ਮਾਣ ਵਾਲੀ ਗੱਲ, ਭਾਰਤੀ ਕਲਾਕਾਰ ਵਿਸ਼ਵਰੂਪਾ ਮੋਹੰਤੀ ਨੂੰ ਮਿਲਿਆ UAE ਦਾ ਵੱਕਾਰੀ ''ਗੋਲਡਨ ਵੀਜ਼ਾ''
Wednesday, Jun 30, 2021 - 04:57 PM (IST)

ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 2007 ਤੋਂ ਰਹਿ ਰਹੀ ਇਕ ਭਾਰਤੀ ਕਲਾਕਾਰ ਨੂੰ ਬੁੱਧਵਾਰ ਨੂੰ ਖਾੜੀ ਦੇਸ਼ ਦਾ ਵੱਕਾਰੀ ਗੋਲਡਨ ਵੀਜ਼ਾ ਮਿਲਿਆ ਹੈ। ਖਲੀਜ਼ ਟਾਈਮਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਓਡੀਸ਼ਾ ਦੀ ਰਹਿਣ ਵਾਲੀ ਮੋਨਾ ਵਿਸ਼ਵਰੂਪਾ ਮੋਹੰਤੀ ਨੇ ਇਕ ਸੀਨੀਅਰ ਕਲਾਕਾਰ ਦੀ ਸਲਾਹ ਦੇ ਆਧਾਰ 'ਤੇ ਗੋਲਡਨ ਵੀਜ਼ਾ ਲਈ ਅਰਜ਼ੀ ਦਿੱਤੀ ਸੀ। ਮੋਹੰਤੀ ਨੇ ਕਿਹਾ ਕਿ ਇਸ ਨਾਲ ਦੂਜੇ ਕਲਾਕਾਰ ਵੀ ਪ੍ਰੇਰਿਤ ਹੋਣਗੇ।
ਮੋਹੰਤੀ ਨੇ ਇਕ ਅਖ਼ਬਾਰ ਨੂੰ ਦੱਸਿਆ,''ਮੈਂ ਗੋਲਡਨ ਵੀਜ਼ਾ ਹਾਸਲ ਕਰ ਕੇ ਸਨਮਾਨਿਤ ਮਹਿਸੂਸ ਕਰ ਰਹੀ ਹਾਂ। ਜ਼ਿੰਦਗੀ ਵਿਚ ਇਹ ਮੀਲ ਦੇ ਪੱਥਰ ਬਹੁਤ ਮਾਇਨੇ ਰੱਖਦੇ ਹਨ। ਉਹ ਤੁਹਾਨੂੰ ਭਰੋਸਾ ਦਿਵਾਉਂਦੇ ਹਨ ਕਿ ਜੇਕਰ ਤੁਸੀਂ ਦਿਲ ਅਤੇ ਆਤਮਾ ਦਾ ਪਾਲਣ ਕਰਦੇ ਹੋ ਤਾਂ ਤੁਸੀਂ ਹੌਲੀ-ਹੌਲੀ ਜਿੰਨਾ ਸੋਚ ਸਕਦੇ ਹੋ ਉਸ ਨਾਲੋਂ ਕਿਤੇ ਜ਼ਿਆਦਾ ਸਨਮਾਨਿਤ ਹੋਵੋਗੇ। ਗੋਲਡਨ ਵੀਜ਼ਾ ਹਾਸਲ ਕਰ ਕੇ ਮੇਰਾ ਖੁਦ 'ਤੇ ਵਿਸ਼ਵਾਸ ਮਜ਼ਬੂਤ ਹੋਇਆ ਹੈ। ਜੇਕਰ ਇਹ ਹੋਰ ਨੌਜਵਾਨ ਕਲਾਕਾਰਾਂ ਨੂੰ ਪ੍ਰੇਰਿਤ ਕਰ ਸਕੇ ਤਾਂ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਾਂਗੀ।''
