ਅਮਰੀਕਾ: ਭਾਰਤੀ ਵਿਦਿਆਰਥੀ ਦੀ ਮੌਤ ਸਬੰਧੀ ਨਵਾਂ ਖੁਲਾਸਾ, ਖ਼ੁਦ ਨੂੰ ਗੋਲੀ ਮਾਰ ਲਈ ਜਾਨ

Thursday, Feb 08, 2024 - 10:46 AM (IST)

ਨਿਊਯਾਰਕ (ਭਾਸ਼ਾ) ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਇੰਡੀਆਨਾ ਰਾਜ ਵਿੱਚ ਸਥਿਤ ਵੱਕਾਰੀ ਪਰਡਿਊ ਯੂਨੀਵਰਸਿਟੀ ਵਿੱਚ ਡਾਕਟਰੇਟ ਕਰ ਰਿਹਾ ਇੱਕ ਭਾਰਤੀ ਵਿਦਿਆਰਥੀ ਇਸ ਹਫ਼ਤੇ ਮ੍ਰਿਤਕ ਪਾਇਆ ਗਿਆ। ਇਸ ਮਾਮਲੇ 'ਚ ਨਵਾਂ ਖੁਲਾਸਾ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਦੇ ਸਿਰ ਵਿੱਚ ਗੋਲੀ ਲੱਗੀ ਹੈ।

ਪਰਡਿਊ ਯੂਨੀਵਰਸਿਟੀ ਦੀ ਨਿਊਜ਼ ਏਜੰਸੀ ਮੁਤਾਬਕ ਸਮੀਰ ਕਾਮਥ 5 ਫਰਵਰੀ ਨੂੰ ਸ਼ਾਮ ਕਰੀਬ 5 ਵਜੇ ਮ੍ਰਿਤਕ ਪਾਇਆ ਗਿਆ। ਉਸਦੀ ਲਾਸ਼ ਕ੍ਰੋ ਗਰੋਵ ਵਿੱਚ ਯੂਨੀਵਰਸਿਟੀ ਦੇ NICHES ਲੈਂਡ ਟਰੱਸਟ ਤੋਂ ਮਿਲੀ, ਜੋ ਕਿ ਨੇਚਰ ਪ੍ਰੀਜ਼ਰਵ ਖੇਤਰ ਹੈ। ਵਾਰੇਨ ਕਾਉਂਟੀ ਦੇ ਕੋਰੋਨਰ ਜਸਟਿਨ ਬਰਮੇਟ ਨੇ ਬੁੱਧਵਾਰ ਨੂੰ ਕਿਹਾ ਕਿ ਕਾਮਥ ਦਾ ਫੋਰੈਂਸਿਕ ਪੋਸਟਮਾਰਟਮ 6 ਫਰਵਰੀ ਨੂੰ ਕ੍ਰਾਫੋਰਡਸਵਿਲੇ, ਇੰਡੀਆਨਾ ਵਿੱਚ ਕੀਤਾ ਗਿਆ ਸੀ। ਬਰਮੇਟ ਦੇ ਦਫ਼ਤਰ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਕਾਮਥ ਦੀ ਮੌਤ ਸਿਰ ਵਿੱਚ ਗੋਲੀ ਲੱਗਣ ਕਾਰਨ ਹੋਈ। ਇਹ ਖੁਦਕੁਸ਼ੀ ਦਾ ਮਾਮਲਾ ਹੈ। ਉਸ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ। ਹਾਲਾਂਕਿ ਇਸ ਮਾਮਲੇ ਦੀ ਇਕ ਹੋਰ ਰਿਪੋਰਟ ਆਉਣੀ ਬਾਕੀ ਹੈ।

ਪਰਿਵਾਰ ਨੂੰ ਦਿੱਤੀ ਗਈ ਜਾਣਕਾਰੀ

ਰੀਲੀਜ਼ ਵਿੱਚ ਕਿਹਾ ਗਿਆ ਹੈ, "ਇਹ ਜਾਂਚ ਕਈ ਹੋਰ ਸਥਾਨਕ ਅਤੇ ਸੰਘੀ ਏਜੰਸੀਆਂ ਦੇ ਸਹਿਯੋਗ ਨਾਲ ਕੀਤੀ ਗਈ ਸੀ।" ਇਸ ਤੋਂ ਮੌਤ ਦਾ ਕਾਰਨ ਸਪੱਸ਼ਟ ਹੁੰਦਾ ਹੈ। ਕਾਮਥ ਦੇ ਪਰਿਵਾਰ ਨੂੰ ਉਸ ਦੀ ਮੌਤ ਦੇ ਕਾਰਨਾਂ ਦੀ ਜਾਣਕਾਰੀ ਜਨਤਕ ਕਰਨ ਤੋਂ ਪਹਿਲਾਂ ਹੀ ਦਿੱਤੀ ਗਈ ਸੀ। ਜਾਂਚ ਵਾਰਨ ਕਾਉਂਟੀ ਕੋਰੋਨਰ ਦਫਤਰ, ਵਾਰਨ ਕਾਉਂਟੀ ਸ਼ੈਰਿਫ ਦਫਤਰ, ਪਰਡਿਊ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਹੋਰ ਸਹਾਇਕ ਏਜੰਸੀਆਂ ਨਾਲ ਤਾਲਮੇਲ ਕੀਤੀ ਜਾ ਰਹੀ ਹੈ। ਬਰਮੇਟ ਨੇ ਕਿਹਾ, “ਸਾਡੀ ਡੂੰਘੀ ਹਮਦਰਦੀ ਪਰਿਵਾਰ ਨਾਲ ਹੈ।

