ਪਾਕਿ ਗਏ ਸਿੱਖ ਜੱਥੇ ਨੂੰ ਡਿਪਲੋਮੈਟਾਂ ਨਾਲ ਨਾ ਮਿਲਣ ਦੇਣ 'ਤੇ ਭਾਰਤ ਨੇ ਕੀਤਾ ਵਿਰੋਧ

Sunday, Apr 15, 2018 - 04:44 PM (IST)

ਪਾਕਿ ਗਏ ਸਿੱਖ ਜੱਥੇ ਨੂੰ ਡਿਪਲੋਮੈਟਾਂ ਨਾਲ ਨਾ ਮਿਲਣ ਦੇਣ 'ਤੇ ਭਾਰਤ ਨੇ ਕੀਤਾ ਵਿਰੋਧ

ਇਸਲਾਮਾਬਾਦ/ਅੰਮ੍ਰਿਤਸਰ (ਬਿਊਰੋ)— ਭਾਰਤੀ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪਾਕਿਸਤਾਨ ਵਿਚ ਭਾਰਤੀ ਸਿੱਖ ਤੀਰਥ ਯਾਤਰੀਆਂ ਨੂੰ ਭਾਰਤੀ ਹਾਈ ਕਮਿਸ਼ਨਰ ਅਤੇ ਉਨ੍ਹਾਂ ਦੇ ਸਟਾਫ ਨਾਲ ਮਿਲਣ ਤੋਂ ਰੋਕ ਦਿੱਤਾ ਗਿਆ। ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਕਿ ਵੈਸਾਖੀ ਦਾ ਤਿਉਹਾਰ ਮਨਾਉਣ ਲਈ ਭਾਰਤ ਤੋਂ ਕਰੀਬ 1800 ਸ਼ਿੱਖ ਸ਼ਰਧਾਲੂਆਂ ਦਾ ਇਕ ਜੱਥਾ 12 ਅਪ੍ਰੈਲ ਨੂੰ ਪਾਕਿਸਤਾਨ ਗਿਆ ਸੀ, ਜਿਨ੍ਹਾਂ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਚ ਦਾਖਲ ਹੋਣ ਤੋਂ ਮਨਾ ਕਰ ਦਿੱਤਾ ਗਿਆ। ਭਾਰਤ ਨੇ ਪਾਕਿਸਤਾਨ ਦੀ ਇਸ ਹਰਕਤ 'ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਇਹ ਨਵਾਂ ਵਿਵਾਦ ਉਸ ਸਮੇਂ ਖੜ੍ਹਾ ਹੋਇਆ ਹੈ, ਜਦੋਂ ਦੋਵੇਂ ਦੇਸ਼ਾਂ ਨੇ ਆਪਣੇ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਕਰਨ ਅਤੇ ਧਮਕੀ ਦੇਣ ਜਿਹੇ ਮਾਮਲੇ ਖਤਮ ਕਰਨ ਦਾ ਫੈਸਲਾ ਕੀਤਾ ਹੈ।
ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ,''ਦੋ-ਪੱਖੀ ਸਮਝੌਤੇ ਦੇ ਤਹਿਤ ਲੱਗਭਗ1800 ਸਿੱਖ ਸ਼ਰਧਾਲੂਆਂ ਦਾ ਜੱਥਾ ਵੈਸਾਖੀ ਦਾ ਤਿਉਹਾਰ ਮਨਾਉਣ ਲਈ 12 ਅਪ੍ਰੈਲ ਨੂੰ ਪਾਕਿਸਤਾਨ ਪਹੁੰਚਿਆ, ਜਿੱਥੇ ਉਨ੍ਹਾਂ ਨੇ ਰਾਵਲਪਿੰਡੀ ਸਥਿਤ ਪੰਜਾ ਸਾਹਿਬ ਗੁਰਦੁਆਰਾ ਵਿਚ ਵੈਸਾਖੀ ਦਾ ਤਿਉਹਾਰ ਮਨਾਉਣਾ ਸੀ। ਇਹ ਪਰੰਪਰਾ ਰਹੀ ਹੈ ਕਿ ਇਸ ਦੌਰਾਨ ਭਾਰਤੀ ਹਾਈ ਕਮਿਸ਼ਨ ਦੇ ਕੌਂਸਲਰ/ਪ੍ਰੋੋਟੋਕਾਲ ਟੀਮ ਭਾਰਤ ਤੋਂ ਆਏ ਤੀਰਥ ਯਾਤਰੀਆਂ ਨਾਲ ਰਹਿੰਦਾ ਹੈ, ਜਿਸ ਦੇ ਤਹਿਤ ਉਹ ਡਾਕਟਰੀ ਜਾਂ ਪਰਿਵਾਰ ਦੇ ਮੁਸੀਬਤ ਵਿਚ ਹੋਣ ਸਮੇਂ ਮਦਦ ਕਰਦੀ ਹੈ। ਹਾਲਾਂਕਿ ਇਸ ਵਾਰੀ ਪਾਕਿਸਤਾਨ ਨੇ ਰਾਵਲਪਿੰਡੀ ਪਹੁੰਚ ਰਹੇ ਸਿੱਖ ਯਾਤਰੀਆਂ ਦਾ ਸਵਾਗਤ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ ਰੋਕ ਦਿੱਤਾ। ਇਸ ਕਾਰਨ 12 ਅਪ੍ਰੈਲ ਨੂੰ ਭਾਰਤੀ ਅਧਿਕਾਰੀਆਂ ਦਾ ਇਕ ਦਲ 12 ਅਪ੍ਰੈਲ ਨੂੰ ਵਾਹਗਾ ਰੇਲਵੇ ਸਟੇਸ਼ਨ 'ਤੇ ਸਿੱਖ ਤੀਰਥ ਯਾਤਰੀਆਂ ਦੇ ਆਉਣ 'ਤੇ ਨਹੀਂ ਮਿਲ ਸਕਿਆ ਸੀ।'' ਇਸ ਦੇ ਇਲਾਵਾ 14 ਅਪ੍ਰੈਲ ਨੂੰ ਗੁਰਦੁਰਾਆ ਪੰਜਾ ਸਾਹਿਬ ਵਿਚ ਤੀਰਥ ਯਾਤਰੀਆਂ ਦੇ ਦਾਖਲ ਹੋਣ 'ਤੇ ਰੋਕ ਲਗਾ ਦਿੱਤੀ ਗਈ, ਜੋ ਕਿ ਪਹਿਲਾਂ ਤੋਂ ਹੀ ਨਿਸ਼ਚਿਤ ਪ੍ਰੋਗਰਾਮ ਸੀ। ਇੱਥੋਂ ਤੱਕ ਕਿ 14 ਅਪ੍ਰੈਲ ਨੂੰ ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨਰ ਨੂੰ ਵੀ ਅਚਾਨਕ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਪੰਜਾ ਸਾਹਿਬ ਗੁਰਦੁਆਰਾ ਦੇ ਰਸਤੇ ਤੋਂ ਹੀ ਵਾਪਸ ਪਰਤਣ ਲਈ ਕਿਹਾ ਗਿਆ। 
ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਭਾਰਤੀ ਹਾਈ ਕਮਿਸ਼ਨਰ ਵੈਸਾਖੀ ਦੇ ਮੌਕੇ 'ਤੇ ਭਾਰਤ ਤੋਂ ਆਏ ਸ਼ਰਧਾਲੂਆਂ ਨੂੰ ਮਿਲਣਾ ਚਾਹੁੰਦੇ ਸਨ ਪਰ ਪਾਕਿਸਤਾਨੀ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜ਼ਬੂਰ ਕਰ ਦਿੱਤਾ। ਪਾਕਿਸਤਾਨ ਦੀ ਇਸ ਕੂਟਨੀਤਕ ਅਨੈਤਿਕਤਾ ਵਿਰੁੱਧ ਭਾਰਤ ਨੇ ਜ਼ਬਰਦਸਤ ਵਿਰੋਧ ਜ਼ਾਹਰ ਕੀਤਾ ਹੈ। ਭਾਰਤ ਨੇ ਕਿਹਾ ਹੈ ਕਿ ਇਹ ਸਾਲ 1961 ਦੀ ਵੀਯਨਾ ਸੰਧੀ ਦੀ ਸਪੱਸਟ ਉਲੰਘਣਾ ਹੈ। ਪਾਕਿਸਾਤਨ ਗਏ ਸਿੱਖ ਸ਼ਰਧਾਲੂਆਂ ਨੇ 21 ਅਪ੍ਰੈਲ ਨੂੰ ਭਾਰਤ ਵਾਪਸ ਪਰਤਣਾ ਹੈ।


Related News