ਅਰਜਨਟੀਨਾ ਤੋਂ ਪੰਜ ਲਿਥੀਅਮ ਬਲਾਕ ਹਾਸਲ ਕਰਨ ਦੀ ਯੋਜਨਾ ਬਣਾ ਰਿਹਾ ''ਭਾਰਤ''

Monday, Dec 25, 2023 - 03:41 PM (IST)

ਅਰਜਨਟੀਨਾ ਤੋਂ ਪੰਜ ਲਿਥੀਅਮ ਬਲਾਕ ਹਾਸਲ ਕਰਨ ਦੀ ਯੋਜਨਾ ਬਣਾ ਰਿਹਾ ''ਭਾਰਤ''

ਨਵੀਂ ਦਿੱਲੀ : ਸਰਕਾਰ ਮਿਨਰਲ ਵਿਦੇਸ਼ ਇੰਡੀਆ ਲਿਮਟਿਡ (ਕਾਬਿਲ) ਦੁਆਰਾ ਖੋਜ ਲਈ ਅਰਜਨਟੀਨਾ ਦੇ ਕੈਟਾਮਾਰਕਾ ਸੂਬੇ ਵਿੱਚ ਪਛਾਣੇ ਗਏ ਪੰਜ ਲਿਥੀਅਮ ਬਲਾਕਾਂ ਲਈ ਅਰਜਨਟੀਨਾ ਦੀ ਸਰਕਾਰ ਨਾਲ ਇੱਕ ਖੋਜ ਅਤੇ ਵਿਕਾਸ ਸਮਝੌਤਾ ਕਰਨ ਦੀ ਯੋਜਨਾ ਬਣਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਇਨ੍ਹਾਂ ਖਾਣਾਂ ਦੀ ਖੋਜ ਅਤੇ ਵਿਕਾਸ ਲਈ ਪੰਜ ਸਾਲਾਂ ਦੌਰਾਨ ਲਗਭਗ 200 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਤਿਆਰੀ ਵਿੱਚ ਹੈ।

ਇਹ ਵੀ ਪੜ੍ਹੋ - ਨਵੇਂ ਸਾਲ ਤੋਂ ਪਹਿਲਾਂ Paytm ਨੇ ਦਿੱਤਾ ਵੱਡਾ ਝਟਕਾ, 1000 ਤੋਂ ਵੱਧ ਕਰਮਚਾਰੀ ਕੱਢੇ ਨੌਕਰੀ ਤੋਂ ਬਾਹਰ

ਆਸਟ੍ਰੇਲੀਆ ਤੋਂ ਬਾਅਦ ਮਹੱਤਵਪੂਰਨ ਖਣਿਜਾਂ ਦੀ ਖਰੀਦ ਲਈ ਵਿਦੇਸ਼ੀ ਭਾਈਵਾਲੀ 'ਤੇ ਦਸਤਖ਼ਤ ਕਰਨ ਦੀ ਭਾਰਤ ਦੀ ਇਹ ਦੂਜੀ ਕੋਸ਼ਿਸ਼ ਹੈ। ਭਾਰਤ ਨੇ 2022 ਵਿੱਚ ਦੋ ਲਿਥੀਅਮ ਅਤੇ ਤਿੰਨ ਕੋਬਾਲਟ ਸਮੇਤ ਪੰਜ ਬਲਾਕਾਂ ਦੀ ਖੋਜ ਕਰਨ ਲਈ ਆਸਟਰੇਲੀਆ ਦੇ ਕ੍ਰਿਟੀਕਲ ਮਿਨਰਲ ਫੈਸਿਲੀਟੇਸ਼ਨ ਆਫਿਸ (ਸੀਐੱਮਐੱਫਓ) ਨਾਲ ਇੱਕ ਸਮਝੌਤਾ ਕੀਤਾ ਸੀ। ਨਵੇਂ ਸਮਝੌਤੇ 'ਤੇ ਭਾਰਤ ਦੀ ਸੰਯੁਕਤ ਉੱਦਮ ਕੰਪਨੀ ਕਾਬਿਲ ਅਤੇ ਕੈਟਾਮਾਰਕਾ ਮਿਨੇਰਾ ਵਾਈ ਐਨਰਗੇਟਿਕਾ ਸੋਸੀਡੇਡ ਡੇਲ ਐਸਟਾਡੋ (ਸੀਐੱਮਵਾਈਐੱਨ) ਦੁਆਰਾ ਹਸਤਾਖ਼ਰ ਕੀਤੇ ਜਾਣਗੇ। 

ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'

