'ਚੀਨ ਦੀ ਦਾਦਾਗਿਰੀ ਰੋਕਣ ਲਈ ਭਾਰਤ ਅਮਰੀਕਾ ਦਾ ਸਭ ਤੋਂ ਭਰੋਸੇਯੋਗ ਮਿੱਤਰ'

04/14/2021 4:24:52 PM

ਵਾਸ਼ਿੰਗਟਨ (ਭਾਸ਼ਾ)-ਸਾਇੰਸ ਐਂਡ ਟੈਕਨਾਲੋਜੀ (ਆਈ. ਟੀ. ਆਈ.) ਨੀਤੀ ਦੇ ਸਬੰਧ ’ਚ ਮੁੱਖ ਅਮਰੀਕੀ ਥਿੰਕ ਟੈਂਕ ਦਾ ਕਹਿਣਾ ਹੈ ਕਿ ਅਮਰੀਕਾ ਉੱਭਰਦੇ ਚੀਨ ਨੂੰ ਰੋਕਣਾ ਚਾਹੁੰਦਾ ਹੈ ਅਤੇ ਅਜਿਹੀ ਹਾਲਤ ’ਚ ਭਾਰਤ ਤੋਂ ਮਹੱਤਵਪੂਰਨ ਹੋਰ ਕੋਈ ਦੇਸ਼ ਨਹੀਂ ਹੈ, ਜਿਸ ਕੋਲ ਬਹੁਤ ਜ਼ਿਆਦਾ ਤਕਨੀਕੀ ਤੌਰ ’ਤੇ ਪੇਸ਼ੇਵਰ ਹਨ ਅਤੇ ਅਮਰੀਕਾ ਨਾਲ ਮਜ਼ਬੂਤ ਸਿਆਸੀ ਤੇ ਸੱਭਿਆਚਾਰਕ ਰਿਸ਼ਤੇ ਹਨ । ਇਸ ਸਬੰਧੀ ਥਿੰਕ ਟੈਂਕ ‘ਇਨਫਰਮੇਸ਼ਨ ਟੈਕਨਾਲੋਜੀ ਐਂਡ ਇਨੋਵੇਸ਼ਨ ਫਾਊਂਡੇਸ਼ਨ’ (ਆਈ. ਟੀ. ਆਈ. ਐੱਫ.) ਨੇ ਸੋਮਵਾਰ ਜਾਰੀ ਰਿਪੋਰਟ ’ਚ ਦੱਸਿਆ । ਉਸ ਨੇ ਅਮਰੀਕਾ ਨੂੰ ਭਾਰਤ ’ਤੇ ਬਹੁਤ ਜ਼ਿਆਦਾ ਨਿਰਭਰ ਹੋਣ ਨੂੰ ਲੈ ਕੇ ਸੁਚੇਤ ਕਰਦਿਆਂ ਕਿਹਾ ਕਿ ਜੇ ਦੋਵਾਂ ਦੇਸ਼ਾਂ ਵਿਚਕਾਰ ਬੌਧਿਕ ਸੰਪਤੀ, ਘਟਨਾਵਾਂ, ਡਾਟਾ ਪ੍ਰਬੰਧਨ, ਫੀਸ, ਟੈਕਸ, ਸਥਾਨਕ ਵਿਸ਼ੇ ਵਸਤੂ ਦੀਆਂ ਜ਼ਰੂਰਤਾਂ ਜਾਂ ਵਿਅਕਤੀਗਤ ਨਿੱਜਤਾ ਵਰਗੇ ਮਾਮਲਿਆਂ ’ਤੇ ਵੱਡੇ ਮਤਭੇਦ ਪੈਦਾ ਹੁੰਦੇ ਹਨ, ਤਾਂ ਆਈ. ਸੀ. ਸੇਵਾ ਪ੍ਰਦਾਤਾ ਭਾਰਤ ਰਣਨੀਤਕ ਸਮੱਸਿਆ ਬਣ ਸਕਦਾ ਹੈ।

