ਆਪਣੇ ਮਾਲਕ ਦਾ ਪੈਸਾ ਲੈ ਕੇ ਫਰਾਰ ਹੋਇਆ ਭਾਰਤੀ ਮਲੇਸ਼ੀਆ ਵਿਚ ਗ੍ਰਿਫਤਾਰ

Sunday, Apr 01, 2018 - 03:20 PM (IST)

ਸਿੰਗਾਪੁਰ (ਭਾਸ਼ਾ)- ਆਪਣੇ ਸਥਾਨਕ ਮਾਲਕ ਦੇ 4,69,000 ਸਿੰਗਾਪੁਰ ਡਾਲਰ ਲੈ ਕੇ ਮਲੇਸ਼ੀਆ ਭੱਜਣ ਦੇ ਦੋਸ਼ ਵਿਚ ਇਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੱਜ ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਦਿ ਸੰਡੇ ਟਾਈਮਜ਼ ਨੇ ਆਪਣੀ ਇਕ ਰਿਪੋਰਟ ਵਿਚ ਦੱਸਿਆ ਕਿ ਬਹਿਰੂਦੀਨ ਕੁਤਪੂਦੀਨ (43) ਨੂੰ ਆਰ.ਐਚ.ਬੀ. ਬੈਂਕ ਤੋਂ ਕੁਲ 4,69,000 ਸਿੰਗਾਪੁਰ ਡਾਲਰ (357,907 ਅਮਰੀਕੀ ਡਾਲਰ) ਦੇ ਤਿੰਨ ਨਗਦ ਚੈਕ ਸਿੰਗਾਪੁਰ ਦੇ ਆਪਣੇ ਮਾਲਕ ਮੁਹੰਮਦ ਥਰੀਰ ਐਕਸਚੇਂਜ ਨੂੰ ਦੇਣੇ ਸਨ। ਮਾਲਕ ਨੇ ਮੰਗਲਵਾਰ ਨੂੰ ਪੁਲਸ ਵਿਚ ਰਿਪੋਰਟ ਦਰਜ ਕਰਵਾਈ। ਰਾਇਲ ਮਲੇਸ਼ੀਆ ਪੁਲਸ ਦੇ ਅਧਿਕਾਰੀਆਂ ਨੇ 12 ਘੰਟੇ ਅੰਦਰ ਬੁੱਧਵਾਰ ਨੂੰ ਬਹਿਰੂਦੀਨ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੇ ਹੀ ਦਿਨ ਉਸ ਨੂੰ ਡਿਪੋਟ ਕਰਕੇ ਸਿੰਗਾਪੁਰ ਭੇਜ ਦਿੱਤਾ। ਰਿਪੋਰਟ ਵਿਚ ਦੱਸਿਆ ਕਿ ਹੈ ਕਿ ਪੁਲਸ ਨੇ ਬਹਿਰੂਦੀਨ ਕੋਲੋਂ 24000 ਸਿੰਗਾਪੁਰ ਡਾਲਰ ਨਗਦ ਬਰਾਮਦ ਕੀਤਾ। ਉਸ ਉੱਤੇ ਅਪਰਾਧਕ ਵਿਸ਼ਵਾਸਯੋਗ ਦੇ ਦੋਸ਼ਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਬਹਿਰੂਦੀਨ ਨੂੰ ਸੈਂਟਰਲ ਪੁਲਸ ਡਵੀਜ਼ਨ ਵਿਚ ਇਕ ਹਫਤੇ ਦੀ ਹਿਰਾਸਤ ਵਿਚ ਭੇਜਿਆ ਜਾਵੇਗਾ। ਉਸ ਨੂੰ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਅਦਾਲਤ ਵਿਚ ਫਿਰ ਤੋਂ ਪੇਸ਼ ਕੀਤਾ ਜਾਵੇਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੋਸ਼ੀ ਪਾਏ ਜਾਣ ਉੱਤੇ ਉਸ ਨੂੰ 15 ਸਾਲ ਤੱਕ ਦੀ ਜੇਲ ਦੀ ਸਜ਼ਾ ਹੋ ਸਕਦਾ ਹੈ ਅਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। 


Related News