ਅਮਰੀਕਾ:  ਨੂੰਹ ਦਾ ਕਤਲ ਕਰਨ ਦੇ ਦੋਸ਼ 'ਚ ਭਾਰਤੀ-ਅਮਰੀਕੀ ਵਿਅਕਤੀ ਗ੍ਰਿਫ਼ਤਾਰ

Friday, Oct 07, 2022 - 11:37 AM (IST)

ਅਮਰੀਕਾ:  ਨੂੰਹ ਦਾ ਕਤਲ ਕਰਨ ਦੇ ਦੋਸ਼ 'ਚ ਭਾਰਤੀ-ਅਮਰੀਕੀ ਵਿਅਕਤੀ ਗ੍ਰਿਫ਼ਤਾਰ

ਨਿਊਯਾਰਕ/ਸੈਨਹੋਜੇ (ਰਾਜ ਗੋਗਨਾ): ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਇੱਕ 74 ਸਾਲਾ ਪੰਜਾਬੀ ਵਿਅਕਤੀ ਨੇ ਪਿਛਲੇ ਹਫ਼ਤੇ ਵਾਲਮਾਰਟ ਦੇ ਦੱਖਣੀ ਸੈਨਹੋਜੇ ਦੀ ਪਾਰਕਿੰਗ ਵਿੱਚ ਆਪਣੀ ਨੂੰਹ 'ਤੇ ਜਾਨਲੇਵਾ ਹਮਲਾ ਕਰਦਿਆਂ ਉਸ ਨੂੰ ਗੋਲੀ ਮਾਰ ਕੇ ਜਾਨੋ ਮਾਰ ਦਿੱਤਾ ਸੀ। ਪੁਲਸ ਮੁਤਾਬਕ ਗੋਲੀ ਮਾਰ ਕੇ ਔਰਤ ਨੂੰ ਜਾਨੋ ਮਾਰਨ ਵਾਲਾ ਵਿਅਕਤੀ ਉਸ ਦਾ ਸਹੁਰਾ ਲੱਗਦਾ ਸੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜੋ ਜੇਲ੍ਹ ਵਿੱਚ ਬੰਦ ਹੈ। ਗੋਲੀ ਮਾਰ ਕੇ ਨੂੰਹ ਨੂੰ ਮਾਰਨ ਵਾਲੇ ਵਿਅਕਤੀ ਦੀ ਪਹਿਚਾਣ ਸੀਤਲ ਸਿੰਘ ਦੁਸਾਂਝ ਵਜੋਂ ਹੋਈ ਹੈ। 

PunjabKesari

ਉਸ ਨੇ ਇਸ ਘਟਨਾ ਨੂੰ ਉੱਥੇ ਅੰਜਾਮ ਦਿੱਤਾ, ਜਿੱਥੇ ਉਹ ਕੰਮ ਕਰਦੀ ਸੀ।ਆਪਣੇ ਬੇਟੇ ਨੂੰ ਤਲਾਕ ਦੇਣ ਦੀ ਯੋਜਨਾ 'ਤੇ ਗੁੱਸੇ ਵਿਚ ਉਸ ਨੇ ਔਰਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕੈਲੀਫੋਰਨੀਆ ਦੇ ਫਰਿਜ਼ਨੋ ਦੇ ਰਹਿਣ ਵਾਲੇ ਸੀਤਲ ਸਿੰਘ ਦੁਸਾਂਝ 'ਤੇ ਪੁਲਸ ਨੇ ਆਪਣੀ ਨੂੰਹ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਕਤਲ ਦੇ ਦੋਸ਼ ਲਗਾਏ ਹਨ। ਇਹ ਕਤਲ ਬੀਤੇ ਦਿਨੀ 30 ਸਤੰਬਰ ਨੂੰ ਅਲਮਾਡੇਨ ਦੇ ਨੇੜੇ ਵਾਲਮਾਰਟ ਨਾਂ ਦੇ ਸਟੋਰ ਦੀ ਪਾਰਕਿੰਗ ਲਾਟ ਵਿੱਚ ਹੋਇਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ

ਸੀਤਲ ਸਿੰਘ ਦੁਸਾਂਝ ਦੀ ਗ੍ਰਿਫ਼ਤਾਰੀ ਦੀ ਅਗਵਾਈ ਕਰਨ ਵਾਲੀ ਪੁਲਸ ਜਾਂਚ ਤੋਂ ਪਤਾ ਚੱਲਿਆ ਹੈ ਕਿ ਉਸ ਨੂੰ ਮਾਰਨ ਲਈ ਉਸ ਦੇ ਸਹੁਰੇ ਸੀਤਲ ਸਿੰਘ ਦੁਸਾਂਝ ਨੇ 150 ਮੀਲ ਦਾ ਸਫ਼ਰ ਕੀਤਾ ਸੀ। ਉਸ ਵੱਲੋਂ ਮਾਰੀ ਗਈ ਆਪਣੀ ਨੂੰਹ ਜਿਸ ਦਾ ਨਾਂ ਗੁਰਪ੍ਰੀਤ ਕੌਰ ਦੁਸਾਂਝ ਸੀ, ਦੀ ਮੌਤ ਬਾਰੇ ਵਾਲਮਾਰਟ ਦੇ ਇੱਕ ਸਹਿਕਰਮੀ ਨੇ ਉਸ ਦੀ ਲਾਸ਼ ਪਾਰਕਿੰਗ ਲਾਟ ਵਿੱਚ ਇਕ ਕਾਰ ਵਿੱਚ ਪਈ ਦੇਖੀ, ਜੋ ਘੱਟੋ-ਘੱਟ ਦੋ ਗੋਲੀਆਂ ਦੇ ਜ਼ਖ਼ਮਾਂ ਤੋਂ ਪੀੜਤ ਸੀ। ਉਸ ਨੂੰ ਘਟਨਾ ਸਥਾਨ 'ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਅਗਲੀ ਸਵੇਰ, ਨੂੰ ਸੀਤਲ ਸਿੰਘ ਦੁਸ਼ਾਂਝ ਨੂੰ ਫਰਿਜ਼ਨੋ ਵਿੱਚ ਉਸਦੇ ਘਰ ਤੋਂ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਸਾਂਤਾ ਕਲਾਰਾ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਵੱਲੋਂ ਬੁੱਧਵਾਰ ਨੂੰ ਦਰਜ ਕੀਤੇ ਗਏ ਕਤਲ ਦੇ ਦੋਸ਼ਾਂ ਦੇ ਨਾਲ ਇੱਕ ਪੁਲਸ ਤਫ਼ਤੀਸ਼ੀ ਅਨੁਸਾਰ, ਰਿਹਾਇਸ਼ ਦੀ ਤਲਾਸ਼ੀ ਦੇ ਦੌਰਾਨ, ਪੁਲਸ ਨੇ ਇੱਕ .22 ਕੈਲੀਬਰ ਬੇਰੇਟਾ ਪਿਸਤੌਲ ਵੀ ਬਰਾਮਦ ਕੀਤਾ। ਸੀਤਲ ਸਿੰਘ ਦੁਸਾਂਝ ਹੁਣ ਸੈਨਹੋਜ਼ੇ ਕੈਲੀਫੋਰਨੀਆ ਦੀ ਮੇਨ ਜੇਲ੍ਹ ਵਿੱਚ ਨਜ਼ਰਬੰਦ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News