ਕੈਲੀਫੋਰਨੀਆ ’ਚ ਭਾਰਤੀ ਮੂਲ ਦੇ ਵਿਅਕਤੀ ਨਾਲ ਆਪਣੇ ਹੀ ਹਮਵਤਨੀ ਨੇ ਕੀਤਾ ਨਸਲੀ ਦੁਰਵਿਵਹਾਰ

Thursday, Sep 01, 2022 - 11:31 AM (IST)

ਕੈਲੀਫੋਰਨੀਆ ’ਚ ਭਾਰਤੀ ਮੂਲ ਦੇ ਵਿਅਕਤੀ ਨਾਲ ਆਪਣੇ ਹੀ ਹਮਵਤਨੀ ਨੇ ਕੀਤਾ ਨਸਲੀ ਦੁਰਵਿਵਹਾਰ

ਵਾਸ਼ਿੰਗਟਨ (ਏਜੰਸੀ)- ਕੈਲੀਫੋਰਨੀਆ ਵਿੱਚ ਇੱਕ ਭਾਰਤੀ-ਅਮਰੀਕੀ ਨੂੰ ਆਪਣੇ ਹੀ ਦੇਸ਼ ਵਾਸੀ ਵੱਲੋਂ ਨਸਲੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ। ਦੋਸ਼ੀ ਨੇ ਆਪਣੇ ਹਮਵਤਨ 'ਤੇ ਨਸਲੀ ਟਿੱਪਣੀਆਂ ਅਤੇ ਹਿੰਦੂ ਵਿਰੋਧੀ ਟਿੱਪਣੀਆਂ ਕੀਤੀਆਂ। ਇਹ ਘਟਨਾ ਟੈਕਸਾਸ ਵਿੱਚ ਚਾਰ ਭਾਰਤੀ-ਅਮਰੀਕੀ ਔਰਤਾਂ ਵਿਰੁੱਧ ਨਫ਼ਰਤੀ ਅਪਰਾਧ ਦੀ ਘਟਨਾ ਦੇ ਕੁਝ ਦਿਨ ਬਾਅਦ ਵਾਪਰੀ ਹੈ। 21 ਅਗਸਤ ਨੂੰ ਕੈਲੀਫੋਰਨੀਆ ਦੇ ਤਜਿੰਦਰ ਸਿੰਘ ਨੇ ਫ੍ਰੇਮਾਂਟ ਦੇ ਟੈਕੋ ਬੇਲ ਵਿਖੇ ਕ੍ਰਿਸ਼ਨਨ ਜੈਰਮਨ ਨਾਲ ਬਦਸਲੂਕੀ ਕੀਤੀ ਅਤੇ ਗਾਲ੍ਹਾਂ ਕੱਢੀਆਂ। ਫ੍ਰੀਮਾਂਟ ਪੁਲਸ ਵਿਭਾਗ ਨੇ ਕਿਹਾ ਕਿ ਯੂਨੀਅਨ ਸਿਟੀ ਦੇ ਵਸਨੀਕ ਤੇਜਿੰਦਰ 'ਤੇ ਸੋਮਵਾਰ ਨੂੰ ਨਾਗਰਿਕ ਅਧਿਕਾਰਾਂ ਦੀ ਉਲੰਘਣਾ, ਹਮਲਾ ਅਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ਲਗਾਏ ਗਏ ਹਨ।

ਇਹ ਵੀ ਪੜ੍ਹੋ: ਕੈਨੇਡਾ ਤੋਂ ਅੱਜ ਫਿਰ ਆਈ ਦੁਖਦਾਇਕ ਖ਼ਬਰ, ਸੰਗਰੂਰ ਦੇ ਨੌਜਵਾਨ ਦੀ ਪਾਣੀ 'ਚ ਡੁੱਬਣ ਕਾਰਨ ਮੌਤ

