ਅਮਰੀਕਾ ਕਾਂਗਰਸ ''ਚ ਪੁੱਜਣ ਦੀ ਦੌੜ ''ਚ ਭਾਰਤੀ ਮੂਲ ਦੀ ਮਹਿਲਾ ਸ਼ਾਮਲ

02/08/2020 3:51:31 PM

ਵਾਸ਼ਿੰਗਟਨ— ਅਮਰੀਕਾ 'ਚ ਇਵੀ ਲੀਗ ਸਕੂਲਾਂ 'ਚ ਦਾਖਲੇ 'ਚ ਕਥਿਤ ਭੇਦਭਾਵ ਦੇ ਖਿਲਾਫ ਆਵਾਜ਼ ਚੁੱਕਣ ਵਾਲੀ ਭਾਰਤੀ ਮੂਲ ਦੀ ਅਮਰੀਕੀ ਮਹਿਲਾ ਨੇ ਘੋਸ਼ਣਾ ਕੀਤੀ ਹੈ ਕਿ ਉਹ ਪ੍ਰਤੀਨਿਧ ਸਭਾ ਦੀਆਂ ਚੋਣਾਂ 'ਚ ਉਤਰੇਗੀ ਕਿਉਂਕਿ ਉਹ ਅਮਰੀਕਾ 'ਚ ਖਾਸ ਕਰਕੇ ਹਿੰਦੂਆਂ ਲਈ ਰੌਲਾ ਨਹੀਂ ਬਲਕਿ ਆਵਾਜ਼ ਬਣਨਾ ਚਾਹੁੰਦੀ ਹੈ। ਆਂਧਰਾ ਪ੍ਰਦੇਸ਼ 'ਚ ਪੈਦਾ ਹੋਈ ਮੰਗਾ ਅਨੰਤਮੂਲਾ ਨਾਮਕ ਇਕ ਮਹਿਲਾ ਪ੍ਰੋਗਰਾਮ ਪ੍ਰਬੰਧ 'ਚ ਸੰਘੀ ਸਰਕਾਰ ਦੇ ਠੇਕੇਦਾਰ ਦੇ ਤੌਰ 'ਤੇ ਕੰਮ ਕਰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਹੀ ਵਰਜੀਨੀਆ ਦੇ ਗਿਆਰਵੇਂ ਕਾਂਗਰਸ ਜ਼ਿਲੇ ਦੀ ਰੀਪਬਲਿਕਨ ਉਮੀਦਵਾਰ ਬਣ ਗਈ ਹੈ ਅਤੇ ਜੇਕਰ ਅਜਿਹਾ ਹੈ ਤਾਂ ਉਹ ਉਥੋਂ ਦੇ ਪ੍ਰਤੀਨਿਧੀ ਸਭਾ ਲਈ ਭਾਰਤੀ ਮੂਲ ਦੀ ਪਹਿਲੀ ਉਮੀਦਵਾਰ ਹੋਵੇਗੀ। ਡੈਮੋਕ੍ਰੇਟਿਕ ਗੜ੍ਹ ਸਮਝਣ ਜਾਣੇ ਵਾਲੇ ਗਿਆਰਵੇਂ ਕਾਂਗਰਸ ਜ਼ਿਲੇ 'ਚ ਵਾਸ਼ਿੰਗਟਨ ਡੀ. ਸੀ. ਦੇ ਬਾਹਰੀ ਪ੍ਰਭਾਵਕਾਰੀ ਫੇਅਰਫੈਕਸ ਕਾਊਂਟੀ ਦਾ ਜ਼ਿਆਦਾਤਰ ਹਿੱਸਾ ਆਉਂਦਾ ਹੈ ਅਤੇ ਉੱਥੋਂ ਤਕਰੀਬਨ 17 ਫੀਸਦੀ ਏਸ਼ੀਆਈ ਜਨਸੰਖਿਆ ਹੈ ਜਿਨ੍ਹਾਂ 'ਚ 7 ਫੀਸਦੀ ਭਾਰਤੀ ਮੂਲ ਦੇ ਅਮਰੀਕੀ ਹਨ। ਉਂਝ ਤਾਂ ਭਾਰਤੀ ਮੂਲ ਦੇ ਅਮਰੀਕੀਆਂ ਸਣੇ ਏਸ਼ੀਆਈ ਅਮਰੀਕੀ ਆਮ ਤੌਰ 'ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦਾ ਸਮਰਥਨ ਕਰਦੇ ਹਨ ਪਰ ਅਨੰਤਮੂਲਾ ਨੂੰ ਉਮੀਦ ਹੈ ਕਿ ਨਵੰਬਰ 'ਚ ਕਾਂਗਰਸ ਦੀਆਂ ਚੋਣਾਂ 'ਚ ਉਹ 6 ਵਾਰ ਚੁਣੇ ਜਾ ਰਹੇ ਗੇਰੀ ਕੋਨੋਲੀ ਨੂੰ ਹਰਾ ਕੇ ਹਵਾ ਦਾ ਰੁਖ ਆਪਣੇ ਪੱਖ 'ਚ ਕਰ ਲਵੇਗੀ। ਇਸ ਵਾਰ ਵੱਡੀ ਗਿਣਤੀ 'ਚ ਡੈਮੋਕ੍ਰੇਟਿਕ ਪਾਰਟੀ ਦੇ ਸਮਰਥਕ ਵਰਤਮਾਨ ਰਾਜਨੀਤਕ ਸਥਿਤੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸਫਲ ਨੀਤੀਆਂ ਕਾਰਨ ਰੀਪਬਲਿਕਨ ਪਾਰਟੀ ਵੱਲ ਰੁਖ ਕਰ ਰਹੇ ਹਨ।''


Related News