ਆਸਟ੍ਰੇਲੀਆ ’ਚ ਭਾਰਤੀ ਦੂਤਘਰ ਨੂੰ ਖਾਲਿਸਤਾਨ ਸਮਰਥਕਾਂ ਨੇ ਬਣਾਇਆ ਨਿਸ਼ਾਨਾ, ਲਾਇਆ ਖਾਲਿਸਤਾਨੀ ਝੰਡਾ

Saturday, Feb 25, 2023 - 12:02 PM (IST)

ਮੈਲਬੌਰਨ (ਭਾਸ਼ਾ)- ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ’ਚ ਭਾਰਤ ਦੇ ਵਣਜ ਦੂਤਘਰ ਨੂੰ ਖਾਲਿਸਤਾਨ ਸਮਰਥਕਾਂ ਨੇ ਨਿਸ਼ਾਨਾ ਬਣਾਇਆ ਅਤੇ ਦਫ਼ਤਰ 'ਤੇ ਖਾਲਿਸਤਾਨ ਦਾ ਝੰਡਾ ਲਗਾ ਦਿੱਤਾ। ਇਹ ਘਟਨਾ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਦੇਸ਼ ਦਾ ਦੌਰਾ ਕਰਨ ਅਤੇ ਆਸਟ੍ਰੇਲੀਆ ’ਚ ਭਾਰਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕੱਟੜਪੰਥੀ ਗਤੀਵਿਧੀਆਂ ਵਿਰੁੱਧ ਚੌਕਸੀ ਦੀ ਲੋੜ ’ਤੇ ਜ਼ੋਰ ਦੇਣ ਤੋਂ ਕੁਝ ਦਿਨ ਬਾਅਦ ਹੋਈ ਹੈ।

ਇਹ ਵੀ ਪੜ੍ਹੋ: ‘ਲੁੱਡੋ’ ਦੀ ਬਾਜ਼ੀ ’ਚ ਹਾਰੀ ਦਿਲ, ਸਰਹੱਦ ਟੱਪ ਕੇ ਭਾਰਤ ਪੁੱਜੀ ਪਾਕਿ ਕੁੜੀ ਪਰ ਕਹਾਣੀ ਦਾ ਹੋਇਆ ਦੁਖ਼ਦ ਅੰਤ

ਬ੍ਰਿਸਬੇਨ ਦੇ ਟਾਰਿੰਗਾ ਉਪਨਗਰ ਦੇ ਸਵਾਨ ਰੋਡ ਸਥਿਤ ਭਾਰਤ ਦੇ ਵਣਜ ਦੂਤਘਰ ’ਚ 21 ਫਰਵਰੀ ਦੀ ਰਾਤ ਨੂੰ ਖਾਲਿਸਤਾਨ ਸਮਰਥਕਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਬ੍ਰਿਸਬੇਨ ’ਚ ਭਾਰਤ ਦੀ ਵਣਜ ਰਾਜਦੂਤ ਅਰਚਨਾ ਸਿੰਘ ਨੇ 22 ਫਰਵਰੀ ਨੂੰ ਦਫ਼ਤਰ 'ਚ ਖਾਲਿਸਤਾਨ ਦਾ ਝੰਡਾ ਲੱਗਾ ਦੇਖਿਆ। ਸਿੰਘ ਨੇ ਕਿਹਾ ਕਿ ਪੁਲਸ ਸਾਨੂੰ ਸੁਰੱਖਿਅਤ ਰੱਖਣ ਲਈ ਇਲਾਕੇ ਦੀ ਨਿਗਰਾਨੀ ਕਰ ਰਹੀ ਹੈ। ਸਾਨੂੰ ਪੁਲਸ ਪ੍ਰਸ਼ਾਸਨ ’ਤੇ ਦ੍ਰਿੜ ਵਿਸ਼ਵਾਸ ਹੈ। ਇਹ ਘਟਨਾ ਅਜਿਹੇ ਸਮੇਂ ’ਚ ਵਾਪਰੀ ਹੈ, ਜਦੋਂ ਆਸਟ੍ਰੇਲੀਆ ’ਚ ਵੀ ਖਾਲਿਸਤਾਨ ਸਮਰਥਕਾਂ ਵੱਲੋਂ 3 ਹਿੰਦੂ ਮੰਦਰਾਂ ਦੀ ਭੰਨਤੋੜ ਕੀਤੀ ਗਈ ਹੈ।

ਇਹ ਵੀ ਪੜ੍ਹੋ: ਬ੍ਰਿਟਿਸ਼-ਭਾਰਤੀ ਵਿਦਿਆਰਥੀ ਯੁੱਧ ਪ੍ਰਭਾਵਿਤ ਯੂਕ੍ਰੇਨੀ ਬੱਚਿਆਂ ਲਈ ਸਟੇਸ਼ਨਰੀ ਲੈ ਕੇ ਪੋਲੈਂਡ ਪਹੁੰਚਿਆ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News