'ਕੋਵਿਡ-19 ਵਿਰੁੱਧ ਲੜਾਈ 'ਚ ਮੋਹਰੀ ਹੈ ਭਾਰਤ, ਉਸ ਦੀ ਟੀਕਾ ਨੀਤੀ ਵੀ ਸਭ ਤੋਂ ਵਧੀਆ'

03/09/2021 7:50:11 PM

ਇੰਟਰਨੈਸ਼ਨਲ ਡੈਸਕ-ਕੋਵਿਡ-19 ਟੀਕੇ ਦੇ ਨਿਮਰਾਣ ਅਤੇ ਵੱਖ-ਵੱਖ ਦੇਸ਼ਾਂ ਨੂੰ ਉਸ ਦੀ ਸਪਲਾਈ ਰਾਹੀਂ ਸੰਕਟ ਪ੍ਰਬੰਧਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਭਾਰਤੀ ਦੀ ਪ੍ਰਸ਼ੰਸਾ ਕਰਦੇ ਹੋਏ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀ ਮੁੱਖ ਅਰਥਸ਼ਾਸਤਰੀ ਗੀਤਾ ਗੋਪੀਨਾਥ ਨੇ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਵਿਰੁੱਧ ਲੜਾਈ 'ਚ ਭਾਰਤ ਮੋਹਰੀ ਰਿਹਾ ਹੈ ਅਤੇ ਟੀਕਾ ਨੀਤੀ ਵਜੋਂ ਵੀ ਉਹ ਬਹੁਤ ਵਧੀਆ ਕਰ ਰਿਹਾ ਹੈ। ਚੋਟੀ ਦੀ ਅਮਰੀਕੀ ਭਾਰਤੀ ਅਰਥਸ਼ਾਸਤੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਸੋਮਵਾਰ ਨੂੰ ਆਜੋਯਿਤ ਡਾ. ਹੰਸਾ ਮਹਿਤਾ ਦੇ ਉਦਘਾਟਨ ਸੈਸ਼ਨ 'ਚ ਇਹ ਗੱਲ ਕਹੀ।

ਇਹ ਵੀ ਪੜ੍ਹੋ -ਕਜ਼ਾਕਿਸਤਾਨ 'ਚ 33 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਲਾਇਆ ਗਿਆ ਕੋਰੋਨਾ ਟੀਕਾ

ਗੋਪੀਨਾਥ ਨੇ ਕਿਹਾ ਕਿ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਟੀਕਾ ਨੀਤੀ ਦੇ ਸੰਦਰਭ 'ਚ ਭਾਰਤ ਬਹੁਤ ਵਧੀਆ ਕਰ ਰਿਹਾ ਹੈ। ਜੇਕਰ ਤੁਸੀਂ ਦੇਖੋ ਕਿ ਦੁਨੀਆ 'ਚ ਟੀਕਾ ਉਤਪਾਦਨ ਦਾ ਇਕ ਵੱਡਾ ਹੱਬ ਕਿਥੇ ਹੈ ਤਾਂ ਉਹ ਹੈ ਭਾਰਤ। ਗੋਪੀਨਾਥ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਧਾਰਨ ਸਾਲ 'ਚ ਵੀ ਉਹ ਦੁਨੀਆ 'ਚ ਸਭ ਤੋਂ ਵਧੇਰੇ ਟੀਕੇ ਦਾ ਉਤਪਾਦ ਕਰਦਾ ਹੈ ਅਤੇ ਫਿਲਹਾਲ ਉਹ ਕੋਵਿਡ-19 ਟੀਕੇ ਦਾ ਉਤਪਾਦਨ ਕਰ ਰਿਹਾ ਹੈ ਅਤੇ ਨਾਲ ਹੀ ਦੁਨੀਆ ਭਰ 'ਚ ਇਸ ਦੀ ਸਪਲਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ -ਬ੍ਰਿਟੇਨ 'ਚ 56 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਦਾ ਕੋਰੋਨਾ ਟੀਕਾਕਰਨ ਹੋਇਆ ਸ਼ੁਰੂ

ਉਨ੍ਹਾਂ ਨੇ ਕਿਹਾ ਕਿ ਇਸ ਮਹਾਮਾਰੀ ਵਿਰੁੱਧ ਲੜਾਈ 'ਚ ਭਾਰਤ ਮੋਹਰੀ ਰਿਹਾ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਬੰਗਲਾਦੇਸ਼, ਨੇਪਾਲ ਅਤੇ ਮਿਆਂਮਾਰ ਸਮੇਤ ਗੁਆਂਢੀ ਦੇਸ਼ਾਂ ਨੂੰ ਮਦਦ ਵਜੋਂ ਟੀਕੇ ਦੀ ਡੋਜ਼ ਦਿੱਤੀ ਹੈ ਅਤੇ ਉਸ ਦਾ ਨਿਰਯਾਤ ਵੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗਲੋਬਲੀ ਸਿਹਤ ਸੰਕਟ ਦੇ ਇਸ ਦੌਰ 'ਚ ਭਾਰਤ ਆਪਣੀ ਟੀਕਾ ਨੀਤੀ ਰਾਹੀਂ ਬਹੁਤ ਮਹਤੱਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਇਹ ਵੀ ਪੜ੍ਹੋ -ਇਮਰਾਨ ਨੇ ਆਪਣੇ ਬੜਬੋਲੇ ਮੰਤਰੀ ਦੀ ਸੰਸਦ 'ਚ ਕੀਤੀ 'ਬੇਇੱਜ਼ਤੀ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News