ਦੱਸ ਦੇਈਏ ਕਿ ਕਾਬਿਲ ਇੱਕ ਕੰਪਨੀ ਹੈ, ਜੋ ਭਾਰਤ ਨੂੰ ਸਪਲਾਈ ਕਰਨ ਲਈ ਵਿਦੇਸ਼ਾਂ ਵਿੱਚ ਰਣਨੀਤਕ ਖਣਿਜਾਂ ਦੀ ਪਛਾਣ, ਪ੍ਰਾਪਤੀ, ਵਿਕਾਸ, ਪ੍ਰੋਸੈਸਿੰਗ ਅਤੇ ਵਪਾਰਕ ਸ਼ੋਸ਼ਣ 'ਤੇ ਕੇਂਦਰਿਤ ਹੈ। CMYEN ਅਰਜਨਟੀਨਾ ਦੇ ਕੈਟਾਮਾਰਕਾ ਸੂਬੇ ਵਿੱਚ ਇੱਕ ਸਰਕਾਰੀ ਮਾਲਕੀ ਵਾਲੀ ਮਾਈਨਿੰਗ ਅਤੇ ਊਰਜਾ ਕੰਪਨੀ ਹੈ। ਸੰਯੁਕਤ ਰਾਸ਼ਟਰ ਭੂ-ਵਿਗਿਆਨਕ ਸਰਵੇਖਣ (USGS) ਲਿਥੀਅਮ ਸਟੈਟਿਸਟਿਕਸ ਐਂਡ ਇਨਫਰਮੇਸ਼ਨ 2023 ਦੀ ਰਿਪੋਰਟ ਅਨੁਸਾਰ ਦੁਨੀਆ ਦੇ 9.8 ਕਰੋੜ ਟਨ ਲਿਥੀਅਮ ਭੰਡਾਰ ਦਾ 21 ਫ਼ੀਸਦੀ ਹਿੱਸਾ ਅਰਜਨਟੀਨਾ ਕੋਲ ਮੌਜੂਦ ਹੈ।

ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲਿਆ ਲਈ ਖ਼ਾਸ ਖ਼ਬਰ, 75 ਹਜ਼ਾਰ ਤੋਂ ਪਾਰ ਹੋਈਆਂ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨੇ ਦਾ ਨਵਾਂ ਰੇਟ

ਇਸ ਲਿਹਾਜ਼ ਨਾਲ ਉਹ ਬੋਲੀਵੀਆ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਇਹ ਭੰਡਾਰ ਮੁੱਖ ਤੌਰ 'ਤੇ ਕੈਟਾਮਾਰਕਾ, ਸਾਲਟਾ ਅਤੇ ਜੁਜੂਏ ਪ੍ਰਾਂਤਾਂ ਵਿੱਚ ਨਮਕ ਫਲੈਟਾਂ ਵਿੱਚ ਕੇਂਦਰਿਤ ਹਨ। ਇਹ ਸੂਬੇ ਲਿਥੀਅਮ ਤਿਕੋਣ ਦਾ ਹਿੱਸਾ ਹਨ। ਸਰਕਾਰੀ ਅਨੁਮਾਨ ਦੇ ਅਨੁਸਾਰ ਜੰਮੂ-ਕਸ਼ਮੀਰ ਬਲਾਕ ਵਿੱਚ  ਕਰੀਬ 59 ਲੱਖ ਟਨ ਲਿਥੀਅਮ ਭੰਡਾਰ ਮੌਜੂਦ ਹੈ। ਨੀਲਾਮੀ ਦਸਤਾਵੇਜ਼ਾਂ ਵਿੱਚ ਛੱਤੀਸਗੜ੍ਹ ਬਲਾਕਾਂ ਲਈ ਖਣਿਜ ਦੀ ਮਾਤਰਾ ਦਾ ਜ਼ਿਕਰ ਨਹੀਂ ਹੈ। ਭਾਰਤ ਫਿਲਹਾਲ ਆਪਣੀ ਲਿਥੀਅਮ ਮੰਗ ਨੂੰ ਪੂਰੀ ਤਰ੍ਹਾਂ ਆਯਾਤ ਦੇ ਜ਼ਰੀਏ ਪੂਰਾ ਕਰਦਾ ਹੈ।

ਇਹ ਵੀ ਪੜ੍ਹੋ - ਸ਼ੇਅਰ ਬਾਜ਼ਾਰ ’ਚ ਗਿਰਾਵਟ ਕਾਰਨ 288 ਅਰਬਪਤੀਆਂ ਨੂੰ ਪਿਆ ਘਾਟਾ, ਅਡਾਨੀ-ਮਸਕ ਹੋਏ ਸਭ ਤੋਂ ਵੱਧ ਕੰਗਾਲ

ਵਣਜ ਅਤੇ ਉਦਯੋਗ ਮੰਤਰਾਲੇ ਦੇ ਅੰਕੜਿਆ ਅਨੁਸਾਰ ਵਿੱਤੀ ਸਾਲ 2013 ਵਿੱਚ ਭਾਰਤ ਦਾ ਲਿਥੀਅਮ ਆਯਾਤ ਕਰੀਬ 3 ਅਰਬ ਡਾਲਰ ਯਾਨੀ ਕਰੀਬ 24900 ਕਰੋੜ ਰੁਪਏ ਸੀ। ਇਹ ਸਾਲ 2022 ਦੇ ਮੁਕਾਬਲੇ ਕਰੀਬ 58 ਫ਼ੀਸਦੀ ਜ਼ਿਆਦਾ ਹੈ।

ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News