ਰਿਪੋਰਟ ’ਚ ਸਭ ਤੋਂ ਖਰਾਬ ਅਤੇ ਸਭ ਤੋਂ ਵਧੀਆ ਦ੍ਰਿਸ਼ ਉੱਤੇ ਵਿਚਾਰ ਕੀਤਾ ਗਿਆ । ਰਿਪੋਰਟ ’ਚ ਕਿਹਾ ਗਿਆ ਹੈ ਕਿ ਇਕ ਦ੍ਰਿਸ਼ ਇਹ ਹੈ ਕਿ ਭਾਰਤ ਅਤੇ ਚੀਨ ਵਿਚਾਲੇ ਤਣਾਅ ਘੱਟ ਹੋਵੇ ਅਤੇ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਕਾਰੋਬਾਰੀ ਸਬੰਧ ਮਜ਼ਬੂਤ ਹੋਣ । ਇਸ ਸਥਿਤੀ ’ਚ ਵਿਸ਼ਵ ਪੱਧਰੀ ਅਰਥਵਿਵਸਥਾ ਪੂਰਬ ਦਿਸ਼ਾ ਵੱਲ ਚਲੀ ਜਾਵੇਗੀ ਅਤੇ ਅਮਰੀਕਾ ਇਸ ਬਾਰੇ ਕੁਝ ਖਾਸ ਨਹੀਂ ਕਰ ਸਕੇਗਾ । ਰਿਪੋਰਟ ਦੇ ਅਨੁਸਾਰ ਦੂਜਾ ਦ੍ਰਿਸ਼ ਇਹ ਹੈ ਕਿ ਚੀਨ ਕਾਰਨ ਆਰਥਿਕ, ਫੌਜੀ ਅਤੇ ਅੰਤਰਰਾਸ਼ਟਰੀ ਸੰਬੰਧਾਂ ਨਾਲ ਜੁੜੀਆਂ ਚੁਣੌਤੀਆਂ ਵਧਣ ਵਿਚਾਲੇ ਭਾਰਤ ਅਤੇ ਅਮਰੀਕਾ ਹਿੱਤ ਮਿਲਦੇ-ਜੁਲਦੇ ਹੋਣ । ਅਜਿਹੀ ਸਥਿਤੀ ’ਚ ਵਧੇਰੇ ਵਿਕਸਿਤ ਦੇਸ਼ਾਂ ’ਚ ਲੋਕਤੰਤਰਿਕ ਨਿਯਮ ਕਾਇਮ ਰਹਿਣਗੇ ਕਿਉਂਕਿ ਵਿਕਾਸਸ਼ੀਲ ਦੇਸ਼ ‘ਬੀਜਿੰਗ ਮਾਡਲ’ ਦੀ ਥਾਂ ‘ਦਿੱਲੀ ਮਾਡਲ’ ਨੂੰ ਦੇਖੇਗਾ।

