ਕੁਲਭੂਸ਼ਣ ਦੀ ਪਤਨੀ ਨੂੰ ਇਕੱਲੇ ਪਾਕਿਸਤਾਨ ਨਹੀਂ ਭੇਜੇਗਾ ਭਾਰਤ : ਰਿਪੋਰਟ

11/19/2017 12:39:10 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੀ ਜੇਲ ਵਿਚ ਬੰਦ ਭਾਰਤੀ ਜਲ ਸੈਨਾ ਦੇ ਸਾਬਕਾ ਕਰਮਚਾਰੀ ਕੁਲਭੂਸ਼ਣ ਜਾਧਵ ਦੀ ਪਤਨੀ ਨੂੰ ਮਿਲਣ ਦੇਣ ਦੇ ਇਸਲਾਮਾਬਾਦ ਦੇ ਪ੍ਰਸਤਾਵ ਨੂੰ ਲੈ ਕੇ ਭਾਰਤ ਨੇ ਜਵਾਬ ਦਿੱਤਾ ਹੈ। ਇਸ ਦੇ ਨਾਲ ਹੀ ਕੁਝ ਮੰਗਾਂ ਰੱਖੀਆਂ ਹਨ। ਇਨ੍ਹਾਂ ਮੰਗਾਂ ਵਿਚ ਸਾਫ ਹੈ ਕਿ ਭਾਰਤ ਜਾਧਵ ਦੀ ਪਤਨੀ ਨੂੰ ਇਕੱਲੇ ਪਾਕਿਸਤਾਨ ਨਹੀਂ ਭੇਜੇਗਾ। ਪਾਕਿਸਤਾਨ ਦੀ ਇਕ ਅਖਬਾਰ ਮੁਤਾਬਕ ਭਾਰਤ ਨੇ ਆਪਣੇ ਜਵਾਬ ਨੂੰ ਜਨਤਕ ਨਹੀਂ ਕੀਤਾ ਹੈ ਪਰ ਇਸਲਾਮਾਬਾਦ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਦੇ ਇਕ ਟਵੀਟ ਤੋਂ ਇਸ ਦੀ ਜਾਣਕਾਰੀ ਮਿਲੀ ਹੈ। ਸੂਤਰਾਂ ਮੁਤਾਬਕ ਭਾਰਤ ਵੱਲੋਂ ਜੋ ਮੰਗਾਂ ਰੱਖੀਆਂ ਗਈਆਂ ਹਨ ਉਨ੍ਹਾਂ ਵਿਚ ਇਕ ਕੁਲਭੂਸ਼ਣ ਜਾਧਵ ਨੂੰ ਮਾਂ ਨਾਲ ਮਿਲਣ ਦੇਣ ਦੀ ਮਨਜ਼ੂਰੀ ਦੇਣਾ ਵੀ ਸ਼ਾਮਿਲ ਹੈ।


Related News