ਭਾਰਤ ਦੇ ਬਾਅਦ ਹੁਣ ਅਮਰੀਕਾ ਕਰੇਗਾ ਚੀਨ 'ਤੇ 'ਡਿਜੀਟਲ ਸਟਰਾਈਕ', ਕਦੇ ਵੀ ਲਗਾ ਸਕਦੈ TikTok 'ਤੇ ਪਾਬੰਦੀ

Saturday, Aug 01, 2020 - 12:43 PM (IST)

ਭਾਰਤ ਦੇ ਬਾਅਦ ਹੁਣ ਅਮਰੀਕਾ ਕਰੇਗਾ ਚੀਨ 'ਤੇ 'ਡਿਜੀਟਲ ਸਟਰਾਈਕ', ਕਦੇ ਵੀ ਲਗਾ ਸਕਦੈ TikTok 'ਤੇ ਪਾਬੰਦੀ

ਵਾਸ਼ਿੰਗਟਨ : ਚੀਨ ਤੋਂ ਖ਼ਫਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਹੁਣ ਪੀ.ਐਮ. ਮੋਦੀ ਦੀ ਰਾਹ ਚੱਲ ਪਏ ਹਨ। ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਦੋਹਰਾਇਆ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਸੋਸ਼ਲ ਮੀਡੀਆ ਐਪਲੀਕੇਸ਼ਨ ਟਿਕ ਟਾਕ 'ਤੇ ਬੈਨ ਲਗਾਉਣ ਦੀ ਯੋਜਨਾ ਅਤੇ ਵਿਕਲਪਾਂ 'ਤੇ ਵਿਚਾਰ ਕਰ ਰਿਹਾ ਹੈ। ਆਪਣੇ ਇਕ ਬਿਆਨ ਵਿਚ ਡੋਨਾਲਡ ਟਰੰਪ ਨੇ ਕਿਹਾ- ਅਸੀਂ ਟਿਕ ਟਾਕ 'ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਟਿਕ ਟਾਕ ਨੂੰ ਬੈਨ ਕਰ ਸਕਦੇ ਹਾਂ। ਅਸੀਂ ਇਸ ਨੂੰ ਲੈ ਕੇ ਕੁੱਝ ਹੋਰ ਵੀ ਕਰ ਸਕਦੇ ਹਾਂ, ਸਾਡੇ ਕੋਲ ਕਈ ਸਾਰੇ ਬਦਲ ਹਨ... ਪਰ ਅਸੀਂ ਟਿਕ ਟਾਕ ਦੇ ਸੰਬੰਧ ਵਿਚ ਕਈ ਸਾਰੇ ਅਲਟਰਨੇਟਸ 'ਤੇ ਨਜ਼ਰ ਰੱਖੀ ਹੋਈ ਹੈ।

ਇਹ ਵੀ ਪੜ੍ਹੋ: ਫ਼ੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਇਸ ਬੀਬੀ ਦਾ ਕੱਟਣਾ ਪਿਆ ਹੱਥ, ਮੈਸੇਜ ਟਾਈਪ ਕਰਨ ਨਾਲ ਹੋ ਗਿਆ ਸੀ ਕੈਂਸਰ

ਦੱਸ ਦੇਈਏ ਕਿ ਚੀਨ ਨਾਲ ਜੁੜੀਆਂ ਕੰਪਨੀਆਂ 'ਤੇ ਭਾਰਤ ਸਰਕਾਰ ਦੀ ਡਿਜੀਟਲ ਸਟਰਾਇਕ ਜਾਰੀ ਹੈ। ਭਾਰਤ ਨੇ ਚੀਨ ਦੇ 106 ਐਪ ਬੈਨ ਕਰ ਦਿੱਤੇ ਹਨ। ਪਹਿਲਾਂ 59 ਐਪ ਬੈਨ ਕੀਤੇ ਗਏ ਸਨ ਅਤੇ ਬਾਅਦ ਵਿਚ 47 ਹੋਰ ਐਪਸ ਬੈਨ ਕੀਤੇ ਗਏ। ਬਾਅਦ ਵਿਚ ਬੈਨ ਕੀਤੇ ਗਏ ਐਪਸ ਵਿਚ ਜ਼ਿਆਦਾਤਰ ਕਲੋਨਿੰਗ ਵਾਲੇ ਐਪਸ ਸ਼ਾਮਲ ਹਨ। ਮਤਲੱਬ, ਪਹਿਲਾਂ ਤੋਂ ਬੈਨ ਐਪ ਵਰਗੇ ਐਪ ਬਣਾ ਕੇ ਉਤਾਰ ਦਿੱਤੇ ਗਏ ਸਨ। ਇਨ੍ਹਾਂ ਐਪਸ 'ਤੇ ਯੂਜ਼ਰਸ ਦਾ ਡਾਟਾ ਚੋਰੀ ਦਾ ਇਲਜ਼ਾਮ ਲੱਗਿਆ ਹੈ। ਭਾਰਤ ਨੇ ਚੀਨੀ ਐਪਸ ਖ਼ਿਲਾਫ ਕਾਰਵਾਈ ਗਲਵਾਨ ਘਾਟੀ ਵਿਚ ਝੜਪ ਦੇ ਬਾਅਦ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ: ਅੱਜ ਤੋਂ 12 ਫ਼ੀਸਦੀ ਕੱਟੇਗਾ EPF, ਜਾਣੋ 1 ਅਗਸਤ ਤੋਂ ਬਦਲਣ ਵਾਲੇ ਹੋਰ ਵੀ ਨਿਯਮਾਂ ਬਾਰੇ

ਰਿਪਬਲਿਕਨ ਕਾਂਗਰਸ ਮੈਬਰਾਂ ਨੇ ਵੀ ਟਿਕ ਟਾਕ 'ਤੇ ਸਖ਼ਤੀ ਦੀ ਕੀਤੀ ਸੀ ਮੰਗ
ਹੁਣ ਅਮਰੀਕਾ ਵੀ ਭਾਰਤ ਵੱਲੋਂ ਚੁੱਕੇ ਗਏ ਕਦਮ ਦੀ ਤਰਜ 'ਤੇ ਹੀ ਟਿਕਟਾਕ ਐਪ ਨੂੰ ਬੈਨ ਕਰਣ ਦੀ ਸੋਚ ਰਿਹਾ ਹੈ। ਇਸ ਸਬੰਧ ਵਿਚ 25 ਮੈਂਬਰੀ ਅਮਰੀਕੀ ਕਾਂਗਰਸ ਦੀ ਟੀਮ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਸਬੰਧ ਵਿਚ ਐਕਸ਼ਨ ਲੈਣ ਅਤੇ ਅਮਰੀਕੀ ਨਾਗਰਿਕਾਂ ਦੇ ਡਾਟਾ ਨੂੰ ਸੁਰੱਖਿਅਤ ਕਰਣ ਲਈ ਠੋਸ ਕਦਮ ਚੁੱਕਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਟਿਕ ਟਾਕ ਦੇ ਡਾਟਾ ਨਾਲ ਚੀਨ ਦੀ ਕਮਿਉਨਿਸਟ ਪਾਰਟੀ ਹੋਰ ਵੀ ਐਡਵਾਂਸ ਹੁੰਦੀ ਹੈ।

ਇਹ ਵੀ ਪੜ੍ਹੋ: ਅਗਸਤ 'ਚ 17 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਲਿਸਟ


author

cherry

Content Editor

Related News