UAE : ਸੜਕ ਹਾਦਸੇ ''ਚ ਭਾਰਤੀ ਬੱਚੀ ਦੀ ਮੌਤ

06/25/2019 1:21:25 PM

ਦੁਬਈ— ਸੰਯੁਕਤ ਅਰਬ ਅਮੀਰਾਤ 'ਚ ਇਕ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਕਈ ਵਾਰ ਉਲਟਦੀ ਹੋਈ ਸੜਕ 'ਤੇ ਡਿੱਗ ਗਈ। ਇਸ 'ਚ ਸਵਾਰ ਇਕ ਭਾਰਤੀ ਇਮਾਮ ਦੀ ਨਾਬਾਲਗ ਧੀ ਜੁਲਫਾ ਦੀ ਮੌਤ ਹੋ ਗਈ। ਕਾਰ 'ਚ ਲੜਕੀ ਦੇ ਪਰਿਵਾਰ ਵਾਲੇ ਵੀ ਸਵਾਰ ਸਨ। ਮੀਡੀਆ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਇਹ ਹਾਦਸਾ 14 ਜੂਨ ਨੂੰ ਰਾਸ ਅਲ ਖੈਮਾਹ 'ਚ ਵਾਪਰਿਆ ਸੀ ਅਤੇ ਬੀਤੇ ਦਿਨੀਂ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ।

ਪੁਲਸ ਸੂਤਰਾਂ ਮੁਤਾਬਕ ਬੱਚੀ ਜੁਲਫਾ ਦਾ ਪਿਤਾ ਕਾਰ ਚਲਾ ਰਿਹਾ ਸੀ ਅਤੇ ਅਚਾਨਕ ਕਾਰ ਕਈ ਵਾਰ ਉਲਟੀ। ਕਾਰ 'ਚ ਸਵਾਰ ਬੱਚੀ ਨੂੰ ਕਈ ਸੱਟਾਂ ਲੱਗੀਆਂ, ਬੱਚੀ ਦਾ ਪਿਤਾ ਰਾਸ ਅਲ ਖੈਮਾਹ 'ਚ ਇਮਾਮ ਹੈ।

ਮੈਡੀਕਲ ਸੂਤਰਾਂ ਮੁਤਾਬਕ,''ਜੁਲਫਾ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਹਸਪਤਾਲ ਲੈ ਜਾਇਆ ਗਿਆ, ਜਿੱਥੇ 22 ਜੂਨ ਨੂੰ ਬੱਚੀ ਦੀ ਮੌਤ ਹੋ ਗਈ। ਦੁਬਈ 'ਚ ਭਾਰਤੀ ਕੌਂਸਲਟ ਜਨਰਲ ਵਲੋਂ ਹਾਲ ਹੀ 'ਚ ਸਥਾਪਤ ਮੈਡੀਕਲ ਕਮੇਟੀ ਨਾਲ ਸਬੰਧਤ ਇਕ ਸਮਾਜਿਕ ਕਾਰਜਕਰਤਾ ਪ੍ਰਸਾਦ ਸ਼੍ਰੀਧਰਨ ਨੇ ਦੱਸਿਆ ਕਿ ਬੱਚੀ ਦੇ ਸਿਰ 'ਚ ਸੱਟ ਲੱਗੀ ਸੀ, ਜਿਸ ਨੇ ਉਸ ਦੇ ਦਿਮਾਗ ਨੂੰ ਪ੍ਰਭਾਵਿਤ ਕੀਤਾ , ਉਹ ਇਕ ਹਫਤੇ ਤਕ ਆਈ. ਸੀ. ਯੂ. 'ਚ ਰਹੀ ਤੇ ਫਿਰ ਉਸ ਨੇ ਦਮ ਤੋੜ ਦਿੱਤਾ।


Related News