ਭਾਰਤੀ ਕਲਾਕਾਰ ਨੇ ਤੋੜਿਆ 'ਰਿਕਾਰਡ', ਬਣਾਈ ਯੂਏਈ ਦੇ ਸ਼ਾਸਕਾਂ ਦੀ ਸਭ ਤੋਂ ਵੱਡੀ 'ਤਸਵੀਰ'
Monday, Jan 31, 2022 - 10:43 AM (IST)
ਆਬੂਧਾਬੀ (ਬਿਊਰੋ): ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਭਾਰਤੀ ਕਲਾਕਾਰ ਨੇ ਯੂਏਈ ਦੇ ਸ਼ਾਸਕਾਂ ਦੀ ਵੱਡੀਆਂ ਫੋਟੋਆਂ ਬਣਾਕੇ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਆਪਣੇ ਨਾਮ ਕੀਤਾ। ਸਰਨ ਕੇ. ਕੇ. ਨੇ ਆਬੂਧਾਬੀ ਕੇ ਇੰਡੀਆ ਸੋਸ਼ਲ ਐਂਡ ਕਲਚਰਲ ਸੈਂਟਰ (ISC) ਦੇ ਮੁੱਖ ਹਾਲ ਵਿੱਚ ਇਹ ਫੋਟੋਆਂ ਬਣਾਈਆਂ। ਉਨ੍ਹਾਂ ਦੀ ਪੇਂਟਿੰਗ 166.03 ਵਰਗ ਮੀਟਰ 'ਚ ਫੈਲੀ ਸੀ, ਜਿਸ ਨੇ 'ਇੱਕ ਕਲਾਕਾਰ ਵੱਲੋਂ ਬਣਾਈ ਗਈ ਸਭ ਤੋਂ ਵੱਡੀ ਪ੍ਰੋਫੈਸ਼ਨਲ ਆਇਲ ਪੇਂਟਿੰਗ' ਦਾ ਖਿਤਾਬ ਜਿੱਤਿਆ।
ਭਾਰਤੀ ਕਲਾਕਾਰ ਵੱਲੋਂ ਵਰਲਡ ਰਿਕਾਰਡ ਬਣਾਉਣ ਲਈ ਇਹ ਕੋਸ਼ਿਸ਼ ਨਵੰਬਰ ਦੇ ਅਖੀਰੀ ਹਫ਼ਤੇ ਵਿੱਚ ਕੀਤੀ ਗਈ ਸੀ ਪਰ ਕੋਰੋਨਾ ਦੇ ਚੱਲਦੇ ਰਸਮੀ ਪ੍ਰਕਿਰਿਆ ਵਿੱਚ ਸਮਾਂ ਲੱਗ ਗਿਆ। ਸਰਨ ਆਪਣੀ ਉਪਲਬਧੀ ਤੋਂ ਖੁਸ਼ ਹਨ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਇਹ ਸੰਯੁਕਤ ਅਰਬ ਅਮੀਰਾਤ ਅਤੇ ਭਾਰਤ ਦੇ ਪੁਰਾਣੇ ਦੋਸਤਾਂ ਲਈ ਮੇਰੇ ਵੱਲੋਂ ਇੱਕ ਸਨਮਾਨ ਹੈ। ਉਹਨਾਂ ਨੇ ਕਿਹਾ ਕਿ ਮੈਂ ਇਸ ਆਇਲ ਪੇਂਟਿੰਗ ਨੂੰ ਭਾਰਤੀ ਆਜ਼ਾਦੀ ਦੇ 75ਵੇਂ ਸਾਲ 'ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ' ਅਤੇ ਯੂਏਈ ਦੇ 50ਵੇਂ ਸਾਲ 'ਤੇ ਬਣਾਇਆ ਹੈ।
ਤੋੜਿਆ ਚੀਨੀ ਕਲਾਕਾਰ ਦਾ ਰਿਕਾਰਡ