ਥਿੰਕ ਟੈਂਕ ਨੇ ਕਿਹਾ, ‘‘ਅਮਰੀਕਾ ਉੱਭਰਦੇ ਚੀਨ ਨੂੰ ਰੋਕਣਾ ਚਾਹੁੰਦਾ ਹੈ ਅਤੇ ਅਜਿਹੀ ਹਾਲਤ ’ਚ ਭਾਰਤ ਤੋਂ ਮਹੱਤਵਪੂਰਨ ਕੋਈ ਹੋਰ ਦੇਸ਼ ਨਹੀਂ ਹੈ, ਜਿਸ ਦਾ ਆਕਾਰ ਵੱਡਾ ਹੈ, ਜਿਸ ਕੋਲ ਬਹੁਤ ਜ਼ਿਆਦਾ ਤਕਨੀਕੀ ਪੇਸ਼ੇਵਰ ਹਨ ਅਤੇ ਅਮਰੀਕਾ ਨਾਲ ਮਜ਼ਬੂਤ ਸਿਆਸੀ ਤੇ ਸੱਭਿਆਚਾਰਕ ਸਬੰਧ ਹਨ । ‘ਆਈ. ਟੀ. ਆਈ. ਐੱਫ. ਦੇ ਮੈਂਬਰ ਅਤੇ ਰਿਪੋਰਟ ਦੇ ਸਹਿ-ਲੇਖਕ ਡੇਵਿਡ ਮੋਸ਼ੇਲਾ ਨੇ ਕਿਹਾ ਕਿ ਜੋ ਤਾਕਤਾਂ ਅਮਰੀਕਾ ਅਤੇ ਚੀਨ ਵਿਚਕਾਰ ਮੱਤਭੇਦ ਵਧਾ ਰਹੀਆਂ ਹਨ, ਉਹੀ ਤਾਕਤਾਂ ਅਮਰੀਕਾ ਤੇ ਭਾਰਤ ਨੂੰ ਨੇੜੇ ਲਿਆ ਰਹੀਆਂ ਹਨ। ਉਸ ਨੇ ਕਿਹਾ, ‘‘ਅਮਰੀਕਾ, ਭਾਰਤ ਅਤੇ ਚੀਨ ਦੇ ਸਬੰਧ ਕਈ ਸਾਲਾਂ ਤੋਂ ਵਿਸ਼ਵ ਪੱਧਰੀ ਮੁਕਾਬਲੇਬਾਜ਼ ਅਤੇ ਡਿਜੀਟਲ ਇਨੋਵੇਸ਼ਨ ਨੂੰ ਆਕਾਰ ਦੇਣਗੇ। ਵਿਆਪਕ ਸੰਭਾਵਿਤ ਦ੍ਰਿਸ਼ ਹੋਣ ਦੌਰਾਨ ਦੋ ਗੱਲਾਂ ਸਪੱਸ਼ਟ ਹਨ : ਚੀਨ ਨਾਲ ਮੁਕਾਬਲਾ ਕਰਨਾ ਅਤੇ ਉਸ ’ਤੇ ਨਿਰਭਰਤਾ ਨੂੰ ਘੱਟ ਕਰਨ ਲਈ ਭਾਰਤ ਨੂੰ ਅਮਰੀਕੀ ਮਸਲਿਆਂ ਦਾ ਇਕ ਅਹਿਮ ਹਿੱਸਾ ਹੋਣਾ ਚਾਹੀਦਾ ਹੈ ਅਤੇ ਇਸ ਨਾਲ ਅਮਰੀਕਾ ਦੀਆਂ ਵਿਸ਼ਵ ਪੱਧਰੀ ਨਿਰਭਰਤਾਵਾਂ ਵਿਨਿਰਮਾਣ ਤੋਂ ਲੈ ਕੇ ਸੇਵਾ ਖੇਤਰ ਤਕ ਜ਼ਰੂਰ ਵਧ ਜਾਣਗੀਆਂ।’’ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਭਾਰਤ ਖੋਜ ਅਤੇ ਵਿਕਾਸ, ਇਨੋਵੇਸ਼ਨ ਸੈਂਟਰ, ਮਸ਼ੀਨਾਂ ਸਬੰਧੀ ਜਾਣਕਾਰੀ, ਵਿਸ਼ਲੇਸ਼ਣ, ਉਤਪਾਦਾਂ ਦੇ ਡਿਜ਼ਾਈਨ ਤੇ ਜਾਂਚ ਅਤੇ ਆਈ. ਟੀ. ਅਤੇ ਜੀਵ ਵਿਗਿਆਨ ਦੀਆਂ ਵੱਖਰੀਆਂ ਥਾਵਾਂ ’ਤੇ ਮਹੱਤਵਪੂਰਨ ਤਰੱਕੀ ਕਰ ਰਿਹਾ ਹੈ।


Anuradha

Content Editor

Related News