ਪੜ੍ਹੋ ਇਹ ਅਹਿਮ ਖਬਰ- DGCA ਦਾ ਅਹਿਮ ਫ਼ੈਸਲਾ, 31 ਜੁਲਾਈ ਤੱਕ ਵਧਾਈ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ
ਉਹਨਾਂ ਨੇ ਕਿਹਾ,''ਮੈਂ ਆਪਣੇ ਦਿਲ ਦੀ ਸੁਣੀ ਅਤੇ ਇਸ ਦਾ ਫਾਇਦਾ ਲਿਆ। ਇਸ ਲਈ ਸਨਮਾਨਿਤ ਹੋਣਾ ਮੈਨੂੰ ਦੱਸਦਾ ਹੈ ਕਿ ਜਦੋਂ ਤੁਸੀਂ ਆਪਣੇ ਜਨੂੰਨ ਦਾ ਪਾਲਣ ਕਰਦੇ ਹੋ ਤਾਂ ਤੁਸੀਂ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋ। ਉਦੋਂ ਤੁਹਾਡੇ ਨਾਲ ਚੰਗੀਆਂ ਚੀਜ਼ਾਂ ਹੋਣ ਲੱਗਦੀਆਂ ਹਨ।'' ਇਕ ਫੈਸ਼ਨ ਡਿਜ਼ਾਈਨਰ ਮੋਹੰਤੀ 2007 ਵਿਚ ਦੁਬਈ ਵਿਚ ਮਣੀਪਾਲ ਯੂਨੀਵਰਸਿਟੀ ਦੇ ਲੈਕਚਰਾਰ ਵਜੋਂ ਸੰਯੁਕਤ ਅਰਬ ਅਮੀਰਾਤ ਆਈ।ਖਲੀਜ਼ ਟਾਈਮਜ਼ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫੈਸ਼ਨ ਉਦਯੋਗ ਵਿਚ 8 ਸਾਲ ਤੱਕ ਕੰਮ ਕਰਨ ਮਗਰੋਂ ਉਸ ਨੇ ਇਕ ਚਿੱਤਰਕਾਰ ਬਣਨ ਦਾ ਫ਼ੈਸਲਾ ਲਿਆ।
ਪੜ੍ਹੋ ਇਹ ਅਹਿਮ ਖਬਰ - ਪ੍ਰੀਤੀ ਪਟੇਲ ਨੂੰ ਨਿਸ਼ਾਨਾ ਬਣਾ ਕੇ ਨਸਲੀ ਵੀਡੀਓ ਪੋਸਟ ਕਰਨ ਦਾ ਅਪਰਾਧ ਦੋ ਵਿਅਕਤੀਆਂ ਨੇ ਕੀਤਾ ਸਵੀਕਾਰ
ਇੱਥੇ ਦੱਸ ਦਈਏ ਕਿ ਗੋਲਡਨ ਵੀਜ਼ਾ ਵਿਦੇਸ਼ੀਆਂ ਨੂੰ ਰਾਸ਼ਟਰੀ ਪ੍ਰਾਯੋਜਕ ਦੀ ਲੋੜ ਦੇ ਬਿਨਾਂ ਦੇਸ਼ ਵਿਚ ਰਹਿਣ, ਕੰਮ ਤੇ ਅਧਿਐਨ ਕਰਨ ਅਤੇ ਸੰਯੁਕਤ ਅਰਬ ਅਮੀਰਾਤ ਦੀ ਮੁੱਖ ਭੂਮੀ 'ਤੇ ਉਹਨਾਂ ਦੇ ਕਾਰੋਬਾਰ ਦੀ 100 ਫੀਸਦੀ ਮਲਕੀਅਤ ਨਾਲ ਸਮਰੱਥ ਬਣਾਉਂਦਾ ਹੈ। ਇਹ ਪੰਜ ਜਾਂ 10 ਸਾਲ ਲਈ ਜਾਰੀ ਕੀਤੇ ਜਾਂਦੇ ਹਨ ਅਤੇ ਆਟੋਮੈਟਿਕ ਤੌਰ 'ਤੇ ਨਵੀਨੀਕ੍ਰਿਤ ਹੋ ਜਾਂਦੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।