ਭਾਰਤ ਨੇ ਕੋਵਿਡ-19 ਦੀਆਂ 20 ਲੱਖ ਤੋਂ ਵਧੇਰੇ ਖੁਰਾਕਾਂ ਬੰਗਲਾਦੇਸ਼ ਨੂੰ ਸੌਂਪੀਆਂ

Thursday, Jan 21, 2021 - 07:31 PM (IST)

ਭਾਰਤ ਨੇ ਕੋਵਿਡ-19 ਦੀਆਂ 20 ਲੱਖ ਤੋਂ ਵਧੇਰੇ ਖੁਰਾਕਾਂ ਬੰਗਲਾਦੇਸ਼ ਨੂੰ ਸੌਂਪੀਆਂ

ਢਾਕਾ-ਭਾਰਤ ਨੇ ਬੰਗਲਾਦੇਸ਼ ਨੂੰ ਕੋਵਿਡ-19 ਟੀਕਿਆਂ ਦੀਆਂ 20 ਲੱਖ ਤੋਂ ਵਧੇਰੇ ਖੁਰਾਕਾਂ ਸੌਂਪ ਦਿੱਤੀਆਂ ਹਨ। ਇਕ ਸੀਨੀਅਰ ਮੰਤਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬੰਗਲਾਦੇਸ਼ ਨੂੰ ਇਹ ਟੀਕੇ ਅਜਿਹੇ ਮਹਤੱਵਪੂਰਨ ਸਮੇਂ ’ਤੇ ਦਿੱਤੇ ਗਏ ਹਨ ਜਦ ਦੇਸ਼ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ’ਚ ਵਾਧਾ ਜਾਰੀ ਹੈ ਅਤੇ ਵੀਰਵਾਰ ਤੱਕ ਇਥੇ ਗਿਣਤੀ 5,29,786 ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ -ਬਾਈਡੇਨ ਨੇ ਰਾਸ਼ਟਰਪਤੀ ਅਹੁਦਾ ਸੰਭਾਲਦੇ ਹੀ ਇਨ੍ਹਾਂ ਵੱਡੇ ਫੈਸਲਿਆਂ ’ਤੇ ਕੀਤੇ ਦਸਤਖਤ

ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਡਾ. ਏ.ਕੇ. ਅਬਦੁੱਲ ਮੋਮੇਨ ਨੇ ਕਿਹਾ ਕਿ ਭਾਰਤੀ ਹਾਈ ਕਮਿਸ਼ਨਰ ਵਿਕਰਮ ਨੇ ਟੀਕਿਆਂ ਨੂੰ ਸੌਂਪਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ (1971) ਦੀ ਲੜਾਈ ’ਚ ਬੰਗਲਾਦੇਸ਼ ਨਾਲ ਖੜਿਆ ਸੀ ਅਤੇ ਅੱਜ ਜਦ ਮਹਾਮਾਰੀ ਦੁਨੀਆ ’ਤੇ ਕਹਿਰ ਮਚਾ ਰਹੀ ਹੈ ਤਾਂ ਭਾਰਤ ਫਿਰ ਤੋਂ ਟੀਕਿਆਂ ਦੀ ਦਾਤ ਨਾਲ ਅੱਗੇ ਆਇਆ ਹੈ।

ਇਹ ਵੀ ਪੜ੍ਹੋ -ਸਹੁੰ ਚੁੱਕਣ ਤੋਂ ਪਹਿਲਾਂ ਹੈਰਿਸ ਨੇ ਕੀਤਾ ਮਾਂ ਨੂੰ ਯਾਦ, ਕਿਹਾ-ਉਨ੍ਹਾਂ ਦੀ ਵਜ੍ਹਾ ਨਾਲ ਅੱਜ ਇਸ ਮੁਕਾਮ ਤੱਕ ਪਹੁੰਚੀ

ਭਾਰਤ ’ਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ 16 ਜਨਵਰੀ ਨੂੰ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਹੋਈ ਸੀ। ਭਾਰਤ ਨੇ ਨੇਪਾਲ ਨੂੰ ਵੀ ਟੀਕਿਆਂ ਦੀਆਂ 10 ਲੱਖ ਖੁਰਾਕਾਂ ਸੌਂਪੀਆਂ ਹਨ। ਭਾਰਤ ਨੇ ਬੁੱਧਵਾਰ ਨੂੰ ਭੂਟਾਨ ਨੂੰ ਕੋਵਿਡਸ਼ੀਲ ਦੀਆਂ 1,50,000 ਅਤੇ ਮਾਲਦੀਵ ਨੂੰ 1,00,000 ਖੁਰਾਕਾਂ ਭੇਜੀਆਂ ਸਨ।

ਇਹ ਵੀ ਪੜ੍ਹੋ -ਇਹ ਹਨ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News