UK ਦੀਆਂ ਸੜਕਾਂ 'ਤੇ ਭਾਰਤੀ ਆਟੋ, 'ਹੁਣ ਅਸੀਂ ਅੰਗਰੇਜ਼ਾਂ 'ਤੇ ਕਰਾਂਗੇ ਕਬਜ਼ਾ!'(VIDEO)

Thursday, Jul 11, 2024 - 06:40 PM (IST)

ਲੰਡਨ — ਭਾਰਤ 'ਚ ਸਸਤੇ ਜਨਤਕ ਟਰਾਂਸਪੋਰਟ ਆਟੋ ਰਿਕਸ਼ਾ ਦੇਸ਼ ਦੇ ਸ਼ਹਿਰਾਂ 'ਚ ਆਮ ਦੇਖਣ ਨੂੰ ਮਿਲਦੇ ਹਨ। ਇਨ੍ਹਾਂ 'ਚ ਸੜਕਾਂ 'ਤੇ ਵਿਕਰਮ ਜਾਂ ਅਤੁਲ ਕੰਪਨੀ ਦੇ ਆਟੋ ਰਿਕਸ਼ਾ ਜ਼ਿਆਦਾ ਹੋਣਗੇ ਜੋ ਲੋਕਾਂ ਨੂੰ ਬਹੁਤ ਹੀ ਸਸਤੇ ਭਾਅ 'ਤੇ ਇਕ ਥਾਂ ਤੋਂ ਦੂਜੀ ਥਾਂ 'ਤੇ ਉਤਾਰਦੇ ਹਨ | ਪਰ ਹਾਲ ਹੀ 'ਚ ਇਹ ਆਟੋ ਰਿਕਸ਼ਾ ਬਰਤਾਨੀਆ ਦੀ ਧਰਤੀ 'ਤੇ ਦੇਖਣ ਨੂੰ ਮਿਲਿਆ।

ਇਹ ਦੇਖ ਕੇ ਉਥੇ ਮੌਜੂਦ ਪ੍ਰਵਾਸੀ ਭਾਰਤੀ ਹੀ ਹੈਰਾਨ ਨਹੀਂ ਹੋਏ ਸਗੋਂ ਸੋਸ਼ਲ ਮੀਡੀਆ 'ਤੇ ਭਾਰਤੀ ਵੀ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ ਕਿ ਹੁਣ ਭਾਰਤ ਦੀ ਵਾਰੀ ਹੈ ਅੰਗਰੇਜ਼ਾਂ 'ਤੇ ਕਬਜ਼ਾ ਕਰਨ ਦੀ!

ਹਾਲ ਹੀ 'ਚ ਇੰਸਟਾਗ੍ਰਾਮ ਅਕਾਊਂਟ @vaish.vin 'ਤੇ ਇਕ ਵੀਡੀਓ ਪੋਸਟ ਕੀਤੀ ਗਈ ਹੈ ਜਿਸ 'ਚ ਇੰਗਲੈਂਡ ਦੇ ਸ਼ਹਿਰ ਮਾਨਚੈਸਟਰ ਦਾ ਇਕ ਮਜ਼ਾਕੀਆ ਨਜ਼ਾਰਾ ਦੇਖਿਆ ਜਾ ਸਕਦਾ ਹੈ। ਇਸ ਵੀਡੀਓ 'ਚ ਅਤੁਲ ਕੰਪਨੀ ਦਾ ਇਕ ਆਟੋ ਰਿਕਸ਼ਾ ਸੜਕ 'ਤੇ ਟ੍ਰੈਫਿਕ 'ਚ ਖੜ੍ਹਾ ਨਜ਼ਰ ਆ ਰਿਹਾ ਹੈ। ਇਹ ਆਟੋ ਰਿਕਸ਼ਾ ਭਾਰਤ ਵਿੱਚ ਚੱਲਦਾ ਹੈ ਅਤੇ ਅਤੁਲ ਇੱਕ ਭਾਰਤੀ ਕੰਪਨੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਿਸੇ ਨੇ ਇਸ ਨੂੰ ਇੰਗਲੈਂਡ 'ਚ ਆਰਡਰ ਕੀਤਾ ਹੋਵੇਗਾ ਅਤੇ ਉਸ ਤੋਂ ਬਾਅਦ ਯੂ.ਕੇ ਦਾ ਨੰਬਰ ਲੈ ਕੇ ਉਹ ਇਸ ਨੂੰ ਟੈਕਸੀ ਦੇ ਰੂਪ 'ਚ ਚਲਾ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Vai (@vaish.vin)

ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਤੁਲ ਆਟੋ ਰਿਕਸ਼ਾ ਲੱਖਾਂ-ਕਰੋੜਾਂ ਰੁਪਏ ਦੇ ਵਾਹਨਾਂ ਦੇ ਵਿਚਕਾਰ ਖੜ੍ਹਾ ਦਿਖਾਈ ਦੇ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਇਹ ਵੀਡੀਓ ਬਣਾਈ ਹੈ ਉਹ ਭਾਰਤੀ ਹਨ। ਇੱਕ ਔਰਤ ਅੱਗੇ ਵਧਦੀ ਹੈ ਅਤੇ ਉਸਨੂੰ ਆਟੋ ਰਿਕਸ਼ਾ ਦੇ ਅੰਦਰ ਝਾਤੀ ਮਾਰਦੀ ਹੈ। ਅੰਦਰ ਦਾ ਡਰਾਈਵਰ ਉਸ ਵੱਲ ਦੇਖਦਾ ਹੈ ਅਤੇ ਫਿਰ ਕੁਝ ਇਸ਼ਾਰੇ ਕਰਦਾ ਹੈ ਅਤੇ ਉਥੋਂ ਚਲਾ ਜਾਂਦਾ ਹੈ। ਉਹ ਹੱਥ ਨਾਲ ਹਾਰਨ ਵੀ ਵਜਾਉਂਦਾ ਹੈ। ਇਹ ਦੇਖ ਕੇ ਵੀਡੀਓ ਬਣਾਉਣ ਵਾਲੇ ਲੋਕ ਹੱਸਣ ਲੱਗੇ।

ਇਸ ਵੀਡੀਓ ਨੂੰ 29 ਲੱਖ ਵਿਊਜ਼ ਮਿਲ ਚੁੱਕੇ ਹਨ ਜਦਕਿ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਨੇ ਕਿਹਾ ਕਿ ਜਿਹੜੇ ਲੋਕ ਦੂਜਿਆਂ 'ਤੇ ਕਬਜ਼ਾ ਕਰਦੇ ਸਨ, ਹੁਣ ਭਾਰਤੀਆਂ ਦਾ ਕਬਜ਼ਾ ਹੋਵੇਗਾ। ਇਕ ਹੋਰ ਯੂਜ਼ਰ ਨੇ ਕਿਹਾ ਕਿ ਲੰਡਨ ਤੋਂ ਬਾਅਦ ਹੁਣ ਇਹੀ ਨਜ਼ਾਰਾ ਮਾਨਚੈਸਟਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਕ ਨੇ ਮਜ਼ਾਕ ਵਿੱਚ ਪੁੱਛਿਆ ਕਿ ਕੀ ਉਹ ਆਪਣਾ ਐਕਟਿਵਾ ਸਕੂਟਰ ਉੱਥੇ ਲਿਆ ਸਕਦਾ ਹੈ?


Harinder Kaur

Content Editor

Related News