ਮਿਲਣ ਵਾਲੀ ਸੀ ਡਾਕਟਰੇਟ ਦੀ ਡਿਗਰੀ 

ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਏਕਹਾਰਡ ਗਰੋਲ ਅਨੁਸਾਰ ਵਿਦਿਆਰਥੀ ਸਮੀਰ ਕਾਮਥ ਮੈਸੇਚਿਉਸੇਟਸ ਦਾ ਵਸਨੀਕ ਸੀ ਅਤੇ ਉਸ ਨੇ ਮੈਸੇਚਿਉਸੇਟਸ ਐਮਹਰਸਟ ਯੂਨੀਵਰਸਿਟੀ ਤੋਂ ਮਕੈਨੀਕਲ ਇੰਜਨੀਅਰਿੰਗ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ ਸੀ ਅਤੇ 2021 ਵਿੱਚ ਪਰਡਿਊ ਯੂਨੀਵਰਸਿਟੀ ਵਿੱਚ ਦਾਖ਼ਲਾ ਲਿਆ ਸੀ। ਇੱਥੋਂ ਉਹ ਮਕੈਨੀਕਲ ਇੰਜਨੀਅਰਿੰਗ ਵਿੱਚ ਮਾਸਟਰਜ਼ ਦੀ ਪੜ੍ਹਾਈ ਕਰ ਰਿਹਾ ਸੀ। ਉਸਨੇ 2025 ਵਿੱਚ ਆਪਣੀ ਡਾਕਟਰੇਟ ਦੀ ਡਿਗਰੀ (PhD) ਪ੍ਰਾਪਤ ਕਰਨੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਫਿਲੀਪੀਨਜ਼ 'ਚ ਜ਼ਮੀਨ ਖਿਸਕਣ ਕਾਰਨ 6 ਲੋਕਾਂ ਦੀ ਮੌਤ, 46 ਲਾਪਤਾ

ਭਾਰਤੀ ਵਿਦਿਆਰਥੀ ਨਿਸ਼ਾਨੇ 'ਤੇ

ਕਾਮਥ ਦੀ ਮੌਤ ਅਮਰੀਕਾ ਵਿੱਚ ਭਾਰਤੀ ਮੂਲ ਦੇ ਵਿਦਿਆਰਥੀਆਂ ਨਾਲ ਵਾਪਰੀਆਂ ਦੁਖਦਾਈ ਘਟਨਾਵਾਂ ਦੀ ਤਾਜ਼ਾ ਘਟਨਾ ਹੈ। ਪਿਛਲੇ ਮਹੀਨੇ ਇੱਕ ਹੋਰ ਪਰਡਿਊ ਵਿਦਿਆਰਥੀ 19 ਸਾਲਾ ਨੀਲ ਆਚਾਰੀਆ, ਜਿਸਦੀ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ, ਪਰਡਿਊ ਯੂਨੀਵਰਸਿਟੀ ਵੈਸਟ ਲਾਫੇਏਟ ਕੈਂਪਸ ਵਿੱਚ ਮ੍ਰਿਤਕ ਪਾਇਆ ਗਿਆ ਸੀ। ਅਚਾਰੀਆ ਅਮਰੀਕੀ ਨਾਗਰਿਕ ਸੀ। ਅਧਿਕਾਰੀਆਂ ਨੇ ਕਿਹਾ ਹੈ ਕਿ ਆਚਾਰੀਆ ਦੇ ਪੋਸਟਮਾਰਟਮ ਦੌਰਾਨ ਕੋਈ ਜ਼ਖ਼ਮ ਜਾਂ ਮਹੱਤਵਪੂਰਣ ਸੱਟਾਂ ਨਹੀਂ ਪਾਈਆਂ ਗਈਆਂ ਅਤੇ ਕਿਸੇ ਤਰ੍ਹਾਂ ਦੀ ਗੜਬੜੀ ਦਾ ਸ਼ੱਕ ਨਹੀਂ ਹੈ"। ਪਿਛਲੇ ਮਹੀਨੇ 25 ਸਾਲਾ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਨੂੰ ਜਾਰਜੀਆ ਵਿੱਚ ਇੱਕ ਬੇਘਰ ਨਸ਼ੇੜੀ ਨੇ ਹਥੌੜੇ ਨਾਲ ਮਾਰ ਦਿੱਤਾ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਸਈਦ ਮਜ਼ਾਹਿਰ ਅਲੀ, ਜੋ ਹੈਦਰਾਬਾਦ ਦਾ ਰਹਿਣ ਵਾਲਾ ਸੀ ਅਤੇ ਸੂਚਨਾ ਤਕਨਾਲੋਜੀ ਵਿੱਚ ਮਾਸਟਰਜ਼ ਕਰ ਰਿਹਾ ਸੀ, ਦਾ ਸ਼ਿਕਾਗੋ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਨੇ ਪਿੱਛਾ ਕੀਤਾ ਅਤੇ ਬੇਰਹਿਮੀ ਨਾਲ ਹਮਲਾ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News