ਭਾਰਤੀ-ਅਮਰੀਕੀ ਕੁੜੀ ਨਤਾਸ਼ਾ ਦੂਜੀ ਵਾਰ ਐਲਾਨੀ ਗਈ 'ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥਣ'

Tuesday, Feb 07, 2023 - 02:24 PM (IST)

ਭਾਰਤੀ-ਅਮਰੀਕੀ ਕੁੜੀ ਨਤਾਸ਼ਾ ਦੂਜੀ ਵਾਰ ਐਲਾਨੀ ਗਈ 'ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥਣ'

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਸਥਿਤ ਜੌਹਨ ਹੌਪਕਿੰਸ ਸੈਂਟਰ ਫਾਰ ਟੇਲੈਂਟਡ ਯੂਥ ਨੇ ਦੁਨੀਆ ਭਰ ਦੇ 76 ਦੇਸ਼ਾਂ ਦੇ 15,000 ਵਿਦਿਆਰਥੀਆਂ ਦੀ ਉੱਚ-ਗ੍ਰੇਡ ਪੱਧਰ ਦੀ ਪ੍ਰੀਖਿਆ ਦੇ ਨਤੀਜਿਆਂ ਦੇ ਆਧਾਰ ‘ਤੇ ਭਾਰਤੀ-ਅਮਰੀਕੀ ਸਕੂਲੀ ਵਿਦਿਆਰਥਣ ਨਤਾਸ਼ਾ ਪੇਰੀਯਾਨਯਾਗਮ ਨੂੰ ਲਗਾਤਾਰ ਦੂਜੇ ਸਾਲ ‘ਦੁਨੀਆ ਦੀ ਸਭ ਤੋਂ ਹੋਣਹਾਰ ਵਿਦਿਆਰਥਣ" ਘੋਸ਼ਿਤ ਕੀਤਾ ਹੈ। ਪੇਰੀਯਾਨਯਾਗਮ (13) ਨਿਊ ਜਰਸੀ ਦੇ ਫਲੋਰੈਂਸ ਐੱਮ ਗੋਡੀਨੀਅਰ ਮਿਡਲ ਸਕੂਲ ਦਾ ਵਿਦਿਆਰਥਣ ਹੈ।

ਇਹ ਵੀ ਪੜ੍ਹੋ: ਤੁਰਕੀ ਤੇ ਸੀਰੀਆ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 4,000 ਤੋਂ ਵੱਧ, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ

ਉਸ ਨੇ 2021 ਵਿੱਚ ਜੌਹਨ ਹੌਪਕਿੰਸ ਸੈਂਟਰ ਫਾਰ ਟੇਲੈਂਟਡ ਯੂਥ (ਸੀ.ਟੀ.ਵਾਈ.) ਦੀ ਪ੍ਰੀਖਿਆ ਦਿੱਤੀ ਸੀ। ਉਸ ਸਮੇਂ ਉਹ 5ਵੀਂ ਜਮਾਤ ਦੀ ਵਿਦਿਆਰਥਣ ਸੀ। ਵਰਬਲ ਅਤੇ ਕੁਆਂਟੀਟੇਟਿਵ ਯੋਗਤਾ ਦੀ ਪ੍ਰੀਖਿਆ ਵਿੱਚ ਨਤਾਸ਼ਾ ਦਾ ਪ੍ਰਦਰਸ਼ਨ ਗ੍ਰੇਡ ਅੱਠ ਵਿੱਚ 90 ਫ਼ੀਸਦੀ ਹਾਸਲ ਕਰਨ ਦੇ ਬਰਾਬਰ ਸੀ, ਜਿਸ ਕਾਰਨ ਉਸ ਨੇ ਉਸ ਸਾਲ ਦੀ ਸਨਮਾਨ ਸੂਚੀ ਵਿੱਚ ਸਥਾਨ ਹਾਸਲ ਕੀਤਾ। ਯੂਨੀਵਰਸਿਟੀ ਨੇ ਸੋਮਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਨਤਾਸ਼ਾ ਨੂੰ ਇਸ ਸਾਲ SAT, ACT, ਸਕੂਲ ਅਤੇ ਕਾਲਜ ਯੋਗਤਾ ਟੈਸਟ ਜਾਂ CTY ਟੈਲੇਂਚ ਸਰਚ ਤਹਿਤ ਲਏ ਗਏ ਆਮ ਮੁਲਾਂਕਣਾਂ ਵਿੱਚ ਉਸ ਦੇ ਬੇਮਿਸਾਲ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ: ਬ੍ਰਿਟੇਨ 'ਚ 61 ਸਾਲਾ ਭਾਰਤੀ ਦਾ ਕਾਰਾ, 16 ਸਾਲਾ ਕੁੜੀ ਦਾ ਕੀਤਾ ਜਿਨਸੀ ਸ਼ੋਸ਼ਣ, ਹੋਈ ਜੇਲ੍ਹ

ਪੇਰੀਯਾਨਯਾਗਮ ਦੇ ਮਾਤਾ-ਪਿਤਾ ਚੇਨਈ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਆਪਣੇ ਖਾਲੀ ਸਮੇਂ ਵਿੱਚ ਪੇਰੀਯਾਨਯਾਗਮ ਨੂੰ ਗੂਗਲ ਡੂਡਲ ਬਣਾਉਣ ਅਤੇ ਜੇ.ਆਰ.ਆਰ. ਟੋਲਕਿਅਨ ਦੇ ਨਾਵਲਾਂ ਨੂੰ ਪੜ੍ਹਨਾ ਪਸੰਦ ਹੈ। CTY ਦੁਨੀਆ ਭਰ ਦੇ ਅਸਧਾਰਨ ਤੌਰ 'ਤੇ ਹੁਸ਼ਿਆਰ ਵਿਦਿਆਰਥੀਆਂ ਦੀ ਪਛਾਣ ਕਰਨ ਲਈ ਉੱਚ ਗਰੇਡ ਪੱਧਰ ਦੀ ਪ੍ਰੀਖਿਆ ਜਾ ਆਯੋਜਨ ਕਰਦਾ ਹੈ ਅਤੇ ਉਨ੍ਹਾਂ ਦੀਆਂ ਅਕਾਦਮਿਕ ਯੋਗਤਾਵਾਂ ਦੇ ਬਾਰੇ ਵਿਚ ਸਪੱਸ਼ਟ ਤਸਵੀਰ ਪੇਸ਼ ਕਰਦਾ ਹੈ। ਆਪਣੀ ਤਾਜ਼ਾ ਕੋਸ਼ਿਸ਼ ਵਿੱਚ ਪੇਰੀਯਾਨਯਾਗਮ ਨੇ ਸਾਰੇ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਗ੍ਰੇਡ ਪ੍ਰਾਪਤ ਕੀਤੇ।

ਇਹ ਵੀ ਪੜ੍ਹੋ: ਪੇਰੂ 'ਚ ਲਗਾਤਾਰ ਮੀਂਹ ਕਾਰਨ ਖਿਸਕੀ ਜ਼ਮੀਨ, 36 ਲੋਕਾਂ ਦੀ ਮੌਤ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News