ਭਾਰਤੀ-ਅਮਰੀਕੀ ਗੀਤਾ ਰਾਓ ਗੁਪਤਾ ਨੇ ਗਲੋਬਲ ਮਹਿਲਾ ਮੁੱਦਿਆਂ ਲਈ 'ਅੰਬੈਸਡਰ ਐਟ ਲਾਰਜ' ਵਜੋਂ ਚੁੱਕੀ ਸਹੁੰ

Tuesday, Jul 11, 2023 - 09:50 AM (IST)

ਭਾਰਤੀ-ਅਮਰੀਕੀ ਗੀਤਾ ਰਾਓ ਗੁਪਤਾ ਨੇ ਗਲੋਬਲ ਮਹਿਲਾ ਮੁੱਦਿਆਂ ਲਈ 'ਅੰਬੈਸਡਰ ਐਟ ਲਾਰਜ' ਵਜੋਂ ਚੁੱਕੀ ਸਹੁੰ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੋਮਵਾਰ ਨੂੰ ਭਾਰਤੀ-ਅਮਰੀਕੀ ਗੀਤਾ ਰਾਓ ਗੁਪਤਾ ਨੂੰ ਵਿਦੇਸ਼ ਵਿਭਾਗ ਵਿਚ ਔਰਤਾਂ ਨਾਲ ਸਬੰਧਤ ਵਿਸ਼ਵ ਮੁੱਦਿਆਂ ਲਈ ‘ਅੰਬੈਸਡਰ ਐਟ ਲਾਰਜ’ ਅਹੁਦੇ ਦੀ ਸੋਮਵਾਰ ਨੂੰ ਸਹੁੰ ਚੁਕਾਈ। ਗੁਪਤਾ ਦੇ ਨਾਂ ਦੀ ਪੁਸ਼ਟੀ ਇਸ ਸਾਲ ਮਈ 'ਚ ਅਮਰੀਕੀ ਸੈਨੇਟ 'ਚ 51 ਤੋਂ 47 ਵੋਟਾਂ ਨਾਲ ਹੋਈ ਸੀ। ਗੁਪਤਾ ਦਾ ਕਹਿਣਾ ਹੈ ਕਿ ਦੁਨੀਆ ਭਰ ਵਿੱਚ ਔਰਤਾਂ ਨੂੰ ਬਹੁਤ ਸਾਰੀਆਂ ਅਸਮਾਨਤਾਵਾਂ ਅਤੇ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਉਨ੍ਹਾਂ ਨੂੰ ਆਰਥਿਕਤਾ ਵਿੱਚ ਪੂਰਾ ਯੋਗਦਾਨ ਪਾਉਣ ਤੋਂ ਰੋਕਦੀਆਂ ਹਨ।

ਇਹ ਵੀ ਪੜ੍ਹੋ: SFJ ਮੁਖੀ ਗੁਰਪਤਵੰਤ ਪੰਨੂ ਦੀ ਫਿਰ ਗਿੱਦੜ-ਭੱਬਕੀ, ਬੋਲਿਆ- ਨਿੱਝਰ ਦੀ ਮੌਤ ਦਾ ਬਦਲਾ ਲਵਾਂਗਾ