ਜੈਰਮਨ ਨੇ 8 ਮਿੰਟ ਤੋਂ ਵੱਧ ਸਮੇਂ ਤੱਕ ਚੱਲੀ ਇਸ ਘਟਨਾ ਨੂੰ ਆਪਣੇ ਫ਼ੋਨ 'ਤੇ ਰਿਕਾਰਡ ਕੀਤਾ ਸੀ। ਵੀਡੀਓ ਰਿਕਾਰਡਿੰਗ ’ਚ ਤੇਜਿੰਦਰ, ਜੈਰਮਨ 'ਤੇ ਨਸਲੀ ਟਿੱਪਣੀਆਂ ਅਤੇ ਹਿੰਦੂ ਵਿਰੋਧੀ ਟਿੱਪਣੀਆਂ ਕਰਦਾ ਦਿਖਾਈ ਦੇ ਰਿਹਾ ਹੈ। ਜੈਰਮਨ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਡਰ ਗਿਆ ਸੀ ਅਤੇ ਬਾਅਦ ਵਿੱਚ ਇਹ ਜਾਣ ਕੇ ਹੋਰ ਵੀ ਪਰੇਸ਼ਾਨ ਹੋ ਗਿਆ ਸੀ ਕਿ ਦੋਸ਼ੀ ਵੀ ਇੱਕ ਭਾਰਤੀ ਸੀ। ਉਸ ਨੇ NBC ਬੇ ਏਰੀਆ ਨੂੰ ਦੱਸਿਆ ਕਿ ਉਸ ਨੇ ਅਤੇ ਇੱਕ ਰੈਸਟੋਰੈਂਟ ਕਰਮਚਾਰੀ ਨੇ ਫ੍ਰੀਮਾਂਟ ਪੁਲਸ ਨੂੰ ਬੁਲਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਿਅਕਤੀ ਅੱਠ ਮਿੰਟ ਤੋਂ ਵੱਧ ਸਮੇਂ ਤੱਕ ਚੀਕਦਾ ਰਿਹਾ। ਫ੍ਰੀਮਾਂਟ ਪੁਲਸ ਅਜੇ ਵੀ ਘਟਨਾ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ 'ਚ ਪੰਜਾਬੀ ਗਾਇਕ ਨਿਰਵੈਰ ਦੀ ਦਰਦਨਾਕ ਮੌਤ

ਬਾਅਦ ਵਿੱਚ ਥਾਣਾ ਮੁਖੀ ਨੇ ਸੋਸ਼ਲ ਮੀਡੀਆ ’ਤੇ ਭਾਈਚਾਰੇ ਨੂੰ ਸੰਬੋਧਨ ਕੀਤਾ। ਪੁਲਸ ਮੁਖੀ ਸੀਨ ਵਾਸ਼ਿੰਗਟਨ ਨੇ ਕਿਹਾ, "ਅਸੀਂ ਨਫ਼ਰਤ ਭਰੀਆਂ ਘਟਨਾਵਾਂ ਅਤੇ ਨਫ਼ਰਤ ਵਾਲੇ ਅਪਰਾਧਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ, ਅਤੇ ਸਾਡੇ ਭਾਈਚਾਰੇ 'ਤੇ ਉਨ੍ਹਾਂ ਦੇ ਮਹੱਤਵਪੂਰਨ ਪ੍ਰਭਾਵ ਨੂੰ ਸਮਝਦੇ ਹਾਂ। ਇਹ ਘਟਨਾਵਾਂ ਘਿਨਾਉਣੀਆਂ ਹਨ। ਅਸੀਂ ਇੱਥੇ ਸਾਰੇ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਲਈ ਹਾਂ, ਭਾਵੇਂ ਉਨ੍ਹਾਂ ਦਾ ਲਿੰਗ, ਜਾਤ, ਧਰਮ ਅਤੇ ਕੌਮੀਅਤ ਕੁੱਝ ਵੀ ਹੋਵੇ।' ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਅਮਰੀਕਾ ਦੇ ਟੈਕਸਾਸ ਸੂਬੇ 'ਚ ਇਕ ਮੈਕਸੀਕਨ-ਅਮਰੀਕਨ ਔਰਤ ਵੱਲੋਂ 4 ਭਾਰਤੀ-ਅਮਰੀਕੀ ਔਰਤਾਂ ਨਾਲ ਨਸਲੀ ਨਸਲੀ ਦੁਰਵਿਵਹਾਰ ਅਤੇ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਅਮਰੀਕਾ ਨੂੰ 'ਬਰਬਾਦ' ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਜਾਣਾ ਚਾਹੀਦਾ ਹੈ।' ਇਸ ਘਟਨਾ ਨੇ ਦੇਸ਼ ਭਰ ਦੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News