ ਫੋਨ ਨੰਬਰ ਲਿਆ ਅਤੇ ਆਪਣੇ ਫੋਨ ਤੋਂ ਕੁੜੀ ਨਾਲ 'ਸੈਲਫੀ' ਵੀ ਲਈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਬਟਾਲਾ 'ਚ ਸ਼ਿਵ ਸੈਨਾ ਆਗੂ ਤੇ ਉਸ ਦੇ ਪੁੱਤ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਪੀੜਤਾ ਨੇ ਘਰ ਪਹੁੰਚ ਕੇ ਇਸ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ ਅਤੇ ਫਿਰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਕੁਮਾਰ ਨੂੰ ਅਗਲੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਾਅਦ ਵਿੱਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਬਾਅਦ 8 ਨਵੰਬਰ ਨੂੰ ਉਸ ਨੇ ਇਕ ਰਿਹਾਇਸ਼ੀ ਬਲਾਕ ਦੀ ਲਿਫਟ ਲਾਬੀ ਵਿਚ 19 ਸਾਲਾ ਇਕ ਹੋਰ ਕੁੜੀ ਨਾਲ ਛੇੜਛਾੜ ਕੀਤੀ ਅਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ। ਉਸਨੇ ਕੁੜੀ ਨੂੰ ਇਹ ਵੀ ਦੱਸਿਆ ਕਿ ਉਹ ਉਸਨੂੰ ਪਿਆਰ ਕਰਦਾ ਹੈ। ਇਸ ਤੋਂ ਬਾਅਦ ਪੁਲਸ ਨੇ ਫਿਰ ਲਿਫਟ ਦੀ ਨਿਗਰਾਨੀ ਫੁਟੇਜ ਜ਼ਬਤ ਕੀਤੀ ਅਤੇ ਕੁਮਾਰ ਨੂੰ 8 ਨਵੰਬਰ ਨੂੰ ਉਸਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਸਜ਼ਾ ਸੁਣਾਉਂਦੇ ਹੋਏ ਜ਼ਿਲ੍ਹਾ ਜੱਜ ਪਾਲ ਚੈਨ ਨੇ ਕਿਹਾ ਕਿ ਉਸ ਨੇ ਕੁਮਾਰ ਦੇ ਪਛਤਾਵੇ ਨੂੰ ਸਵੀਕਾਰ ਨਹੀਂ ਕੀਤਾ, ਕਿਉਂਕਿ ਜੇਕਰ ਉਹ ਸੱਚਮੁੱਚ ਪਛਤਾਵਾ ਸੀ, ਤਾਂ ਉਹ ਕੁਝ ਮਹੀਨਿਆਂ ਬਾਅਦ ਦੁਬਾਰਾ ਉਹੀ ਅਪਰਾਧ ਨਹੀਂ ਕਰਦਾ।

ਇਹ ਵੀ ਪੜ੍ਹੋ- ਕਿਸਾਨਾਂ ਲਈ ਵਰਦਾਨ ਹੈ ਸ੍ਰੀ ਮੁਕਤਸਰ ਸਾਹਿਬ ਦੀ ਚੰਦ ਭਾਨ ਡਰੇਨ ਪਰ ਖ਼ਤਰੇ 'ਚ ਵਜੂਦ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News