PunjabKesari

ਆਪਣੀ ਨਾਮਜ਼ਦਗੀ ਦੀ ਪੁਸ਼ਟੀ ਦੀ ਸੁਣਵਾਈ ਦੌਰਾਨ, ਉਨ੍ਹਾਂ ਨੇ ਪਿਛਲੇ ਸਾਲ ਕਿਹਾ ਸੀ ਕਿ ਸੁਰੱਖਿਆ ਨੂੰ ਲੈ ਕੇ ਡਰ ਰੋਜ਼ਾਨਾ ਸਤਾਉਂਦਾ ਹੈ। ਸੰਘਰਸ਼, ਐਮਰਜੈਂਸੀ ਅਤੇ ਮਾਨਵਤਾਵਾਦੀ ਸੰਕਟ ਦੀਆਂ ਸਥਿਤੀਆਂ ਵਿੱਚ ਔਰਤਾਂ ਸਭ ਤੋਂ ਵੱਧ ਅਸੁਰੱਖਿਅਤ ਹੁੰਦੀਆਂ ਹਨ… ਨਾ ਸਿਰਫ਼ ਆਪਣੀ ਸੁਰੱਖਿਆ ਦੇ ਲਿਹਾਜ਼ ਨਾਲ, ਸਗੋਂ ਆਪਣੇ ਪਰਿਵਾਰਾਂ ਦੀ ਦੇਖਭਾਲ ਕਰਨ ਅਤੇ ਆਪਣੇ ਪਰਿਵਾਰਾਂ ਦੇ ਪਾਲਣ-ਪੋਸ਼ਣ ਨੂੰ ਲੈ ਕੇ ਵੀ….। ਸਹੁੰ ਚੁੱਕ ਸਮਾਗਮ ਵਿੱਚ ਗੀਤਾ ਰਾਓ ਗੁਪਤਾ ਦੇ ਪਤੀ ਅਰਵਿੰਦ ਗੁਪਤਾ, ਬੇਟੀ ਨਯਨਾ ਗੁਪਤਾ ਅਤੇ ਪਰਿਵਾਰ ਦੇ ਕਈ ਨਜ਼ਦੀਕੀ ਮੈਂਬਰ ਮੌਜੂਦ ਸਨ।

ਇਹ ਵੀ ਪੜ੍ਹੋ: ਮੀਂਹ ਨਾਲ ਜਲ-ਥਲ ਹੋਇਆ ਪੰਜਾਬ, ਪਟਿਆਲਾ ’ਚ ਪ੍ਰਸ਼ਾਸਨ ਨੇ ਮਦਦ ਲਈ ਸੱਦੀ ਫ਼ੌਜ

ਉਹ 'ਗਰਲਜ਼ ਐਂਡ ਵੂਮੈਨ' ਦੇ 3D ਪ੍ਰੋਗਰਾਮ ਦੀ ਕਾਰਜਕਾਰੀ ਨਿਰਦੇਸ਼ਕ ਅਤੇ ਸੰਯੁਕਤ ਰਾਸ਼ਟਰ ਫਾਊਂਡੇਸ਼ਨ ਵਿੱਚ ਸੀਨੀਅਰ ਮੈਂਬਰ ਵਜੋਂ ਸੇਵਾਵਾਂ ਦੇ ਚੁੱਕੀ ਹੈ। ਗੁਪਤਾ ਨੇ ਸੰਯੁਕਤ ਰਾਸ਼ਟਰ ਚਿਲਡਰਨ ਫੰਡ (ਯੂਨੀਸੇਫ) ਵਿੱਚ ਉਪ ਕਾਰਜਕਾਰੀ ਨਿਰਦੇਸ਼ਕ ਅਤੇ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਵਿੱਚ ਸੀਨੀਅਰ ਮੈਂਬਰ ਵਜੋਂ ਸੇਵਾ ਨਿਭਾਈ ਹੈ। ਇਸ ਤੋਂ ਪਹਿਲਾਂ ਗੁਪਤਾ ਲਗਭਗ ਇੱਕ ਦਹਾਕੇ ਤੱਕ ਵਾਸ਼ਿੰਗਟਨ ਸਥਿਤ ਇਕ ਗੈਰ-ਲਾਭਕਾਰੀ ਸੰਸਥਾ 'ਇੰਟਰਨੈਸ਼ਨਲ ਸੈਂਟਰ ਫਾਰ ਰਿਸਰਚ ਆਨ ਵੂਮੈਨ ਦੀ ਪ੍ਰਧਾਨ ਰਹੀ, ਜੋ ਕਿ ਔਰਤਾਂ ਅਤੇ ਲੜਕੀਆਂ ਦੇ ਸਸ਼ਕਤੀਕਰਨ ਲਈ ਅੰਤਰਰਾਸ਼ਟਰੀ ਵਿਕਾਸ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਰੂਪ ਦੇਣ ਲਈ ਖੋਜ ਕਰਦੀ ਹੈ।

ਇਹ ਵੀ ਪੜ੍ਹੋ: OMG! ਪਤੀ ਨੇ ਪਹਿਲਾਂ ਕੀਤਾ ਪਤਨੀ ਦਾ ਕਤਲ, ਫਿਰ ਖਾਧਾ ਦਿਮਾਗ ਤੇ ਐਸ਼ਟ੍ਰੇ ਵਜੋਂ ਵਰਤੀ ਖੋਪੜੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News