ਸਰਨ ਨੇ ਯੂਏਈ ਦੇ ਰਾਸ਼ਟਰਪਤੀ ਮਹਾਮਹਿਮ ਸ਼ੇਖ ਖਲੀਫਾ ਬਿਨ ਗਿਆਦ ਅਲ ਨਾਹਯਾਨ, ਸੰਯੁਕਤ ਅਰਬ ਅਮੀਰਾਤ ਦੇ ਉਪਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਦੁਬਈ ਕੇ ਸ਼ਾਸਕ ਮਹਾਮਹਿਮ ਸ਼ੇਖ ਮੁਹੰਮਦ ਬਿਨ ਰਾਸ਼ੀ ਅਲ ਮਕਤੂਤ ਅਤੇ ਆਬੂਧਾਬੀ ਕੇ ਕ੍ਰਾਊਨ ਪ੍ਰਿੰਸ ਅਤੇ ਯੂਏਈ ਹਥਿਆਰਬੰਦ ਬਲਾਂ ਦੇ ਡਿਪਟੀ ਸੁਪਰੀਮ ਕਮਾਂਡਰ ਮਹਾਮਹਿਮ ਸ਼ੇਖ ਮੁਹੰਮਦ ਬਿਨ ਅਲ ਨਹਯਾਨ ਦੀਆਂ ਫੋਟੋਆਂ ਬਣਾਈਆਂ। ਇਸ ਤਰ੍ਹਾਂ ਸਰਨ ਨੇ ਚੀਨੀ ਕਲਾਕਾਰ ਲੀ ਹਾਂਗਯੂ ਦਾ ਰਿਕਾਰਡ ਤੋੜਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਦਾ ਸਨਸ਼ਾਈਨ ਕੋਸਟ ਸ਼ਹਿਰ ਬਣਿਆ ਦੁਨੀਆ ਭਰ ਦੇ ਸੈਲਾਨੀਆਂ ਦੀ ਪਹਿਲੀ ਪਸੰਦ
ਬੱਚਿਆਂ ਲਈ ਆਰਟ ਅਕੈਡਮੀ ਖੋਲ੍ਹਣ ਦੀ ਯੋਜਨਾ
2020 ਵਿਚ ਆਪਣੀ ਪਿਛਲੀ ਯਾਤਰਾ ਦੌਰਾਨ ਉਹਨਾਂ ਨੇ ਸੰਯੁਕਤ ਅਰਬ ਅਮੀਰਾਤ ਦੇ ਸੰਸਥਾਪਕ ਪਿਤਾ ਮਹਰੂਮ ਸ਼ੇਖ ਜੈਦ ਬਿਨ ਸੁਲਤਾਨ ਅਲ ਨਾਹਯਾਨ ਦੀ ਇੱਕ ਤਸਵੀਰ ਬਣਾਈ ਸੀ।ਉਦੋਂ ਉਸ ਤਸਵੀਰ ਨੇ ਇਸ ਸ਼੍ਰੇਣੀ ਵਿੱਚ ਵਰਲਡ ਰਿਕਾਰਡ ਬਣਾਇਆ ਸੀ। ਸਰਨ ਨੇ ਕਿਹਾ ਕਿ ਮੇਰੀ ਯੋਜਨਾ ਐਕਸਪੋ 2020 ਦੁਬਈ ਵਿੱਚ ਇਹਨਾਂ ਨੂੰ ਪ੍ਰਦਰਸ਼ਿਤ ਕਰਨ ਦੀ ਹੈ। ਮੈਂ ਚਾਹੁੰਦਾ ਹਾਂ ਕਿ ਯੂਏਈ ਦੇ ਸ਼ਾਸਕ ਇਸ ਨੂੰ ਦੇਖਣ। ਇਕ ਸੁਪਨੇ ਦੇ ਸੱਚ ਹੋਣ ਵਰਗਾ ਹੈ। ਸਰਨ ਆਬੂਧਾਬੀ ਵਿੱਚ ਬੱਚਿਆਂ ਲਈ ਇੱਕ ਆਰਟ ਅਕੈਡਮੀ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਨੂੰ ਯੂਏਈ ਦਾ ਗੋਲਡਨ ਵੀਜ਼ਾ ਮਿਲਣ ਦੀ ਉਮੀਦ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।