ਮਾਣ ਵਾਲੀ ਗੱਲ, ਭਾਰਤੀ ਮੂਲ ਦੀ ਪ੍ਰਤਿਮਾ ਨੂੰ ਨਿਊਯਾਰਕ ਪੁਲਸ ਵਿਭਾਗ 'ਚ ਮਿਲਿਆ ਸਰਵਉੱਚ ਰੈਂਕ
Thursday, May 18, 2023 - 11:00 AM (IST)
ਨਿਊਯਾਰਕ (ਭਾਸ਼ਾ) - ਅਮਰੀਕਾ ਵਿਚ ਨਿਊਯਾਰਕ ਪੁਲਸ ਵਿਭਾਗ ਵਿਚ ਭਾਰਤੀ ਮੂਲ ਦੀ ਅਧਿਕਾਰੀ ਕੈਪਟਨ ਪ੍ਰਤਿਮਾ ਭੁੱਲਰ ਮਾਲਡੋਨਾਡੋ ਸਰਵਉੱਚ ਰੈਂਕ ਵਾਲੀ ਦੱਖਣੀ ਏਸ਼ੀਆਈ ਮਹਿਲਾ ਬਣ ਗਈ ਹੈ। ਪ੍ਰਤਿਮਾ ਨੂੰ ਹਾਲ ਹੀ ਵਿਚ ਇਸ ਅਹੁਦੇ 'ਤੇ ਤਰੱਕੀ ਦਿੱਤੀ ਗਈ ਸੀ। ਮਾਲਡੋਨਾਡੋ ਕੁਈਨਜ਼ ਸਥਿਤ ਸਾਊਥ ਰਿਚਮੰਡ ਹਿੱਲ ਵਿਚ 102ਵੇਂ ਪੁਲਸ ਕੰਪਲੈਕਸ ਵਿਚ ਤਾਇਨਾਤ ਹੈ। ਸੀ.ਬੀ.ਐੱਸ. ਨਿਊਜ਼ ਮੁਤਾਬਕ ਉਨ੍ਹਾਂ ਨੂੰ ਪਿਛਲੇ ਮਹੀਨੇ ਕੈਪਟਨ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਸੀ।
ਚਾਰ ਬੱਚਿਆਂ ਦੀ ਮਾਂ ਪ੍ਰਤਿਮਾ ਦਾ ਜਨਮ ਪੰਜਾਬ ਵਿਚ ਹੋਇਆ ਸੀ ਅਤੇ ਉਹ ਉਥੇ 9 ਸਾਲ ਦੀ ਉਮਰ ਤੱਕ ਰਹੀ। ਇਸ ਤੋਂ ਬਾਅਦ ਉਹ ਨਿਊਯਾਰਕ ਦੇ ਕੁਈਨਜ਼ ਆ ਗਈ। ਨਿਊਯਾਰਕ ਪੁਲਸ ਵਿਭਾਗ ਮੁਤਾਬਕ ਉਨ੍ਹਾਂ ਦੇ ਵਿਭਾਗ ਵਿਚ ਕੁੱਲ 33,787 ਮੈਂਬਰ ਹਨ, ਜਿਨ੍ਹਾਂ ਵਿਚੋਂ 10.5 ਫ਼ੀਸਦੀ ਏਸ਼ੀਆਈ ਮੂਲ ਦੇ ਹਨ। ਪ੍ਰਤਿਮਾ ਨੇ ਕਿਹਾ, 'ਮੇਰੇ ਪਿਤਾ ਜੀ ਅਸਲ ਵਿਚ ਕਈ ਸਾਲਾਂ ਤੋਂ ਟੈਕਸੀ ਚਲਾਉਂਦੇ ਸਨ। ਉਨ੍ਹਾਂ ਨੇ ਸਾਡਾ ਸਾਥ ਦਿੱਤੀ। ਉਹ ਮਿਹਨਤੀ ਸਨ। ਸਾਲ 2006 ਵਿਚ ਮੇਰੇ ਪੁਲਸ ਮੁਲਾਜ਼ਮ ਬਨਣ ਤੋਂ ਪਹਿਲਾਂ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਜੇਕਰ ਉਹ ਅੱਜ ਹੁੰਦੇ ਤਾਂ ਉਨ੍ਹਾਂ ਨੂੰ ਮਾਣ ਹੁੰਦਾ।'
ਇਹ ਵੀ ਪੜ੍ਹੋ: ਇਟਲੀ 'ਚ ਕੁਦਰਤ ਦਾ ਕਹਿਰ; ਤੇਜ਼ ਮੀਂਹ ਨੇ ਲਈ 10 ਲੋਕਾਂ ਦੀ ਜਾਨ, ਕਈ ਲਾਪਤਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।